September 10, 2015 admin

ਨੋਜਵਾਨ ਵਰਗ ਨੂੰ ਤੰਬਾਕੂ ਅਤੇ ਨਸ਼ਿਆਂ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ

 ਹੁਸ਼ਿਆਰਪੁਰ, 10 ਸਤੰਬਰ 2015

ਨੋਜਵਾਨ ਵਰਗ ਨੂੰ ਤੰਬਾਕੂ ਅਤੇ ਨਸ਼ਿਆਂ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਸਰਕਾਰੀ ਕਾਲਜ ਹੁਸ਼ਿਆਰੁਪਰ ਵਿਖੇ ਆਯੋਜਿਤ ਕੀਤਾ ਗਿਆ।  ਜਿਲ•ਾ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਅਤੇ ਜਿਲ•ਾ ਐਪੀਡੀਮੋਲੋਜਿਸਟ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਅਤੇ ਕਾਲਜ ਦੇ ਪ੍ਰਿਸੀਪਲ ਸ਼੍ਰੀਮਤੀ ਪਰਮਜੀਤ ਕੌਰ ਜਸੱਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ.ਸੁਨੀਲ ਅਹੀਰ ਨੇ ਕਿਹਾ ਕਿ ਨਸ਼ੇ ਦੀ ਲੱਤ ਸਮਾਜ ਵਿੱਚ ਇੱਕ ਵਿਰਾਟ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਇਸ ਨੂੰ ਠੱਲ ਨਾ ਪਾਈ ਗਈ ਤਾਂ ਸੁਚੱਜੇ ਸਮਾਜ ਦਾ ਖਾਤਮਾ ਹੋਣ ਵਿੱਚ ਦੇਰ ਨਹੀਂ ਲਗੇਗੀ। ਉਨ•ਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਮਨੁੱਖ ਵੱਲੋਂ ਗਲਤ ਸੰਗਤ ਵਿੱਚ ਫਸ  ਕੇ ਜਾਂ ਮਜ਼ੇ ਦੇ ਤੌਰ ਤੇ ਸ਼ੁਰੂ ਕੀਤੀ ਗਈ ਨਸ਼ੇ ਦੀ ਆਦਤ ਹੌਲੀ ਹੌਲੀ ਉਸਦੀ ਲੱਤ ਬਣ ਜਾਂਦੀ ਹੈ। ਪਹਿਲਾ ਨਸ਼ੇੜੀ ਘਰ ਤੋਂ ਪੈਸੇ ਮੰਗ ਕੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਹੈ ਪਰ ਬਾਅਦ ਵਿੱਚ ਘਰੋਂ ਪੈਸੇ ਨਾ ਮਿਲਣ ਤੇ ਚੌਰੀ ਕਰਦਾ ਹੈ ਤੇ ਕਈ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਨਾਲ ਨਸ਼ੇੜੀ ਦੀ  ਪਰਿਵਾਰਕ ਜਿੰਦਗੀ ਵੀ ਬੁਰੀ ਤਰ•ਾਂ ਪ੍ਰਭਾਵਿਤ ਹੁੰਦੀ ਹੈ। ਉਨ•ਾਂ ਵਿਦਿਆਰਥੀਆਂ ਨੂੰ ਸੇਧ ਦਿੱਤੀ ਕਿ ਕਿਸੇ ਵੀ ਮਾਨਸਿਕ ਤਣਾਅ ਦੀ ਸੂਰਤ ਵਿੱਚ ਉਨ•ਾਂ ਨੂੰ ਬਗੈਰ ਕਿਸੇ ਝਿਜਕ ਤੋਂ ਆਪਣੇ ਮਾਪਿਆ ਜਾਂ ਪ੍ਰੋਫੈਸਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਮਾਪੇ ਅਤੇ ਅਧਿਆਪਕ ਉਨ•ਾਂ ਨੂੰ ਸਹੀ ਮਾਰਗਦਰਸ਼ਨ ਦੇ ਸਕਦੇ ਹਨ। ਇਸਦੇ ਨਾਲ ਹੀ ਨੌਜਵਾਨਾਂ ਨੂੰ ਕੋਈ ਨਾ ਕੋਈ ਮਨਪੰਸਦ ਰੁਝੇਵਾਂ ਜਿਵੇਂ ਖੇਡਾਂ, ਚੰਗਾ ਸਾਹਿਤ ਪੜਨਾ, ਧਾਰਮਿਕ ਰੂਚੀ, ਬਾਗਬਾਨੀ, ਤਕਨੀਕੀ ਸਿਖਲਾਈ ਜਾਂ ਹੋਰ ਰੁਝੇਵੇਂ ਅਪਨਾਉਣੇ ਚਾਹੀਦੇ ਹਨ ਤਾਂ ਜੋ ਵਿਹਲ ਦੇ ਸਮੇਂ ਨੂੰ ਵਧੀਆ ਤਰੀਕੇ ਨਾਲ ਬਤੀਤ ਕੀਤਾ ਜਾ ਸਕੇ।
         ਇਸ ਮੌਕੇ ਡਾ. ਸੁਰਭੀ ਕਾਉਂਸਲਰ ਨਸ਼ਾ ਛੁਡਾਓ ਮੁੜ ਵਸੇਵਾਂ ਕੇਂਦਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਤੰਬਾਕੂਯੁਕਤ ਪਦਾਰਥਾਂ ਦੇ ਸੇਵਨ ਦੇ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਉਪੱਰ ਪੈਂਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਤੇ ਕਿ ਕਿਹਾ ਕਿ ਇਨ•ਾਂ ਦੁਸ਼ਪ੍ਰਭਾਵਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਰੂਪ ਵਿੱਚ ਨਸ਼ਿਆਂ ਦੇ ਸੇਵਨ ਤੋਂ ਹਮੇਸ਼ਾ ਪਰਹੇਜ ਕਰਨਾ ਚਾਹੀਦਾ ਹੈ। ਸੈਮੀਨਾਰ ਦੌਰਾਨ ਉਕਤ ਤੋਂ ਇਲਾਵਾ ਸਿਹਤ ਵਿਭਾਗ ਤੋਂ ਤਰਸੇਮ ਸਿੰਘ ਤੇ ਹਰਰੂਪ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਜਸੱਲ ਨੇ ਸਿਹਤ ਵਿਭਾਗ ਵੱਲੋਂ ਉਚੇਚੇ ਤੌਰ ਤੇ ਨੌਜਵਾਨ ਵਰਗ ਨੂੰ ਸੇਧ ਦੇਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਾਲਜ ਦੇ ਸਮੂਹ ਸਟਾਫ ਵੱਲੋਂ ਧੰਨਵਾਦ ਪ੍ਰਗਟ ਕੀਤਾ। ਸੈਮੀਨਾਰ ਵਿੱਚ ਸਰਕਾਰੀ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ.ਕਟਿਆਲ, ਐਨ.ਐਸ.ਐਸ.ਵਿੰਗ ਦੇ ਇੰ. ਪ੍ਰੌ. ਵਿਜੇ ਕੁਮਾਰ, ਪ੍ਰੋ.ਅਮਰਜੀਤ ਸਿੰਘ ਮਠਾਰੂ ਅਤੇ ਪ੍ਰੋ. ਸੁਨੀਤਾ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।

                                                                                ਮਾਸ ਮੀਡੀਆ ਅਫਸਰ ਹੁਸ਼ਿਆਰੁਪਰ।

 

Translate »