ਨਵੀਂ ਦਿੱਲੀ 11 ਸਤੰਬਰ,2013( ਭਾਰਤ ਸੰਦੇਸ਼ )
ਕੌਮਾਂਤਰੀ ਅਤੇ ਵੱਡੇ ਪੱਧਰ ਦੀਆਂ ਖੇਡਾਂ ਨਾਲ ਜੁੜੇ ਕਾਰਜਾਂ ਦੇ ਤਾਲਮੇਲ ਤੇ ਨਿਗਰਾਨੀ ਰੱਖਣ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਓਲਪਿੰਕ ਖੇਡਾਂ 2020 ਤੱਕ ਸੰਚਾਲਨ ਕਮੇਟੀ ਦਾ ਗਠਨ ਕੀਤਾ ਗਿਆ ਹੈ । ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਸਕੱਤਰ ਇਸ ਕਮੇਟੀ ਦੇ ਚੇਅਰਮੈਨ ਹੋਣਗੇ । ਭਾਰਤੀ ਖੇਡ ਅਥਾਰਟੀ ਦੇ ਮਹਾ ਨਿਰਦੇਸ਼ਕ , ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਖੇਡਾਂ ਦੇ ਮੁਖ ਕੋਚ ਅਤੇ ਓਲਪਿੰਕ ਐਸੋਸੀਏਸ਼ਨ ਦੇ ਨੁਮਾਇੰਦੇ ਇਸ ਕਮੇਟੀ ਦੇ ਮੈਂਬਰ ਹੋਣਗੇ । ਇਸ ਕਮੇਟੀ ਦੇ ਬਣਨ ਨਾਲ ਫੈਸਲੇ ਛੇਤੀ ਲਏ ਜਾਣਗੇ । ਇਹ ਕਮੇਟੀ ਹਰ ਤਿੰਨ ਮਹੀਨੇ ਬਾਅਦ ਖੇਡਾਂ ਦੇ ਖੇਤਰ ਵਿੱਚ ਕੀਤੇ ਗਏ ਕੰਮ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਉਹਨਾਂ ਦੀ ਚੋਣ , ਸ਼ਾਮਲ ਕਰਨ ਅਤੇ ਬਾਹਰ ਕੱਢਣ ਉੱੇਤੇ ਵੀ ਸਮੀਖਿਆ ਕਰਨਗੇ ।