September 13, 2013 admin

ਘਰੇਲੂ ਰਸੋਈ ਗੈਸ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ਤੇ ਹੋਵੇਗੀ ਜਮ੍ਹਾਂ ਬਰਨਾਲਾ ਜ਼ਿਲ੍ਹੇ ਦੇ 43.42 ਫੀਸਦੀ ਖਪਤਕਾਰਾਂ ਦੇ ਯੂ ਆਈ ਡੀ ਅਪਲੋਕ ਹੋ ਚੁੱਕੇ ਹਨ – ਡਾ. ਇੰਦੂ ਮਲਹੋਤਰਾਂ

 ਬਰਨਾਲਾ, 13 ਸਤੰਬਰ – ਭਾਰਤ ਸਰਕਾਰ ਦੀ ਸਿੱਧੀ ਅਦਾਇਗੀ ਯੋਜਨਾ ਤਹਿਤ ਘਰੇਲੂ ਰਸੋਈ ਗੈਸ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਣੀ ਅਗਸਤ ਮਹੀਨੇ ਤੋ ਬਰਨਾਲਾ ਜ਼ਿਲ੍ਹੇ ਵਿੱਚ ਸੁਰੂ ਹੋ ਚੁੱਕੀ ਹੈ। ਮਨੀਸਟਰੀ ਆਫ ਪੈਟਰੋਲੀਅਮ ਭਾਰਤ ਸਰਕਾਰ ਨੇ ਜ਼ਿਲ੍ਹੇ ਦੇ ਖਪਤਕਾਰਾਂ ਦੇ ਆਧਾਰ ਕਾਰਡ ਨੰਬਰ, ਬੈਂਕ ਅਕਾਊਂਟ ਨੰਬਰ ਅਤੇ ਐਲ ਪੀ ਜੀ ਖਪਤਕਾਰ ਨੰਬਰ ਨਾਲ ਜੋੜਣ ਲਈ ਤਿੰਨ ਮਹੀਨੀਆਂ ਦਾ ਹੋਰ ਸਮਾਂ ਦਿੱਤਾ ਹੈ, ਜਿਸ ਅਨੁਸਾਰ 1 ਦਸੰਬਰ, 2013 ਤੱਕ ਜਿਹੜੇ ਖਪਤਕਾਰਾਂ ਦਾ ਆਧਾਰ ਕਾਰਡ ਨੰਬਰ ਸਬੰਧਤ ਬੈਂਕ ਅਕਾਊਂਟ ਨੰਬਰ ਤੇ ਐਲ ਪੀ ਜੀ ਖਪਤਕਾਰ ਨੰਬਰ ਨਾਲ ਜੂੜ ਜਾਵੇਗਾ, ਉਸ ਖਪਤਕਾਰ ਨੂੰ ਸਰਕਾਰ ਵੱਲੋ ਨਿਸਚਿਤ ਕੀਤੀ ਗਈ ਸਬਸਿਡੀ ਮਿਲ ਸਕੇਗੀ।

ਡਿਪਟੀ ਕਮਿਸ਼ਨਰ ਬਰਨਾਲਾ ਡਾ. ਇੰਦੂ ਮਲਹੋਤਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਮਿਤੀ 10 ਸਤੰਬਰ, 2013 ਤੱਕ ਕੁੱਲ 10 ਘਰੇਲੂ ਰਸੋਈ ਗੈਸ ਏਜੰਸੀਆਂ ਦੇ 94891 ਖਪਤਕਾਰਾਂ ਵਿੱਚੋ 41203 ਖਪਤਕਾਰਾਂ ਦੇ ਯੁ ਆਈ ਡੀ ਅਪਲੋਡ ਹੋ ਚੁੱਕੇ ਹਨ, ਜਿਸ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ 43.42 ਫੀਸਦੀ ਖਪਤਕਾਰਾਂ ਦੇ ਯੂ ਆਈ ਡੀ ਅਪਲੋਕ ਹੋ ਚੁੱਕੇ ਹਨ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾ ਕਰਦਿਆ ਜਲਦ ਤੋ ਜਲਦ ਇਸ ਕੰਮ ਨੂੰ 100 ਫੀਸਦੀ ਮੁਕੰਮਲ ਕਰਕੇ ਨੇਪਰੇ ਚਾੜਣ ਤੇ ਜੋਰ ਦਿੱਤਾ, ਤਾਂ ਜੋ ਬਰਨਾਲਾ ਜ਼ਿਲ੍ਹੇ ਦੇ ਖਪਤਕਾਰ ਇਸ ਸਸਸਿਡੀ ਦਾ ਪੂਰਾ ਲਾਹਾ ਲੈ ਸਕਣ।

         ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੀ ਸਬੰਧਤ ਘਰੇਲੂ ਰਸੋਈ ਗੈਸ ਏਜੰਸੀ ਕੋਲ ਜਾ ਕੇ ਤੁਰੰਤ ਫਾਰਮ ‘ਏ’ ਮੁਕੰਮਲ ਭਰ ਕੇ ਦੇਣ। ਇਸ ਫਾਰਮ ਵਿੱਚ ਖਪਤਕਾਰ ਦਾ ਨਾਮ, ਯੂ.ਆਈ.ਡੀ.( ਆਧਾਰ ਕਾਰਡ) ਨੰਬਰ, ਬੈਂਕ ਦਾ ਨਾਮ, ਬੈਂਕ ਦੀ ਬਰਾਂਚ ਦਾ ਨਾਮ, ਖਾਤਾ ਨੰਬਰ ਅਤੇ ਖਪਤਕਾਰ ਦਾ ਪੂਰਾ ਪਤਾ ਭਰਕੇ ਦੇਣਾ ਹੈ। ਇਸ ਬਾਰੇ ਸਬੰਧਤ ਗੈਸ ਏਜੰਸੀ ਨਾਲ ਤੁਰੰਤ ਸੰਪਰਕ ਕਰ ਲਿਆ ਜਾਵੇ।  ਸਮੂਹ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਖਪਤਕਾਰਾਂ ਦੀ ਸਹੂਲਤ ਲਈ ਇਸ ਮੰਤਵ ਲਈ ਵੱਖਰੇ ਕਾਊਂਟਰ ਸਥਾਪਤ ਕਰਨ ਲਈ ਕਿਹਾ ਗਿਆ ਹੈ। ਜਿੰਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਆਪਣਾ ਆਧਾਰ ਕਾਰਡ ਨਹੀਂ ਬਣਵਾਇਆ, ਉਹ ਸੁਵਿਧਾ ਕੇਂਦਰ ਵਿਖੇ ਜਾ ਕੇ ਆਪਣੇ ਆਧਾਰ ਕਾਰਡ ਬਣਵਾ ਲੈਣ। ਉਹ ਵਿਅਕਤੀ ਜਿੰਨ੍ਹਾਂ ਕੋਲ ਆਪਣਾ ਇਨਰੋਲਮੈਂਟ (ਈ.ਆਈ.ਡੀ.) ਸਲਿਪ ਹੈ। ਉਹ ਆਪਣਾ ਇਨਰੋਲਮੈਂਟ ਨੰਬਰ ਸਬੰਧੰਤ ਗੈਸ ਏਜੰਸੀ ਨੂੰ ਨੋਟ ਕਰਵਾ ਦੇਣ ਤਾਂ ਕਿ ਉਹਨਾਂ ਦਾ ਯੂ.ਆਈ.ਡੀ. ਨੰਬਰ ਜਾਰੀ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਮਿਲਦੀ ਸਬਸਿਡੀ ਉਹਨਾਂ ਨੂੰ ਜਲਦ ਤੋਂ ਜਲਦ ਪਹੁੰਚਦੀ ਕੀਤੀ ਜਾ ਸਕੇ। ਇਸ ਤੋ ਇਲਾਵਾ ਜੋ ਖਪਤਕਾਰ ਆਪਣੀ ਗੈਸ ਦੇ ਕੁਨੈਕਸ਼ਨ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕਰਵਾਉਣਗੇ ਉਹ ਇਸ ਸਬਸਿਡੀ ਤੋਂ ਵਾਂਝੇ ਰਹਿ ਜਾਣਗੇ। 

Translate »