September 10, 2015 admin

ਪੰਜਾਬ ਸਿਹਤ ਵਿਭਾਗ ਸਬਾਰਡੀਨੇਟ ਆਫਿਸ ਕਲੈਰੀਕਲ ਯੂਨੀਅਨ

 ਹੁਸ਼ਿਆਰਪੁਰ 10 ਸੰਤਬਰ 2015


ਪੰਜਾਬ ਸਿਹਤ ਵਿਭਾਗ ਸਬਾਰਡੀਨੇਟ ਆਫਿਸ ਕਲੈਰੀਕਲ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਅਣਮਿੱਥੇ  ਸਮੇਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰੱਖੀ ਗਈ । ਇਸ ਮੌਕੇ ਯੂਨਿਅਨ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਨੇ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ ਵੱਲੋਂ ਯੂਨੀਅਨ ਨਾਲ ਗੱਲਬਾਤ ਕਰਨ ਲਈ ਸੂਬਾ ਪਧੱਰੀ ਕਮੇਟੀ ਮੈਂਬਰਾਂ ਨੂੰ ਮਿਤੀ 11 ਸਤੰਬਰ 2015 ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਉਨ•ਾਂ ਕਿਹਾ ਕਿ ਕਲੈਰੀਕਲ ਸਟਾਫ ਦੀਆਂ ਮੁੱਖ ਮੰਗਾਂ ਵਿੱਚ ਅਕਾਊਟੈਂਟ ਦੀਆਂ 60 ਪੋਸਟਾਂ ਨੂੰ ਸਿੱਧੀ ਭਰਤੀ ਰਾਂਹੀ ਭਰਨ ਦੀ ਬਜਾਏ ਸਿਹਤ ਵਿਭਾਗ ਦੇ ਨਿਯਮਤ ਕਲੈਰੀਕਲ ਸਟਾਫ ਵਿੱਚੋਂ ਪਦਉਨਤੀ ਰਾਂਹੀ ਭਰੇ ਜਾਣ ਸਬੰਧੀ, ਦਫਤਰ ਸਿਵਲ ਸਰਜਨ, ਮੈਡੀਕਲ ਕਾਲਜ, ਡੈਂੱਟਲ ਕਾਲਜ ਅਤੇ ਈ.ਐਸ.ਆਈ. ਸ਼ਾਖਾ ਵਿੱਚੋਂ 50 ਫੀਸਦੀ ਜਾਂ ਸਰਕਾਰ ਵੱਲੋਂ ਵਿੱਤ ਵਿਭਾਗ ਨੂੰ ਸੁਪਰਡੈਂਟ ਗ੍ਰੇਡ-2 ਦੀਆਂ ਪੋਸਟਾਂ, ਸੁਪਰਡੈਂਟ ਗ੍ਰੇਡ-1 ਵਿੱਚ ਅਪਗ੍ਰੇਡ ਕਰਵਾਉਮ ਸਬੰਧੀ ਪ੍ਰਪੋਜਲ ਵਿੱਤ ਵਿਭਾਗ ਨੂੰ ਦੁਬਾਰਾ ਭੇਜ ਕੇ ਮੰਜੂਰ ਕਰਵਾਉਣ ਸਬੰਧੀ, ਮੈਡੀਕਲ ਕਾਲਜ ਪਟਿਆਲਾ ਵਿੱਚ ਮੌਜੂਦਾ ਪ੍ਰਬੰਧਕੀ ਅਫਸਰ ਦੀ ਖਾਲੀ ਪਈ ਆਸਾਮੀ ਪਦਉਨੱਤੀ ਰਾਂਹੀ ਭਰੇ ਜਾਣ ਸਬੰਧੀ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪ੍ਰਬੰਧੀ ਅਫਸਰ ਦੀ ਨਵੀਂ ਪੋਸਟ ਦੀ ਰਚਨਾ ਕਰਵਾਉਣ ਲਈ ਕੇਸ ਸਰਕਾਰ ਨੂੰ ਭੇਜਣ ਸਬੰਧੀ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਮੌਜੂਦਾ 25 ਜੂਨੀਅਰ ਅੰਕੜਾ ਸਹਾਇਕ ਦੀਆਂ ਪੋਸਟਾਂ ਅੰਕੜਾ ਸਹਾਇਕ ਵਿੱਚ ਮਰਜ ਕਰਨ ਸਬੰਧੀ ਕੇਸ ਇਤਰਾਜ ਦੂਰ ਉਪੰਰਤ ਮੁੜ ਤੋਂ ਵਿੱਤ ਵਿਭਾਗ ਨੂੰ ਭੇਜ ਕੇ ਮੰਜੂਰੀ ਹਾਸਲ ਕਰਵਾਏ ਜਾਣ ਸਬੰਧੀ ਮੰਗਾਂ ਨੂੰ ਮੁੱਖ ਰੱਖਿਆ ਗਿਆ ਹੈ। ਉਨ•ਾਂ ਚਿਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਮੰਗਾ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਜ ਕੀਤਾ ਜਾਵੇਗਾ ਜਿਸ ਲਈ ਸਰਕਾਰ ਅਤੇ ਸਿਹਤ ਵਿਭਾਗ ਜਿੰਮੇਵਾਰ ਹੋਵੇਗਾ। ਇਸ ਮੌਕੇ ਸ਼ਿੰਗਾਰਾ ਚੰਦ, ਨੱਥੂ ਰਾਮ, ਰਵਿੰਦਰਜੀਤ ਸਿੰਘ, ਕੇਵਲ ਕ੍ਰਿਸ਼ਨ, ਦਵਿੰਦਰ ਕੁਮਾਰ ਭੱਟੀ, ਆਸ਼ਾ ਰਾਣੀ, ਬਿਮਲਾ ਦੇਵੀ, ਸੁਰਿੰਦਰ ਕੌਰ, ਸੇਵਾ ਸਿੰਘ ਤੇ ਮਨੋਹਰ ਲਾਲ ਸਮੇਤ ਮਿਉੰਸੀਪਲ ਕਾਰਪੋਰੇਸ਼ਨ ਤੋਂ ਮਨੀ ਪਰਮਾਰ ਹਾਜਰ ਸਨ। 

Translate »