ਅੰਮਿ੍ਰਤਸਰ 27 ਅਪ੍ਰੈਲ: ਅੰਮਿ੍ਰਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਉਮਦੀਵਾਰਾਂ ਨੂੰ ਹੀ ਵੋਟ ਪਾਉਣ, ਜਿਹੜੇ ਵਧੀਆ ਸਰਕਾਰੀ ਹਸਪਤਾਲ ਤੇ ਵਧੀਆ ਸਰਕਾਰੀ ਸਕੂਲ਼ ਬਨਾਉਣ ਦਾ ਵਾਅਦਾ ਕਰਨ ਤੋਂ ਇਲਾਵਾ ਬੁਢਾਪਾ ਪੈਂਨਸ਼ਨ ਦਸ ਹਜਾਰ ਮਹੀਨਾ ਕਰਨ । ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੜਕਾਂ, ਗਲੀਆਂ, ਨਾਲੀਆਂ ਬਣਾਉਣਾ ਤਾਂ ਸਰਕਾਰਾਂ ਦਾ ਰੋਜ਼ਾਨਾਂ ਦਾ ਕਾਰ ਵਿਹਾਰ ਹੈ।ਇੰਗਲੈਂਡ,ਕੈਨੇਡਾ,ਵਰਗੇ ਵਿਕਸਤ ਦੇਸ਼ਾਂ ਵਿਚ ਮਿਆਰੀ ਹਸਪਤਾਲ ਹਨ। ਬਸ ਤੁਸੀਂ ਫੋਨ ਕਰੋ ਐਂਮਬੂਲੈਂਸ ਆ ਜਾਵੇਗੀ। ਤੁਹਾਡੇ ਘਰਦਿਆਂ ਨੂੰ ਤੁਹਾਡਾ ਫਿਕਰ ਕਰਨ ਦੀ ਲੋੜ ਨਹੀਂ।। ਉਹ ਆਪਣਾ ਕਾਰੋਬਾਰ ਕਰਨ। ਤੁਹਾਡੀ ਸਾਂਭ ਸੰਭਾਲ ਦੀ ਜੁੰਮੇਵਾਰੀ ਹਸਪਤਾਲ ਦੀ ਹੋਵੇਗੀ। ਜਿਹੜੀ ਦੁਆਈ ਪ੍ਰਧਾਨ ਮੰਤਰੀ ਖਾਂਦਾ ਹੈ ਉਹੋ ਆਮ ਆਦਮੀ ਨੂੰ ਮਿਲਦੀ ਹੈ ।
ਡਾ. ਗੁਮਟਾਲਾ ਅਨੁਸਾਰ ਅਗਾਂਹਵਧੂ ਦੇਸ਼ਾਂ ਵਿਚ 99 ਪ੍ਰਤੀਸ਼ਤ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਜੋ ਘਰਾਂ ਦੇ ਨਜ਼ਦੀਕ ਹਨ ਤੇ ਉੱਥੇ ਬਾਰਵੀਂ ਤੀਕ ਮੁਫਤ ਵਿਦਿਆ ਦਿੱਤੀ ਜਾਂਦੀ ਹੈ।ਬਸਾਂ ਵੀ ਮੁਫ਼ੳਮਪ;ਤ ਹਨ। ਸਰਕਾਰੀ ਸਕੂਲਾਂ ਵਿਚ ਮੁੱਖ-ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਦੇ ਬੱਚੇ ਵੀ ਪੜ੍ਹਦੇ ਹਨ।ਪਰ ਸਾਡੇ ਸਰਕਾਰੀ ਸਕੂਲਾਂ ਦੀ ਜੋ ਹਾਲਤ ਹੈ, ਉਹ ਇਥੇ ਦਸਣ ਦੀ ਲੋੜ ਨਹੀਂ।
ਅਮਰੀਕਾ ਵਿਚ 65 ਸਾਲ ਤੋਂ ਵੱਧ ਉਮਰ ਵਾਲੇ ਨੂੰ ਪੈਂਨਸ਼ਨ ਮਿਲਦੀ ਹੈ।ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵਲੋਂ 1100 ਡਾਲਰ ਮਹੀਨਾ ਜੋ ਕਿ 66 ਹਜ਼ਾਰ ਰੁਪਏ ਦੇ ਕ੍ਰੀਬ ਬਣਦਾ ਹੈ, ਦਿੱਤੇ ਜਾਂਦੇ ਹਨ ਤਾਂ ਜੋ ਆਪਣਾ ਗੁਜਾਰਾ ਸੌਖਿਆਂ ਹੀ ਕਰ ਸਕਣ।ਕੈਨੇਡਾ ਤੇ ਹੋਰ ਦੇਸ਼ਾਂ ਵਿਚ ਵੀ ਅਜਿਹਾ ਹੈ।ਇਸ ਹਿਸਾਬ ਨਾਲ ਬੁਢਾਪਾ ਪੈਂਨਸ਼ਨ ਦਸ ਹਜਾਰ ਰੁਪਏ ਮਹੀਨਾ ਚਾਹੀਦੀ ਹੈ।