ਪਾਵਰਕਾਮ ਵੱਲੋਂ ਬਿਜਲੀ ਸ਼ਿਕਾਇਤ ਲਈ 1912 ਹੈਲਪ ਨੰਬਰ ਜਾਰੀ
ਲੋਕਾਂ ਦੀਆਂ ਬਿਜਲੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਨੂੰ ਫੌਰੀ ਹੱਲ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਬਿਜਲੀ ਵਿਭਾਗ) ਵੱਲੋਂ 1912 ਹੈਲਪ ਨੰਬਰ ਜਾਰੀ ਕੀਤਾ ਗਿਆ ਹੈ। ਇਹ ਹੈਲਪ ਲਾਈਨ ਨੰਬਰ 24/7 ਭਾਵ ਚੌਵੀ ਘੰਟੇ ਚੱਲ ਰਹੀ ਹੈ ਅਤੇ ਲੋਕ ਬਿਜਲੀ ਦੀ ਖਰਾਬੀ ਸਬੰਧੀ ਕਿਸੇ ਸਮੇਂ ਵੀ ਇਸ ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਗੁਰਦਾਸਪੁਰ ਦੇ ਐ¤ਸ.ਈ. ਸ. ਜਸਬੀਰ ਸਿੰਘ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੈਲਪ ਲਾਈਨ ਨੰਬਰ 1912 ’ਤੇ ਕਾਲ ਦਰਜ ਕਰਾਉਂਦੇ ਸਮੇਂ ਆਪਣੇ ਬਿਜਲੀ ਦੇ ਮੰਡਲ/ਉ¤ਪਮੰਡਲ ਦਫ਼ਤਰ ਦਾ ਨਾਮ ਜਰੂਰ ਦੱਸਣ ਤਾਂ ਜੋ ਉਨ•ਾਂ ਦੀ ਸ਼ਿਕਾਇਤ ਦਾ ਨਿਪਟਾਰਾ ਜਲਦੀ ਕੀਤਾ ਜਾ ਸਕੇ।
ਐ¤ਸ.ਈ. ਸ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ ਤੋਂ ਬਿਨਾਂ ਪਾਵਰਕਾਮ ਵੱਲੋਂ ਜ਼ਿਲ•ਾ ਗੁਰਦਾਸਪੁਰ ’ਚ ਮੰਡਲ ਤੇ ਉ¤ਪ ਮੰਡਲ ਪੱਧਰ ’ਤੇ ਵੀ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ ਹਨ ਅਤੇ ਖਪਤਕਾਰ ਇਨ•ਾਂ ਨੰਬਰਾਂ ’ਤੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਉਨ•ਾਂ ਦੱਸਿਆ ਕਿ ਬਟਾਲਾ ਸਿਟੀ ਸਰਕਲ ਜਿਸ ਵਿੱਚ ਪੂਰਬੀ, ਪੱਛਮੀ, ਦੱਖਣੀ ਬਟਾਲਾ, ਸਿਟੀ ਬਟਾਲਾ, ਉਮਰਪੁਰਾ ਅਤੇ ਪੰਜਗਰਾਈਆਂ ਦੇ ਉ¤ਪ ਮੰਡਲ ਸਟੇਸ਼ਨ ਪੈਂਦੇ ਹਨ ਦੇ ਖਪਤਕਾਰ 01871-240056, 96461-20733 ਅਤੇ 96461-20737 ਨੰਬਰਾਂ ’ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਸਬ-ਬਟਾਲਾ ਸਰਕਲ ਅਧੀਨ ਆਉਂਦੇ ਮਾਡਲ ਟਾਊਨ ਬਟਾਲਾ, ਉ¤ਤਰੀ ਬਟਾਲਾ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲੀ ਅਤੇ ਅਲੀਵਾਲ ਉ¤ਪ ਮੰਡਲ ਸਟੇਸ਼ਨਾਂ ਦੇ ਖਪਤਕਾਰ 01871-242198 ਜਾਂ 96461-20788 ’ਤੇ ਸ਼ਿਕਾਇਤ ਲਿਖਾ ਸਕਦੇ ਹਨ।
ਸ. ਜਸਬੀਰ ਸਿੰਘ ਨੇ ਅੱਗੇ ਦੱਸਿਆ ਕਿ ਕਾਦੀਆਂ ਸਰਕਲ ਜਿਸ ਅਧੀਨ ਕਾਦੀਆਂ, ਸ੍ਰੀ ਹਰਗੋਬਿੰਦਪੁਰ, ਘੁਮਾਣ, ਕਾਹਨੂੰਵਾਨ ਅਤੇ ਹਰਚੋਵਾਲ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01872-220039 ਜਾਂ 96461-20515 ਨੰਬਰ ’ਤੇ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸੇ ਤਰਾਂ ਧਾਰੀਵਾਲ ਸਰਕਲ ਜਿਸ ਅਧੀਨ ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਜੌੜਾ ਛਿੱਤਰਾਂ, ਕਲਾਨੌਰ ਅਤੇ ਡੇਹਰੀਵਾਲ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01874-275151 ਜਾਂ 96461-13547 ’ਤੇ ਸ਼ਿਕਾਇਤ ਦਰਜ ਕਰਾ ਸਕਦੇ ਹਨ। ਗੁਰਦਾਸਪੁਰ ਸਰਕਲ ਜਿਸ ਅਧੀਨ ਸਿਟੀ ਗੁਰਦਾਸਪੁਰ, ਤਿਬੜੀ, ਬਹਿਰਾਮਪੁਰ, ਦੋਰਾਂਗਲਾ ਅਤੇ ਪੁਰਾਣਾ ਸ਼ਾਲਾ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01874-240046 ਜਾਂ 96461-20913 ਨੰਬਰਾਂ ’ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਐ¤ਸ.ਈ. ਸ. ਜਸਬੀਰ ਸਿੰਘ ਨੇ ਕਿਹਾ ਕਿ ਪਾਵਰਕਾਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੁਰੀ ਤਰਾਂ ਵੱਚਨਬੱਧ ਹੈ ਅਤੇ ਲੋਕਾਂ ਦੀ ਹਰ ਸ਼ਿਕਾਇਤ ਨੂੰ ਬਿਨ•ਾਂ ਕਿਸੇ ਦੇਰੀ ਹੱਲ ਕੀਤਾ ਜਾ ਰਿਹਾ ਹੈ।