July 20, 2014 admin

ਹਰਿਆਣਾ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਤੇ ਹਰਿਆਣਾ ਦੇ ਰਾਜਪਾਲ ਨੂੰ ਬਰਖਾਸਤ ਕੀਤਾ ਜਾਵੇ- ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ

ਕੁਰੂਕਸ਼ੇਤਰ 20 ਜੁਲਾਈ :- ਪੰਜਾਬ ਦੇ ਸੀਨੀਅਰ ਅਕਾਲੀ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਹਰਿਆਣਾ ਦੇ ਰਾਜਪਾਲ ਨੂੰ ਬਰਖਾਸਤ ਕਰਨ ਅਤੇ ਰਾਸਟਰਪਤੀ ਸ਼ਾਸ਼ਨ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਪ੍ਰੋ:ਚੰਦੂਮਾਜਰਾ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਧੁਰਾ ਹੈ ਅਤੇ ਗੁਰੂ-ਘਰ ਦੇ ਵਿੱਚ ਭਰੋਸਾ ਰੱਖਣ ਵਾਲੇ ਸ਼ਰਧਾਲੂ ਕਦੀ ਵੀ ਹਰਿਆਣਾ ਸਰਕਾਰ ਵੱਲੋਂ ਚਲਾਈ ਗਈ ਕੋਝੀ ਚਾਲ ਨੂੰ ਪੂਰਾ ਨਹੀਂ ਹੋਣ ਦੇਣਗੇ ਅਤੇ ਇਸ ਦਾ ਡੱਟ ਕੇ ਵਿਰੋਧ ਕਰਨਗੇ। ਕਿਉਂਕਿ ਹੁੱਡਾ ਸਰਕਾਰ ਦੁਆਰਾ ਪ੍ਰਵਾਨ ਕੀਤਾ ਗਿਆ ਬਿੱਲ ਗੈਰ ਕਾਨੂੰਨੀ ਅਤੇ ਅਸਵੈਧਾਂਨਿਕ ਹੈ। ਕਾਂਗਰਸੀ ਆਗੂ ਸਿੱਖ ਕੌਮ ਨੂੰ ਭੁੱਬਲਭੁਸੇ ਵਿੱਚ ਪਾ ਕੇ ਅਤੇ ਸੁਆਰਥ ਹਿੱਤ ਸਿੱਖ ਕੌਮ ਨੂੰ ਵੰਡਣ ਦੀ ਜੋਰ ਅਜਮਾਇਸ ਕਰ ਰਹੇ ਨੇ ਜਿਹੜੀ ਕਦੀ ਵੀ ਸਿਰੇ ਨਹੀਂ ਚੜਨ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਵਰਿੰਦਰ ਸਿੰਘ ਵੀ ਉੱਤਰੀ ਹਰਿਆਣਾ ਨਾਲ ਵਿਤਕਰਾ ਕਰਨ ਦੀ ਗੱਲ ਕਰਦੇ ਹਨ ਤਾਂ ਹੁੱਡਾ ਸਰਕਾਰ ਦੀ ਇਹ ਚਾਲ ਸੱਚੀ ਜਾਪਦੀ ਹੈ ਜਿਸ ਵਿੱਚ ਉਹ ਭਰਾ ਮਾਰੂ ਬਿਲ ਲਾਗੂ ਕਰਕੇ ਅਮਨ ਅਮਾਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੋ:ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਸਿੱਖ ਸ੍ਰੀ ਅਕਾਲ ਸਾਹਿਬ ਅਤੇ ਗੁਰੂ ਸਾਹਿਬਾਨ ਤੋਂ ਬਖਸ਼ਿਸ਼ ਪ੍ਰਾਪਤ ਕਰਦੇ ਹਨ। ਆਪਣੇ ਗੱਲ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੱਸਿਆ ਕਿ ਵੱਖਰੀ ਕਮੇਟੀ ਦੇ ਖਿਲਾਫ ਚੰਡੀਗੜ੍ਹ ਦੇ ਸੈਕਟਰ 27 ਵਿੱਚ 22 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਤੋਂ ਇਲਾਵਾ ਗੁਰੂ ਘਰ ਨਾਲ ਜੁੜੀ ਸਿੱਖ ਸੰਗਤ ਦਾ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਹਰਿਆਣਾ ਸਰਕਾਰ ਵੱਲੋਂ ਲਏ ਗ ਏ ਸਿੱਖ ਵਿਰੋਧੀ ਫੈਸਲੇ ਦਾ ਵਿਰੋਧ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪ੍ਰੋ:ਚੰਦੂਮਾਜਰਾ ਨੇ ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਕਿ 27 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮਿ੍ਰਤਸਰ ਵਿੱਚ ਦੇਸ਼ ਅਤੇ ਵਿਦੇਸ਼ ਦੀ ਸੰਗਤ, ਬੁੱਧੀਜੀਵੀ, ਧਾਰਮਿਕ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾ, ਸਿੱਖ ਧਰਮ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਆਪਣੀ ਹਾਜ਼ਰੀ ਭਰ ਕੇ ਅਗਲੀ ਰਣਨੀਤੀ ਦਾ ਫੈਸਲਾ ਕਰਨਗੀਆਂ ਤਾਂ ਜੋ ਮੌਜੂਦਾ ਹਰਿਆਣਾ ਦੀ ਮੌਜੂਦਾ ਸਰਕਾਰ ਵੱਲੋਂ ਪੁੱਟੇ ਗਏ ਸਿੱਖ ਵਿਰੋਧੀ ਕਦਮਾਂ ਨੂੰ ਵਾਪਸ ਮੋੜ ਦਿੱਤਾ ਜਾਵੇ। ਇਸ ਵੰਡ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ। ਜਿਸ ਕਿਸੇ ਨੇ ਵੀ ਅਮਨ ਅਮਾਨ ਅਤੇ ਆਪਸੀ ਭਾਈਚਾਰੇ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਵਾਜਬ ਜੁਆਬ ਦਿੱਤਾ ਜਾਵੇਗਾ। ਪ੍ਰੋ: ਚੰਦੂਮਾਜਰਾ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਖਰੀ ਕਮੇਟੀ ਨੂੰ ਕਦੇ ਵੀ ਹੋਂਦ ਵਿਚ ਆਉਣ ਨਹੀਂ ਦੇਣਗੇ ਇਸ ਲਈ ਭਾਂਵੇ ਉਨ੍ਹਾਂ ਨੂੰ ਕਿਸੇ ਵੀ ਹੱਦ ਤਕ ਜਾਣਾ ਪਵੇ।

ਇਸ ਪੱਤਰਕਾਰ ਮਿਲਣੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ ਨੇ ਵੀ ਹਰਿਆਣਾ ਸਰਕਾਰ ਦੀ ਇਸ ਕੋਝੀ ਸਾਜਿਸ਼ ਨੂੰ ਨਕਾਰਦਿਆਂ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਦਾ ਸ੍ਰੀ ਅਕਾਲ ਸਾਹਿਬ ਵਿੱਚ ਪੂਰਨ ਭਰੋਸਾ ਹੈ। ਇਹ ਵੰਡ ਕਦੀ ਵੀ ਪਾਈ ਨਹੀਂ ਜਾ ਸਕਦੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬਾਬਾ ਬੁਢਾ ਦਲ ਮੁੱਖੀ ਬਾਬਾ ਬਲਬੀਰ ਸਿੰਘ, ਸ੍ਰ: ਸੁਰਜੀਤ ਸਿੰਘ ਗੜੀ ਤੇ ਸ੍ਰ: ਗੁਰਬਚਨ ਸਿੰਘ ਕਰਮੂਵਾਲਾ ਅੰਤਿ੍ਰਗ ਮੈਂਬਰ, ਸ੍ਰ: ਜਸਮੇਰ ਸਿੰਘ ਲਾਛੜੂ, ਸ੍ਰ: ਸਤਵਿੰਦਰ ਸਿੰਘ ਟੌਹੜਾ, ਸ੍ਰ: ਜਰਨੈਲ ਸਿੰਘ ਕਰਤਾਰਪੁਰ, ਸ੍ਰ: ਲਾਭ ਸਿੰਘ ਦੇਵੀਨਗਰ, ਸ੍ਰ: ਨਿਰਮਲ ਸਿੰਘ ਹਰਿਆਊ, ਸ੍ਰ: ਹਰਭਜਨ ਸਿੰਘ ਮਸਾਨਾ, ਸ੍ਰ: ਬਲਦੇਵ ਸਿੰਘ ਖਾਲਸਾ, ਸ੍ਰ: ਜਗਸ਼ੀਰ ਸਿੰਘ ਮਾਂਗੇਆਣਾ, ਸ੍ਰ: ਭਰਪੂਰ ਸਿੰਘ ਖਾਲਸਾ ਤੇ ਬੀਬੀ ਕੁਲਦੀਪ ਕੌਰ ਟੌਹੜਾ, ਸ੍ਰ: ਅਮਰਜੀਤ ਸਿੰਘ ਭਲਾਈਪੁਰ, ਸ੍ਰ: ਨਿਰਮਲ ਸਿੰਘ ਨੌਸ਼ਹਿਰਾ ਢਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਕੇਵਲ ਸਿੰਘ ਤੇ ਸ੍ਰ: ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ੍ਰ: ਫੋਜਿੰਦਰ ਸਿੰਘ ਮੁਖਮੈਲਪੁਰ ਜ਼ਿਲਾ ਪ੍ਰਧਾਨ, ਸ੍ਰ: ਜਗਜੀਤ ਸਿੰਘ ਕੋਹਲੀ, ਸ੍ਰ: ਤਜਿੰਦਰਪਾਲ ਸਿੰਘ, ਸ੍ਰ: ਸੁਰਿੰਦਰ ਸਿੰਘ ਅਬੋਲਵਾਲ, ਸ੍ਰ: ਸ਼ਰਨਜੀਤ ਸਿੰਘ ਸੋਥਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ੍ਰ: ਸੁਖਬੀਰ ਸਿੰਘ ਮਾਂਡੀ ਮਹਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ, ਜਸਪਾਲ ਸਿੰਘ ਕਲਿਆਣ, ਸ੍ਰ: ਧਰਮ ਸਿੰੰਘ ਧਾਰੋਕੀ, ਸ੍ਰ: ਸੁਖਬੀਰ ਸਿੰਘ ਅਬਲੋਵਾਲ, ਸ੍ਰ: ਹਰਜਿੰਦਰ ਸਿੰਘ ਬਲੋਵਲ ਚੇਅਰਮੈਨ, ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇ: ਬਾਬਾ ਸ਼ੇਰ ਸਿੰਘ ਮੁੱਖੀ ਦਸ਼ਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਤਰਸੇਮ ਸਿੰਘ ਤਰਨਾਦਲ, ਜਥੇ: ਸਤਨਾਮ ਸਿੰਘ , ਬਾਬਾ ਬਲਦੇਵ ਸਿੰਘ, ਬਾਬਾ ਜੀਵਨ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਰਘੁਬੀਰ ਸਿੰਘ ਤਰਨਾ ਦਲ, ਬਾਬਾ ਚਤਰ ਸਿੰਘ, ਬਾਬਾ ਜਸਪਾਲ ਸਿੰਘ ਮੁਕਤਸਰ, ਸ੍ਰ: ਕੰਵਲਜੀਤ ਸਿੰਘ ਅਜਰਾਨਾ, ਸ੍ਰ: ਗੁਰਚਰਨ ਸਿੰਘ ਖਾਲਸਾ ਪ੍ਰਧਾਨ ਬੈਕੁੰਠ ਧਾਮ, ਜਥੇ: ਮਲਕੀਤ ਸਿੰਘ ਗਗੜਪੁਰ, ਜਸਬੀਰ ਸਿੰਘ ਵੜੈਚ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਮਸਤਗੜ੍ਹ, ਲਖਵਿੰਦਰ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ, ਲਖਬੀਰ ਸਿੰਘ, ਕੇ ਆਦਿ ਹਾਜ਼ਰ ਸਨ।

ਨੰ: 3681/ 20-7-2014                                                         ਕੁਲਵਿੰਦਰ ਸਿੰਘ ਰਮਦਾਸ

                                                                                        98148-98254

 

Translate »