November 12, 2013 admin

ਪਰਕਸ ਵਲੋਂ ਪ੍ਰਸਿੱਧ ਲੇਖਕ ਸ.ਤਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 12 ਨਵੰਬਰ 2013:– ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮ੍ਰਿਤਸਰ (ਪਰਕਸ) ਵੱਲੋਂ ਉੱਘੇ ਲੇਖਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤੇ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਸ.ਤਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ੍ਰੀ ਮਤੀ ਬਲਵਿੰਦਰ ਕੌਰ ਦੀ ਸੜਕੀ ਦੁਰਘਟਨਾ ਵਿਚ ਹੋਈ ਮੌਤ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ,ਸਕੱਤਰ ਸ. ਜੋਧ ਸਿੰਘ ਚਾਹਲ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਬੋਰਡ ਆਫ਼ੳਮਪ; ਡਾਇਰੈਟਰਜ਼ ਦੇ ਮੈਂਬਰਾਨ ਡਾ. ਸੁਰਿੰਦਰਪਾਲ ਸਿੰਘ ਮੰਡ, ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸ.ਜਸਵੰਤ ਸਿੰਘ, ਡਾ.ਗੁਲਜਾਰ ਸਿੰਘ ਕੰਗ, ਪ੍ਰਿਸੀਪਲ ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਜਗੀਰ ਸਿੰਘ ਨੂਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਇਕ ਪੰਜਾਬੀ ਸਿਤਾਰਾ ਸੜਕੀ ਦੁਰਘਟਨਾ ਨੇ ਸਾਡੇ ਕੋਲੋਂ ਖੋਹ ਲਿਆ ਹੈ, ਜਿਸ ਨੇ ਵਖ ਵਖ ਅਖਬਾਰਾਂ ਤੇ ਮੈਗ਼ਜੀਨਾਂ ਵਿਚ ਵਖ ਵਖ ਵਿਸ਼ਿਆਂ ਤੇ ਲੇਖ ਲਿਖਣ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਛੇ ਕਹਾਣੀ ਸੰਗ੍ਰਹਿ ਤੇ ਦੋ ਨਾਵਲ ਪਾਏ।ਉਹ ਇਕ ਅਗਾਂਹ ਵਧੂ ਲੇਖਕ ਸੀ, ਜਿਸ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।ਦੁਖੀ ਪ੍ਰਵਾਰ ਨਾਲ ਦੁਖ ਸਾਂਝਾ ਕਰਦੇ ਹੋਏ, ਪਰਕਸ ਵਲੋਂ ਵਿਛੜੀਆਂ ਰੂਹਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ

Translate »