September 13, 2013 admin

ਭਾਰਤੀ ਸਟੇਟ ਬੈਂਕ ਵੱਲੋ ਪਿੰਡ ਸੰਘੇੜਾ ਦੇ ਗੁਰਦੂਆਰਾ ਸਾਹਿਬ ਵਿਖੇ ਵਿਸ਼ਾਲ ਕਿਸਾਨ ਜਾਗਰੂਕ ਕੈਂਪ ਦਾ ਆਯੋਜਨ ਕੈਂਪ ਲਗਾਊਣ ਦਾ ਮੁੱਖ ਮੰਤਵ ਬੈਂਕ ਦੀਆਂ ਸਕੀਮਾਂ ਨੂੰ ਵੱਧ ਤੋ ਵੱਧ ਕਿਸਾਨਾ ਤੱਕ ਪਹੁੰਚਾਊਣਾ ਹੈ – ਸੰਪੂਰਨ ਸਰਮਾਂ

 ਬਰਨਾਲਾ, 13 ਸਤੰਬਰ – ਭਾਰਤੀ ਸਟੇਟ ਬੈਂਕ ਬਰਨਾਲਾ ਮੈਨ ਬਰਾਂਚ ਅਤੇ ਬੈਂਕ ਦੀ ਨਵੀਂ ਅਨਾਜ ਮੰਡੀ ਬਰਨਾਲਾ ਦੀ ਸਾਖਾ ਵੱਲੋ ਸ੍ਰੀ ਅਜੀਤ ਸਿੰਘ ਰਿਜਨਲ ਮਨੈਜਰ ਦੀ ਯੋਗ ਅਗਵਾਈ ਹੇਠ ਪਿੰਡ ਸੰਘੇੜਾ ਦੇ ਗੁਰਦੂਆਰਾ ਸਾਹਿਬ ਵਿਖੇ ਵਿਸ਼ਾਲ ਕਿਸਾਨ ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੋਕੇ ਕਿਸਾਨ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੰਪੂਰਨ ਸਰਮਾਂ ਸਾਖਾ ਪ੍ਰਬੰਧਕ ਨਵੀਂ ਅਨਾਜ ਮੰਡੀ ਬਰਨਾਲਾ ਨੇ ਖੇਤੀਬਾੜੀ ਦੀਆਂ ਨਵੀਂਆ ਸਕੀਮਾਂ ਦੀ ਜਾਣਕਾਰੀ ਦਿੱਤੇ ਅਤੇ ਜਮ੍ਹਾਂ ਖਾਤਿਆ ਵਿੱਚ ਆਧਾਰ ਕਾਰਡ ਦਰਜ ਕਰਵਾਊਣ ਲਈ ਮੌਕੇ ਤੇ ਹੀ ਸੇਵਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਅਜਿਹੇ ਕੈਂਪ ਲਗਾਊਣ ਦਾ ਮੁੱਖ ਮੰਤਵ ਬੈਂਕ ਦੀਆਂ ਸਕੀਮਾਂ ਨੂੰ ਵੱਧ ਤੋ ਵੱਧ ਕਿਸਾਨਾ ਤੱਕ ਪਹੁੰਚਾਊਣਾ ਹੈ ਤਾਂ ਜੋ ਕਿਸਾਨ ਵੀਰ ਆਪਣਾ ਹੱਕਾ ਸਬੰਧੀ ਜਾਗਰੂਕ ਹੋ ਸਕਣ।

ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਤਕਰੀਬਨ 62 ਦੇ ਕਰੀਬ ਨਵੀਂਆਂ ਅਰਜੀਆਂ ਭਰੀਆਂ ਗਈਆ ਅਤੇ ਭਾਰੀ ਗਿਣਤੀ ਵਿੱਚ ਨਵੇਂ ਸੇਵਿੰਗ ਖਾਤੇ ਖੋਲੇ ਗਏ। ਇਸ ਤੋ ਇਲਾਵਾ ਕਿਸਾਨਾ ਨੂੰ ਕਿਸਾਨ ਕਰੇਡਿਟ ਕਾਰਡ ਸਕੀਮ ਅਧੀਨ ਪਹਿਲਾ ਮਿਲਦੀ ਲਿਮਟ ਨੂੰ 10 ਫੀਸਦੀ ਵਧਾਇਆ ਗਿਆ ਤਾਂ ਜੋ ਕਿਸਾਨਾ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਮਿਲ ਸਕੇ ਅਤੇ ਵੱਧ ਤੋ ਵੱਧ ਕਿਸਾਨ ਇਸ ਸਕੀਮ ਦਾ ਲਾਹਾ ਲੈ ਸਕਣ। ਇਸ ਮੌਕੇ ਬੈਂਕ ਵੱਲੋ ਗੁਰੂਦੁਆਰਾ ਦੇ ਸਕੂਲ ਨੂੰ ਇੱਕ ਆਰ ਓ ਸਿਸਟਮ ਭੇਟ ਕੀਤਾ। ਸਟੇਟ ਬੈਂਕ ਆਫ਼ ਇੰਡੀਆਂ ਦੀ ਬਰਨਾਲਾ ਬਰਾਂਚ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਗੁਰਦੂਆਰਾਂ ਪ੍ਰਬੰਧਕ ਕਮੇਟੀ ਅਤੇ ਕਿਸਾਨਾ ਵੱਲੋ ਸਲਾਘਾ ਕੀਤੀ ਗਈ ਅਤੇ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋ ਇਲਾਵਾ ਚੀਫ ਮਨੈਜਰ ਆਰ ਬੀ ਡੀ ਵਿਜੈ ਕੁਮਾਰ ਗਰਗ, ਵਿਨੈ ਤ੍ਰਿਪਾਠੀ ਫੀਲਡ ਅਫ਼ਸਰ, ਸੋਨੀ ਕੁਮਾਰ, ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਅਤੇ ਪਿੰਡ ਵਾਸੀ ਹਾਜਰ ਹੋਏ।

Translate »