February 20, 2014 admin

ਪਰਕਸ ਵਲੋਂ ਵਿਸ਼ਵ ਮਾਤ-ਭਾਸ਼ਾ ਦਿਵਸ 21 ਫ਼ਰਵਰੀ ਨੂੰ

ਅੰਮ੍ਰਿਤਸਰ20 ਫ਼ਰਵਰੀ: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ- ਅੰਮ੍ਰਿਤਸਰ (ਪਰਕਸ) ਵੱਲੋਂ ਵਿਸ਼ਵ ਮਾਤ-ਭਾਸ਼ਾ ਦਿਵਸ ਸਥਾਨਕ ਅਸ਼ੋਕਾ ਸੀ. ਸੈ. ਸਕੂਲ ਅਜੀਤ ਨਗਰ, ਗੁਰੂ ਰਵਿਦਾਸ ਮਾਰਗ ਵਿਖੇ 21 ਫ਼ਰਵਰੀ ਦਿਨ ਸ਼ੁਕਰਵਾਰ ਸਵੇਰੇ 11.45 ਤੋਂ ਬਾਦ ਦੁਪਹਿਰ 1 ਵਜੇ ਤੀਕ ਮਨਾਇਆ ਜਾ ਰਿਹਾ ਹੈ।ਸੋਸਾਇਟੀ ਦੇ ਪ੍ਰਬੰਧਕੀ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਦੁਨੀਆਂ ਭਰ ਵਿੱਚ ਯੂਨੈਸਕੋ ਵੱਲੋਂ 21 ਫ਼ੳਮਪ;ਰਵਰੀ ਨੂੰ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਉਨ੍ਹਾਂ ਬੰਗਾਲੀਆਂ ਨੂੰ ਸਮਰਪਿਤ ਹੈ ਜਿਹੜੇ 21 ਫਰਵਰੀ 1952 ਨੂੰ ਆਪਣੀ ਮਾਤ-ਭਾਸ਼ਾ ਬੰਗਾਲੀ ਨੂੰ ਲਾਗੂ ਕਰਵਾਉਣ ਲਈ ਸ਼ਹੀਦ ਹੋਏ ਸਨ।ਉਨ੍ਹਾਂ ਨੇ ਸਭ ਨੂੰ ਇਸ ਸਮਾਗਮ ਵਿਚ ਪੁਜਣ ਦੀ ਬੇਨਤੀ ਕੀਤੀ ਹੈ।ਵਧੇਰੇ ਜਾਣਕਾਰੀ ਲਈ ਡਾ. ਚਰਨਜੀਤ ਸਿੰਘ ਗੁਮਟਾਲਾ ਨਾਲ ਉਨ੍ਹਾਂ ਦੇ ਮੋਬਾਇਲ 919417533060 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Translate »