September 10, 2015 admin

ਇੰਟਗੇਰੇਟੇਡ ਹੈਲਥ ਪਰਮੋਸ਼ਨ ਪ੍ਰੋਜੈਕਟ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

 ਹੁਸ਼ਿਆਰਪੁਰ, 10 ਸੰਤਬਰ 2015

                  ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ ਅਤੇ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਹਤ ਸਿੱਖਿਆ ਸਬੰਧੀ ਵਿਸ਼ਿਆਂ ਤੇ ਕੀਤੀਆਂ ਜਾਂਦੀਆਂ ਵੱਖ-ਵੱਖ ਬੀ.ਸੀ.ਸੀ. ਤੇ ਆਈ.ਈ.ਸੀ. ਗਤੀਵਿਧੀਆਂ ਨੂੰ ਨਾਨ ਹੈਲਥ ਸੈਕਟਰ ਦੇ ਅਦਾਰਿਆਂ ਵੱਲੋਂ ਆਪਸੀ ਤਾਲਮੇਲ, ਸਹਿਯੋਗ ਅਤੇ ਸਾਂਝ ਨਾਲ ਮਿਲਕੇ ਕਰਵਾਉਣ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਮਾਡਲ ਟਾਊਨ ਕਲੱਬ ਹਾਲ ਵਿਖੇ ਕਰਵਾਇਆ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੀ ਸਰਪ੍ਰਸਤੀ ਅਤੇ ਵਧੀਕ ਪ੍ਰੋਫੈਸਰ ਜੇ.ਐਸ.ਠਾਕੁਰ ਸਕੂਲ ਆਫ ਪਬਲਿਕ ਹੈਲਥ, ਪੀ.ਜੀ.ਆਈ. ਚੰਡੀਗੜ ਦੀ ਮੌਜੂਦਗੀ ਵਿੱਚ ਇੰਟਗੇਰੇਟੇਡ ਹੈਲਥ ਪਰਮੋਸ਼ਨ ਪ੍ਰੋਜੈਕਟ ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਜਿਲ•ੇ ਦੀਆਂ ਸਵੈ-ਸੇਵੀ ਜੱਥੇਬੰਦੀਆਂ, ਖੇਡ ਵਿਭਾਗ, ਯੂਵਾ ਅਤੇ ਖੇਡ ਮਾਮਲੇ, ਆਈ.ਸੀ.ਡੀ.ਐਸ, ਟਾਊਨ ਪਲਾਨਰ, ਕਾਰਜਕਾਰੀ ਇੰਜੀਨੀਅਰ, ਨਗਰ ਸੁਧਾਰ ਟਰਸਟ, ਲੋਕ ਸੰਪਰਕ ਵਿਭਾਗ, ਜਿਲ•ਾ ਵਿਕਾਸ ਤੇ ਪੰਚਾਇਤ ਵਿਭਾਗ,  ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਤੋਂ ਇਲਾਵਾ ਜਿਲ•ੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੇ ਸ਼ਮੂਲੀਅਤ ਕੀਤੀ।
                  ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ.ਸੰਜੀਵ ਬਬੂਟਾ ਨੇ ਕਿਹਾ ਕਿ ਇਲਾਜ ਨਾਲੋਂ ਪਰਹੇਜ ਬੇਹਤਰ ਦੀ ਕਹਾਵਤ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦਾ ਵੀ ਇਹੋ ਉਪਰਾਲਾ ਹੁੰਦਾ ਹੈ ਕਿ ਬੀ.ਸੀ.ਸੀ. ਤੇ ਆਈ.ਈ.ਸੀ. ਗਤੀਵਿਧੀਆਂ ਰਾਹੀਂ ਆਮ ਜਨਤਾ ਨੂੰ ਵੱਧ ਤੋਂ ਵੱਧ ਸਿਹਤ ਸਿੱਖਿਆ ਅਤੇ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦੇ ਕੇ ਸੁਚੇਤ ਕੀਤਾ ਜਾਵੇ ਤੇ ਇਸਦੇ ਲਈ ਸਮੇਂ-ਸਮੇਂ ਤੇ ਸੈਮੀਨਾਰਾਂ, ਵਰਕਸ਼ਾਪਾਂ, ਜਾਗਰੂਕਤਾ ਕੈਂਪਾਂ ਅਤੇ ਮੀਟਿੰਗਾਂ, ਫੋਕਸ ਗਰੁੱਪ ਡਿਸਕਸ਼ਨ ਦੇ ਨਾਲ-ਨਾਲ ਹੋਰਡਿੰਗ, ਬੈਨਰ, ਪੋਸਟਰਾਂ, ਮਾਈਕਿੰਗ ਆਦਿ ਤਰੀਕਿਆਂ ਰਾਹੀਂ ਲੋਕਾਂ ਨੂੰ ਸਿਹਤ ਸਿੱਖਿਆ ਸਬੰਧੀ ਵਿਸ਼ਿਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਉਪਰਾਲੇ ਵਿੱਚ ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਦੀ ਟੀਮ ਵੱਲੋਂ ਚਲਾਇਆ ਗਿਆ ਇੰਟਗੇਰੇਟੇਡ  ਹੈਲਥ ਪਰਮੋਸ਼ਨ ਪ੍ਰੋਜੈਕਟ ਰਾਹੀਂ ਹੋਰ ਵੀ ਕਾਮਯਾਬ ਬਣਾਉਣ ਵਿੱਚ ਮਦਦ ਮਿਲੇਗੀ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਤੋਂ ਇਲਾਵਾ ਹੋਰ ਵੀ ਕਈ ਅਦਾਰੇ ਹਨ ਜੋ ਆਮ ਲੋਕਾਂ ਨੂੰ ਸਿਹਤ ਸਿੱਖਿਆ ਪ੍ਰਦਾਨ ਕਰਨ ਵਿੱਚ ਮਹਤੱਵਪੂਰਣ ਭੂਮਿਕਾ ਅਦਾ ਕਰ ਸਕਦੇ ਹਨ। ਇਸ ਮੌਕੇ ਡਾ.ਬਬੂਟਾ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਇੰਟਗਰੇਟੇਡ ਮੈਨੂਅਲ ਫੌਰ ਹੈਲਥ ਪਰਮੋਸ਼ਨ ਸਿਰਲੇਖ ਹੇਠ ਇੱਕ ਕਿਤਾਬ ਵੀ ਰਿਲੀਜ ਕੀਤੀ ਗਈ ਅਤੇ ਸਾਰੇ ਵਿਭਾਗਾਂ ਨੂੰ ਇਸਦੀ ਇੱਕ ਕਾਪੀ ਵੀ ਸੌਂਪੀ ਗਈ ਤਾਂ ਕਿ ਵਿਭਾਗਾਂ ਵੱਲੋਂ ਇਸ ਪ੍ਰੋਜੈਕਟ ਨੂੰ ਆਪਣੇ ਤੌਰ ਤੇ ਜਨਹਿੱਤ ਵਿੱਚ ਲਾਗੂ ਕੀਤਾ ਜਾ ਸਕੇ। ਵਰਕਸ਼ਾਪ ਦੌਰਾਨ ਸੀਨੀਅਰ ਮੈਡੀਕਲ ਅਫਸਰ ਬਲਾਕ ਭੂੰਗਾ ਡਾ.ਸੰਦੀਪ ਖਰਬੰਦਾ ਨੂੰ ਆਈ.ਈ.ਸੀ. ਗਤੀਵਿਧੀਆਂ ਵਿੱਚ ਬੇਹਤਰ ਪ੍ਰਦਰਸ਼ਨ ਲਈ ਸਕੂਲ ਆਫ ਪਬਲਿਕ ਹੈਲਥ ਚੰਡੀਗੜ ਵੱਲੋਂ ਬਲਾਕ ਆਫ ਦੀ ਮੰਥ ਦਾ ਅਵਾਰਡ ਦਿੱਤਾ ਗਿਆ।

ਵਰਕਸ਼ਾਪ ਦੌਰਾਨ ਵਿਚਾਰ ਸਾਂਝੇ ਕਰਦੇ ਹੋਏ ਡਾ.ਜੇ.ਐਸ.ਠਾਕੁਰ ਨੇ ਦੱਸਿਆ ਕਿ ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਦੀ ਟੀਮ ਵੱਲੋਂ ਜਿਲ•ੇ ਹੁਸ਼ਿਆਰਪੁਰ ਵਿੱਚ ਤਕਰੀਬਨ ਪਿਛਲੇ ਡੇਢ ਸਾਲ ਤੋਂ ਇਸ ਪ੍ਰੋਜੈਕਟ ਨੂੰ ਚਲਾਇਆ ਜਾ ਰਿਹਾ ਹੈ। ਇਸ ਪ੍ਰੌਜੈਕਟ ਨੂੰ ਪਾਇਲਟ ਪ੍ਰੌਜੈਕਟ ਦੇ ਤੌਰ ਤੇ ਆਰੰਭ ਕੀਤਾ ਗਿਆ ਸੀ। ਜੇਕਰ ਇਸਦੇ ਪ੍ਰਭਾਵਸ਼ਾਲੀ ਸਿੱਟੇ ਸਾਹਮਣੇ ਆਉਂਦੇ ਹਨ ਤਾਂ ਟੀਮ ਵਲੋਂ ਸਿਹਤ ਪੰਜਾਬ ਨੂੰ ਇਸ ਪ੍ਰੌਜੈਕਟ ਨੂੰ ਸਟੇਟ ਪਧੱਰ ਤੇ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਇਸ ਅਵਸਰ ਤੇ ਉਨ•ਾਂ ਵੱਲੋਂ ਪ੍ਰੋਜੈਕਟ ਤਹਿਤ ਪਿਛਲੇ ਡੇਢ ਸਾਲ ਤੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਸਰਵੇ ਸਬੰਧੀ ਇੱਕ ਦਸਤਾਵੇਜੀ ਫਿਲਮ ਵੀ ਪੇਸ਼ ਕੀਤੀ ਗਈ। ਉਨ•ਾਂ ਦੱਸਿਆ ਕਿ ਪ੍ਰੋਜੈਕਟ ਦੇ ਉਲੀਕੇ ਜਾਣ ਉਪਰੰਤ ਆਮ ਲੋਕਾਂ ਦੀ ਸਿਹਤ ਸਿੱਖਿਆ ਸਬੰਧੀ ਜਾਣਕਾਰੀ ਵਿੱਚ ਹੋਰ ਵੀ ਵਾਧਾ ਹੋਇਆ ਹੈ। ਉਨ•ਾਂ ਦੱਸਿਆ ਕਿ ਇੰਟਗਰੇਟੇਡ ਮੈਨੂਅਲ ਫਾਰ ਹੈਲਥ ਪਰਮੋਸ਼ਨ ਮੈਨੂਅਲ ਨੂੰ 50 ਤੋਂ ਵੱਧ ਬੁੱਧੀਜੀਵਿਆਂ ਵੱਲੋਂ ਨਿਰੀਖਣ ਕਰਨ ਮਗਰੋਂ ਤਿਆਰ ਕੀਤਾ ਗਿਆ ਹੈ ਜੋ ਕਿ ਸਿਹਤ ਸਿੱਖਿਆ ( ਸੰਕਰਮਿਤ ਅਤੇ ਗੈਰ ਸੰਕਰਮਿਤ ਬੀਮਾਰੀਆਂ ਤੋਂ ਬਚਾਅ ) ਵੱਜੋਂ ਬਹੁਤ ਲਾਭਦਾਇਕ ਹੋਵੇਗੀ।
           ਵਰਕਸ਼ਾਪ ਵਿੱਚ ਸੀਨੀਅਰ ਸਾਇੰਟਿਸਟ, ਸਕੂਲ ਆਫ ਪਬਲਿਕ ਹੈਲਥ ਡਾ.ਨਿਧੀ ਜਸਵਾਲ ਵੱਲੋਂ ਕਿਤਾਬ ਵਿੱਚ ਦਰਜ ਸਿਹਤਮੰਦ ਖੂਰਾਕ, ਸਰੀਰਕ ਕਿਰਿਆਸੀਲਤਾ, ਤੰਬਾਕੂ, ਅਲਕੋਹਲ ਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਪਰਹੇਜ, ਤਣਾਉ ਤੋਂ ਮੁਕਤੀ, ਸੜਕ ਸੁਰੱਖਿਆ, ਟੀਕਾਕਰਣ, ਨਿਜੀ ਸਾਫ-ਸਫਾਈ ਤੇ ਸਾਫ ਪਾਣੀ ਦੀ ਵਰਤੋਂ ਸਬੰਧੀ ਵਿਸ਼ਿਆਂ ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਤੇ ਡਾ. ਨਿਸ਼ਾਂਤ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਵਿਸ਼ੇ ਤੇ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਜਿਲ•ਾ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਵੱਲੋਂ ਜਿਲ•ੇ ਅੰਦਰ ਸਾਲ 2014-2015 ਦੌਰਾਨ ਸਿਹਤ ਦਿਵਸਾਂ ਅਤੇ ਪੰਦਰਵਾੜਿਆਂ ਦੌਰਾਨ ਕੀਤੀਆਂ ਬੀ.ਸੀ.ਸੀ. ਤੇ ਆਈ.ਈ.ਸੀ. ਗਤੀਵਿਧੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ ਗਈ। ਵਰਕਸ਼ਾਪ ਦੌਰਾਨ ਵੱਖ-ਵੱਖ ਬਲਾਕ ਪ੍ਰਾਈਮਰੀ ਸਿੱਖਿਆ ਅਫਸਰਾਂ ਵੱਲੋਂ ਇਸ ਪ੍ਰੌਜੈਕਟ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਕੀਤੀਆਂ ਜਾਂਦੀਆਂ ਸਾਂਝੀਆਂ ਗਤੀਵਿਧੀਆਂ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਵਰਕਸ਼ਾਪ ਵਿੱਚ ਹਾਜਰ ਭਾਗੀਦਾਰਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ। ਇਨ•ਾਂ ਗਰੁੱਪਾਂ ਵੱਲੋਂ ਸਿਹਤ ਸਿੱਖਿਆ ਸਬੰਧੀ ਵਿਸ਼ਿਆਂ ਨੂੰ ਨਾਨ ਹੈਲਥ ਸੈਕਟਰ ਦੇ ਅਦਾਰਿਆਂ ਵੱਲੋਂ ਸਾਂਝੇ ਤੌਰ ਤੇ ਕਰਵਾਉਣ ਸਬੰਧੀ ਵੱਖ-ਵੱਖ ਸੁਝਾਅ ਪੇਸ਼ ਕੀਤੇ ਗਏ। ਵਰਕਸ਼ਾਪ ਵਿੱਚ ਪੀ.ਜੀ.ਆਈ. ਚੰਡੀਗੜ ਤੋਂ ਟੀਮ ਮੈਂਬਰ ਕੁਮਾਰੀ ਪ੍ਰਤਿਮਾ ਅਗਨੀਹੋਤਰੀ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਵਰਕਸ਼ਾਪ ਵਿੱਚ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਜਿਲ•ਾ ਟੀਕਾਕਰਣ ਅਫਸਰ ਡਾ.ਗੁਰਦੀਪ ਸਿੰਘ ਕਪੂਰ, ਜਿਲ•ਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਮੁਹੰਮਦ ਆਸਿਫ, ਡਾ.ਸੈਲੇਸ਼, ਅਨੁਰਾਧਾ ਠਾਕੁਰ, ਅਭਯ ਮੋਹਨ ਸ਼ਰਮਾ, ਰੀਨਾ ਸੰਧ, ਤਜਿੰਦਰ ਸਿੰਘ, ਸੁਨੀਲ ਪ੍ਰਿਏ ਅਤੇ ਭੁਪੁੰਦਰ ਸਿੰਘ ਸ਼ਾਮਲ ਸਨ।

”’

Translate »