April 22, 2014 admin

ਗੁਰੂ ਕੀ ਨਗਰੀ ਵਿੱਚ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਨਾਲ ਸ਼ਰਾਬ ਦੇ ਠੇਕਿਆਂ ਦੀ ਥਾਂ ‘ਤੇ ਸੂਚਨਾ ਕੇਂਦਰ ਖੋਲੇ ਜਾਣ

ਅੰਮਿ੍ਰਤਸਰ 22ਅਪ੍ਰੈਲ : ਅੰਮਿ੍ਰਤਸਰ ਵਿਕਾਸ ਮੰਚ ਨੇ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਦੇ ਨਾਲ ਸ਼ਰਾਬ ਦੇ ਠੇਕਿਆਂ ਦੀ ਥਾਂ ‘ਤੇ ਯਾਤਰੂਆਂ ਦੀ ਸਹੂਲਤ ਵਾਸਤੇ ਸੂਚਨਾ ਕੇਂਦਰ ਖੋਲਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸਕ ਦਰਵਾਜ਼ੇ ਸ਼ਹਿਰੀਆਂ ਅਤੇ ਯਾਤਰੂਆਂ ਦੇ ਲਾਂਘੇ ਲਈ ਅਹਿਮ ਸਥਾਨ ਹਨ ਪਰ ਇਨ੍ਹਾਂ ਦਰਵਾਜ਼ਿਆਂ ਦੇ ਨਾਲ ਖੁੱਲੇ ਸ਼ਰਾਬ ਦੇ ਠੇਕੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਦੀ ਥਾਂ ‘ਤੇ ਯਾਤਰੂਆਂ ਦੀ ਜਾਣਕਾਰੀ ਲਈ ਇਥੇ ਐਸਾ ਲਿਟਰੇਚਰ ਰੱਖਿਆ ਜਾਵੇ ਜਿਸ ਤੋਂ ਉਨ੍ਹਾਂ ਨੂੰ ਅੰਮਿ੍ਰਤਸਰ, ਪੰਜਾਬ ਅਤੇ ਇਸਦੇ ਨਾਲ ਦੇ ਸੂਬਿਆਂ ਦੇ ਤੀਰਥ ਅਸਥਾਨਾਂ, ਪੁਰਾਣੀਆਂ ਇਤਿਹਾਸਿਕ ਇਮਾਰਤਾਂ, ਹੋਟਲਾਂ, ਟੈਕਸੀ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਬਸ ਸਟੈਂਡਾਂ, ਸਰਾਵਾਂ, ਖ੍ਰੀਦੋ ਫਰੋਖਤ ਕਰਨ ਵਾਲੀਆਂ ਮਹੱਤਵਪੂਰਨ ਸਥਾਨਾਂ, ਪੁਸਤਕਾਂ ਦੀਆਂ ਦੁਕਾਨਾਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇ। ਇਥੇ ਪੀ.ਸੀ.ਓ. ਵੀ ਖੋਲ੍ਹੇ ਜਾਣ ਜਿਥੋਂ ਯਾਤਰੂ ਲੋੜ ਪੈਣ ‘ਤੇ ਟੈਲੀਫੋਨ ਕਰ ਸਕਣ।

                                                                            

 

Translate »