September 10, 2015 admin

ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਫ਼ਸਲੀ ਉਤਪਾਦਨ ਮੁਕਾਬਲੇ ਵੀ ਹੋਣਗੇ

  

ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਫ਼ਸਲੀ ਉਤਪਾਦਨ ਮੁਕਾਬਲੇ ਵੀ ਹੋਣਗੇ
ਲੁਧਿਆਣਾ 10 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ  25-26  ਸਤੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਮੌਕੇ ਵੱਖ-ਵੱਖ ਫ਼ਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ•ਾਂ ਫ਼ਸਲਾਂ ਵਿੱਚ ਭਿੰਡੀ, ਕਰੇਲਾ, ਮਿਰਚਾਂ, ਰਾਮ ਤੋਰੀ, ਮੂਲੀ, ਰਵਾਂ, ਘੀਆ ਕੱਦੂ, ਹਲਵਾ ਕੱਦੂ, ਬੈਂਗਣ ਅਤੇ ਹੋਰ ਸਬਜ਼ੀਆਂ ਸ਼ਾਮਿਲ ਹਨ ਜਦ ਕਿ ਫ਼ਲਾਂ ਵਿਚੋਂ ਅਮਰੂਦ ਨਿੰਬੂ, ਮਾਲਟਾ ਜਾਂ ਗਰੇਪ ਫਰੂਟ, ਪਪੀਤੇ ਦੇ ਮੁਕਾਬਲੇ ਕਰਵਾਏ ਜਾਣਗੇ। ਫੁੱਲਾਂ ਵਿੱਚ ਗੁਲਦਾਉਦੀ, ਗੁਲਾਬ, ਰਜ਼ਨੀਗੰਧਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। 
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪਸਾਰ ਮਾਹਿਰ ਡਾ: ਸਤਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਬੇਬੀ ਕਾਰਨ, ਨਰਮਾ, ਗੰਨਾ ਆਦਿ ਫ਼ਸਲਾਂ ਦੀਆਂ ਸਿਫਾਰਸ਼ ਕਿਸਮਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਇਨ•ਾਂ ਜਿਣਸਾਂ ਦੇ ਨਮੂਨੇ ਕੈਰੋਂ ਕਿਸਾਨ ਘਰ ਦੇ ਨੇੜੇ  ਲਗਾਏ ਜਾਣ ਵਾਲੇ ਸਟਾਲ ਤੇ ਮੇਲੇ ਦੇ ਪਹਿਲੇ ਦਿਨ 25 ਸਤੰਬਰ ਨੂੰ 11.30 ਤੀਕ ਹੀ ਲਏ ਜਾਣਗੇ। ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਨਮੂਨੇ ਰੱਦ ਕਰ ਦਿੱਤੇ ਜਾਣਗੇ। ਨਮੂਨੇ ਵਿੱਚ ਸਬਜ਼ੀਆਂ ਅੱਧਾ ਕਿਲੋ ਦੇ ਅਨੁਸਾਰ ਸ਼ਾਮਿਲ ਕੀਤੀਆਂ ਜਾਣਗੀਆਂ ਜਦ ਕਿ ਅਮੂਰਦ, ਨਿੰਬੂ, ਮਾਲਟਾ ਦਾ ਨਮੂਨਾ ਅੱਧਾ ਕਿਲੋ, ਗਰੇਪ ਫਰੂਟ ਅਤੇ ਪਪੀਤੇ ਦੇ ਦੋ-ਦੋ ਪੀਸ ਲਿਆਂਦੇ ਜਾਣ। 
ਕਿਸਾਨ ਮੇਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ: ਬਰਾੜ  ਨੇ ਦੱਸਿਆ ਕਿ ਇਸ ਵਾਰ ਵਿਸ਼ੇਸ਼ ਤੌਰ ਤੇ ਜਿਹੜੇ ਨਮੂਨੇ ਕਿਸਾਨਾਂ ਵੱਲੋਂ ਲਿਆਂਦੇ ਜਾਣਗੇ ਸਿਰਫ ਉਹੀ ਮੁਕਾਬਲੇ ਵਿੱਚ ਸ਼ਾਮਿਲ ਕੀਤੇ ਜਾਣਗੇ। ਇਹ ਮੁਕਾਬਲੇ ਖੇਤਰੀ ਕਿਸਾਨ ਮੇਲਿਆਂ ਵਿੱਚ ਨਹੀਂ ਕਰਵਾਏ ਜਾਣਗੇ। ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸ਼੍ਰੇਣੀ ਵਿੱਚ ਸਿਰਫ ਪਹਿਲਾ ਇਨਾਮ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਇਕ ਵਿਅਕਤੀ ਵੱਧ ਤੋਂ ਵੱਧ ਦੋ ਇਨਾਮ ਹਾਸਿਲ ਕਰਨ ਦਾ ਹੱਕਦਾਰ ਹੋਵੇਗਾ। 
ਕਿਸਾਨ ਮੇਲਿਆਂ ਦੀ ਲੜੀ ਤਹਿਤ ਪਹਿਲਾ ਕਿਸਾਨ ਮੇਲਾ ਨਾਗਕਲਾਂ ਜਹਾਂਗੀਰ (ਅੰਮ੍ਰਿਤਸਰ), ਫਰੀਦਕੋਟ ਅਤੇ ਬੱਲੋਵਾਲ ਸੌਂਖੜੀ ਵਿਖੇ 15 ਸਤੰਬਰ ਨੂੰ ਲਗਾਇਆ ਜਾਵੇਗਾ। ਪਟਿਆਲਾ ਵਿਖੇ ਇਹ ਕਿਸਾਨ ਮੇਲਾ 18 ਸਤੰਬਰ ਅਤੇ ਬਠਿੰਡਾ ਵਿਖੇ 22 ਸਤੰਬਰ ਨੂੰ ਲਗਾਇਆ ਜਾਵੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਇਹ ਕਿਸਾਨ ਮੇਲਾ 25-26 ਸਤੰਬਰ ਨੂੰ ਲਗਾਇਆ ਜਾਵੇਗਾ ਜਦ ਕਿ ਆਖਰੀ ਕਿਸਾਨ ਗੁਰਦਾਸਪੁਰ ਵਿਖੇ 30 ਸਤੰਬਰ ਨੂੰ ਲਗਾਇਆ ਜਾਵੇਗਾ। 

Translate »