September 10, 2015 admin

ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਢਲੀ ਸਹਾਇਤਾ ਜਾਗਰੂਕਤਾ ਸਬੰਧੀ ਰਾਜ ਪੱਧਰੀ ਸਮਾਗਮ 12 ਸਤੰਬਰ ਨੂੰ

 ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਢਲੀ ਸਹਾਇਤਾ ਜਾਗਰੂਕਤਾ ਸਬੰਧੀ ਰਾਜ ਪੱਧਰੀ ਸਮਾਗਮ 12 ਸਤੰਬਰ ਨੂੰ
ਜਲੰਧਰ, 10 ਸਤੰਬਰ-  ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਢਲੀ ਸਹਾਇਤਾ ਜਾਗਰੂਕਤਾ ਸਬੰਧੀ 12 ਸਤੰਬਰ 2015 ਨੂੰ ਸਥਾਨਕ ਰੈੱਡ ਕਰਾਸ ਭਵਨ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।
       ਇਸ ਸਮਾਗਮ ਦੀਆਂ ਤਿਆਰੀਆਂ ਦੇ ਜਾਇਜ਼ੇ ਸਬੰਧੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ ਫਿਲੌਰ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਮੁਢਲੀ ਸਹਾਇਤਾ ਸਬੰਧੀ ਹੋ ਰਹੇ ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਸਕੱਤਰ ਪੰਜਾਬ ਰੈੱਡ ਕਰਾਸ ਸਟੇਟ ਬ੍ਰਾਂਚ ਚੰਡੀਗੜਸ੍ਰੀ ਚੰਦਰ ਸ਼ੇਖਰ ਤਲਵਾੜ ਹੋਣਗੇ। ਇਸ ਸਮਾਗਮ ਨੂੰ ਮੁੱਖ ਮਹਿਮਾਨ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਸ੍ਰੀ ਕਮਲ ਕਿਸ਼ੋਰ ਯਾਦਵ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸਿਵਲ ਸਰਜਨ ਜਲੰਧਰ ਡਾ. ਕੈਲਾਸ਼ ਕਪੂਰ ਵੱਲੋਂ ਮੁੱਢਲੀ ਸਹਾਇਤਾ (ਫਸਟ ਏਡ) ਦੇ ਵੱਖ ਵੱਖ ਜ਼ਰੂਰੀ ਪਹਿਲੂਆਂ ਸਬੰਧੀ ਚਾਨਣਾ ਪਾਇਆ ਜਾਵੇਗਾ ਅਤੇ ਸ੍ਰੀ ਸੋਮ ਰਾਜ ਵੱਲੋਂ ਮੁੱਢਲੀ ਸਹਾਇਤਾ ਸਬੰਧੀ ਡੈਮੋ ਪੇਸ਼ ਕੀਤੀ ਜਾਵੇਗੀ।

ਉਨ•ਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੁਆਰਾ ਮੁੱਢਲੀ ਸਹਾਇਤਾ ਜਾਗਰੂਕਤਾ ਸਬੰਧੀ ਕਰਵਾਏ ਗਏ 8 ਸਮਾਗਮਾਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਅਤੇ ਜ਼ਿਲ•ਾ ਰੈੱਡ ਕਰਾਸ ਨਾਲ ਮਿਲਕੇ ਚੰਗੀ ਚੰਗੀਕਾਰਗੁਜ਼ਾਰੀ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿੱਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਆਈ.ਐਸ.ਧਾਮੀ, ਜ਼ਿਲ•ਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ ਅਤੇ ਸਕੱਤਰ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਸ੍ਰੀ ਪਰਮਜੀਤ ਸਿੰਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-  ਐਸ.ਡੀ.ਐਮ ਸ੍ਰੀ ਜਸਬੀਰ ਸਿੰਘ ਮੁਢਲੀ ਸਹਾਇਤਾ ਜਾਗਰੂਕਤਾ ਸਮਾਗਮ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

 

 

 

 

 

Translate »