September 10, 2015 admin

ਕੋਟਪਾ ਐਕਟ ਨੂੰ ਜਿਲ•ੇ ਅੰਦਰ ਸਖਤੀ ਨਾਲ ਲਾਗੂ

 ਹੁਸ਼ਿਆਰਪੁਰ, 10 ਸੰਤਬਰ 2015

ਕੋਟਪਾ ਐਕਟ ਨੂੰ ਜਿਲ•ੇ ਅੰਦਰ ਸਖਤੀ ਨਾਲ ਲਾਗੂ ਕਰਨ ਲਈ ਅਤੇ ਤੰਬਾਕੂਨੋਸ਼ੀ ਦੀ ਵਰਤੋਂ ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਜਿਲ•ੇ ਅੰਦਰ ਵੱਖ-ਵੱਖ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਵਿਰੁੱਧ ਚਲਾਨ ਕੱਟੇ ਗਏ। ਸਿਵਲ ਸਰਜਨ ਹੁਸ਼ਿਆਰੁਪਰ ਡਾ.ਸੰਜੀਵ ਬਬੂਟਾ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਜਲਧੰਰ ਰੋਡ ਤੇ ਹੁਸ਼ਿਆਰਪੁਰ ਤੋਂ ਲੈ ਕੇ ਮੰਡਿਆਲਾ ਜੋ ਕਿ ਜਿਲ•ੇ ਦਾ ਆਖਰੀ ਪਿੰਡ ਹੈ, ਵਿਖੇ ਸਥਿਤ 12 ਦੁਕਾਨਾਂ ਅਤੇ 4 ਖੋਖਿਆਂ ਦੇ ਚਲਾਨ ਕੱਟੇ ਗਏ ਜਿੰਨ•ਾਂ ਵਿੱਚ ਤੰਬਾਕੂਯੁਕਤ ਉਤਪਾਦਾਂ ਦੀ ਵਿਕਰੀ ਕੀਤੀ ਜਾ ਰਹੀ ਸੀ।
         ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਟਪਾ ਟੀਮ ਮੁਖੀ ਅਤੇ ਜਿਲ•ਾ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜਲੰਧਰ ਰੋਡ ਤੇ ਸਥਿਤ 2 ਰੈਸਟੋਰੈਂਟਾਂ, ਇੱਕ ਹੋਟਲ ਅਤੇ ਇੱਕ ਮਠਿਆਈ ਦੀ ਦੁਕਾਨ ਦਾ ਵੀ ਚਲਾਨ ਕੱਟਿਆ ਗਿਆ। ਇਨ•ਾਂ ਰੈਸਟੋਰੈਂਟਾ ਅਤੇ ਰੋਟਲਾਂ ਵਿੱਚ ਬੀੜੀ ਅਤੇ ਸਿਗਰੇਟ ਨੋਸ਼ੀ ਨਾਲ ਸਬੰਧਤ ਸਾਈਨੇਜ ਬੋਰਡ ਨਹੀਂ ਲਗਾਏ ਗਏ ਸਨ। ਉਨ•ਾਂ ਦੱਸਿਆ ਕਿ ਮੌਕੇ ਤੇ ਸਬੰਧਤ ਦੁਕਾਨਦਾਰਾਂ ਅਤੇ ਮਾਲਿਕਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਮੁੜ ਤੋਂ ਕੋਟਪਾ ਐਕਟ ਦੀ ਉਲੰਘਣਾ ਕੀਤੀ ਗਈ ਤਾਂ ਕਾਨੂੰਨੀ ਨਿਯਮਾਂ ਮੁਤਾਬਕ ਇਨ•ਾਂ ਵਿਰੁੱਧ ਜੁਡੀਸ਼ੀਅਲ ਕੋਰਟ ਵਿੱਚ ਕੇਸ ਦਾਇਰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਟੀਮ ਵੱਲੋਂ ਵੱਖ-ਵੱਖ ਜਨਤਕ ਥਾਵਾਂ ਦੀ ਚੈਕਿੰਗ ਉਪਰੰਤ ਚਲਾਨ ਕੱਟ ਕੇ ਕੁੱਲ 2950 ਰੁਪਏ ਬਤੌਰ ਜੁਰਮਾਨਾ ਵਸੂਲ ਪਾਏ ਗਏ। ਇਸ ਮੌਕੇ ਤੇ ਉਕਤ ਤੋਂ ਇਲਾਵਾ ਟੀਮ ਮੈਂਬਰ ਤਰਸੇਮ ਸਿੰਘ ਅਤੇ ਜਸਵਿੰਦਰ ਸਿੰਘ ਵੀ ਹਾਜਰ ਸਨ।

                           

                                                                                 ਮਾਸ ਮੀਡੀਆ ਅਫਸਰ ਹੁਸ਼ਿਆਰੁਪਰ। 

 

 

Translate »