January 21, 2014 admin

ਗੁਮਟਾਲਾ ਵੱਲੋਂ ਕਾਂਗਰਸ ਅਤੇ ਅਕਾਲੀ ਦ&#2610

ਅੰਮਿ੍ਤਸਰ- 21 ਜਨਵਰੀ 2014:– ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪੰਜਾਬ ਕਾਂਰਗਸ ਇਕਾਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਨਿਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਉਨ੍ਹਾਂ ਵਲੋਂ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੇ ਪਾਰਟੀ ਦੇ ਸਵਿਧਾਨਾਂ ਵੱਲ ਦੁਆਇਆ ਹੈ, ਜਿਸ ਅਨੁਸਾਰ ਪਾਰਟੀ ਦਾ ਮੈਂਬਰ ਬਣਨ ਸਮੇਂ ਹਰ ਮੈਂਬਰ ਪਾਸੋਂ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਲਿਖਤੀ ਰੂਪ ਵਿਚ ਲਿਖਵਾਇਆ ਜਾਂਦਾ ਹੈ ਕਿ ਮੈਂ ਸ਼ਰਾਬ ਅਤੇ ਹੋਰ ਨਸ਼ੇ ਵਾਲੀਆਂ ਦੁਆਈਆਂ ਦੀ ਵਰਤੋਂ ਨਹੀਂ ਕਰਦਾ।ਪਰ ਵੇਖਣ ਵਿਚ ਆਇਆ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਬਹੁਤੇ ਮੈਂਬਰ ਸ਼ਰਾਬ, ਬੀਅਰ ਵਗੈਰਾ ਦੀ ਵਰਤੋਂ ਆਮ ਕਰਦੇ ਹਨ।

ਇਸ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਿਹ ਰਿਹਾ ਹੈ। ਪੰਜਾਬ ਦੀ ਜੁਆਨੀ ਦੀ ਇਕ ਪੀੜੀ ਅਤਵਾਦ ਖਾ ਗਿਆ ਤੇ ਦੂਜੀ ਪੀੜੀ ਨਸ਼ੇ ਖਾ ਰਹੇ ਹਨ, ਜਿਨ੍ਹਾਂ ਨੂੰ ਠਲ ਪਾਉਣ ਦੀ ਲੋੜ ਹੈ।ਵਿਆਹ ਸ਼ਾਦੀਆਂ ਵਗੈਰਾ ਵਿਚ ਸ਼ਰਾਬ ਵਰਤਾਉਣਾ ਹੁਣ ਸ਼ਾਨ ਸਮਝੀ ਜਾਂਦੀ ਹੈ, ਜਿਸ ਨੂੰ ਰੋਕਣ ਦੀ ਲੋੜ ਹੈ।

ਅਕਾਲੀ ਦਲ, ਕਾਂਗਰਸ ਅਤੇ ਜਨਤਾ ਦਲ (ਯੂਨਾਇਟਡ) ਦੇ ਸਵਿਧਾਨ ਦੇ ਨਿਰਮਾਤਾਵਾਂ ਨੂੰ ਸ਼ਰਾਬ ਅਤੇ ਨਸ਼ਿਆਂ ਦੀ ਬੁਰਿਆਈ ਦਾ ਪਤਾ ਸੀ, ਇਸ ਲਈ ਉਨ੍ਹਾਂ ਨੇ ਸਵਿਧਾਨ ਬਨਾਉਣ ਸਮੇਂ ਆਪਣੇ ਮੈਂਬਰਾਂ ਨੂੰ ਇਨ੍ਹਾਂ ਦੀ ਵਰਤੋਂ ਉਪਰ ਪਾਬੰਦੀ ਲਾ ਦਿੱਤੀ।ਲੋੜ ਹੈ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

ਜੇ ਪੰਜਾਬ ਦੀਆਂ ਇਨ੍ਹਾਂ, ਪ੍ਰਮੁੱਖ ਪਾਰਟੀਆਂ ਦੇ ਸਾਰੇ ਮੈਂਬਰ ਸ਼ਰਾਬ ਵਗੈਰਾ ਦੀ ਵਰਤੋਂ ਬੰਦ ਕਰ ਦੇਣ ਤਾਂ ਉਹ ਬਾਕੀਆਂ ਲਈ ਰੋਲ ਮਾਡਲ ਬਣ ਸਕਦੇ ਹਨ ਤੇ ਇਸ ਨਾਲ ਪੰਜਾਬ ਵੀ ਗੁਜਰਾਤ ਵਾਂਗ ਨਸ਼ਾ ਮੁਕਤ ਸੂਬਾ ਬਣ ਸਕਦਾ ਹੈ। ਯਾਦ ਰਹੇ ਕਿ ਗੁਜਰਾਤ ਵਿਚ ਸ਼ਰਾਬ ਵੇਚਣ ਦੀ ਮਨਾਹੀ ਹੈ। ਗੁਜਰਾਤ ਵਿਚ ਇਕ ਵੀ ਸ਼ਰਾਬ ਦਾ ਠੇਕਾ ਨਹੀਂ ਪਰ ਪੰਜਾਬ ਸਰਕਾਰ ਨੇ ਥਾਂ ਥਾਂ ਸ਼ਰਾਬ ਦੇ ਠੇਕੇ ਇਸ ਤਰ੍ਹਾਂ ਖੋਲ੍ਹੇ ਹੋਏ ਹਨ, ਜਿਵੇਂ ਪੰਜਾਬੀਆਂ ਦੀ ਮਨਭਾਉਂਦਾ ਡਰਿੰਕ ਸ਼ਰਾਬ ਹੋਵੇ।

ਡਾ.ਗੁਮਟਾਲਾ ਨੇ ਬੀ. ਜੇ. ਪੀ. ਸਮੇਤ ਬਾਕੀ ਪਾਰਟੀਆਂ ਨੂੰ ਵੀ ਇਹ ਸ਼ਰਤ ਸਵਿਧਾਨ ਵਿਚ ਦਰਜ਼ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕਢਿਆ ਜਾ ਸਕੇ।

Translate »