September 10, 2015 admin

ਵਿਸ਼ੇਸ ਜਰੂਰਤਾਂ ਵਾਲੇ ਬੱਚਿਆਂ ਨੂੰ ਦਿੱਤੇ ਜਾਣਗੇ ਟ੍ਰਾਈਸਾਈਕਲ ਤੇ ਵੀਲ• ਚੇਅਰ 14 ਸਤੰਬਰ ਤੋਂ ਲੱਗਣਗੇ ਵਿਸ਼ੇਸ ਕੈਂਪ

 ਗੁਰਦਾਸਪੁਰ, 10 ਸਤੰਬਰ  (            )  ਸ੍ਰੀ ਸਲਵਿੰਦਰ ਸਿੰਘ ਸਮਰਾ ਜ਼ਿਲ•ਾ ਸਿੱਖਿਆ ਅਫਸਰ (ਪ) ਨੇ ਜਾਣਕਰੀ ਦੇਦਿੰਆਂ ਦੱਸਿਆ ਕਿ ਵਿਸ਼ੇਸ ਜਰੂਰਤਾਂ ਵਾਲੇ (ਆਈ.ਈ.ਡੀ.ਐਸ.ਐਸ) ਬੱਚਿਆ ਦੇ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਬੱਚਿਆਂ ਦੀ ਸਿਹਤ ਆਦਿ ਦੀ ਜਾਂਚ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ 14 ਸਤੰਬਰ ਨੂੰ ਬਲਾਕ ਧਿਆਨਪੁਰ ਵਿਖੇ ਮੈਡੀਕਲ ਅਸੈਸਮੈਂਟ ਕੈਂਪ, ਜਿਸ ਵਿੱਚ ਬਲਾਕ ਧਿਆਨਪੁਰ,ਡੇਰਾ ਬਾਬਾ ਨਾਨਕ, ਫਤਹਿਗੜਚੂੜੀਆਂ ਅਤੇ ਬਲਾਕ ਕਲਾਂਨੌਰ ਦੇ ਬੱਚਿਆਂ ਦੀ ਅਸੈਸਮੈਂਟ ਹੋਵੇਗੀ । 15 ਸਤੰਬਰ ਨੂੰ ਨੂੰ ਬੀ.ਪੀ.ਈ.ਓ ਬਟਾਲਾ-2 ਦੇ ਦਫਤਰ ਵਿਖੇ ਲੱਗੇਗਾ ਜਿਸ ਵਿੱਚ ਬਲਾਕ ਸ੍ਰੀ ਹਰਗੋਬਿੰਦਪੁਰ,ਕਾਦੀਆਂ ਅਤੇ ਬਟਾਲਾ-1,2 ਦੇ ਬੱਚਿਆਂ ਦੀ ਅਸੈਸਮੈਂਟ ਹੋਵੇਗੀ। ਮਿਤੀ 16 ਸਤੰਬਰ ਨੂੰ ਬੀ.ਪੀ.ਈ.ਓ ਗੁਰਦਾਸਪੁਰ-2 ਦੇ ਦਫਤਰ ਵਿਖੇ ਕੈਂਪ ਹੋਵੇਗਾ ਜਿਸ ਵਿਚ ਬਲਾਕ ਗੁਰਦਾਸਪੁਰ-1,2 ,ਕਾਹਨੂੰਵਾਨ-1,2 ,ਦੌਰਾਂਗਲਾ ਅਤੇ ਦੀਨਾਨਗਰ ਦੇ ਬੱਚਿਆਂ ਦੀ ਅਸੈਸਮੈਂਟ ਹੋਵੇਗੀ । ਮਿਤੀ 17 ਸਤੰਬਰ ਨੂੰ ਨੂੰ ਬਲਾਕ ਧਾਰੀਵਾਲ-1 ਦਫਤਰ ਵਿਖੇ ਕੈਂਪ ਲੱਗੇਗਾ ਜਿਸ ਵਿੱਚ ਬਲਾਕ ਧਾਰੀਵਾਲ-1,2 ਦੇ ਬੱਚਿਆਂ ਦੀ ਅਸੈਸਮੈਂਟ ਹੋਵੇਗੀ। 
ਇਨਾਂ ਕੈਂਪਾ ਵਿੱਚ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਦੀ ਵੀ ਅਸੈਸਮੈਂਟ ਕੀਤੀ ਜਾਵੇਗੀ ਜਿੰਨਾਂ ਵਿੱਚ ਆਰਥੋ ,ਸੀ.ਪੀ., ਐਚ ਆਈ, ਅਤੇ ਐਮ.ਆਰ./ਐਮ.ਡੀ. ਸੀਵੀਅਰ ਬੱਚਿਆਂ ਨੂੰ ਕੈਂਪਾਂ ਵਿੱਚ ਲਿਜਾਇਆ ਜਾਵੇਗਾ ।ਕੈਂਪਾਂ ਵਿੱਚ ਬੱਚਿਆਂ ਨੂੰ ਟ੍ਰਾਈਸਾਈਕਲ, ਵੀਲਚੇਅਰ, ਰੋਲੇਟਰ ਅਤੇ ਬਨਾਵਟੀ ਅੰਗ ,ਏ.ਡੀ.ਐਲ ਕਿਟ (ਲੈਪਰੋਸੀ ਪੈਸ਼ੈਂਟ) ਬਰੇਲ ਕਿਟ, ਮਲਟੀ ਸੈਨਸੋਰੀ ਇੰਟਾਈਗਰੇਟਿਡ ਐਜੁਕੇਸ਼ਨਲ ਡਵੈਲਪਮੈਂਟ ਕਿਟ ਅਤੇ ਕੰਨਾਂ ਦੀਆਂ ਮਸ਼ੀਨਾ ਆਦਿ ਦਾ ਸਮਾਨ ਦਿਤਾ ਜਾਵੇਗਾ। ਬੱਚਿਆਂ ਦੀ ਪਹਿਚਾਣ ਲਈ ਸਕੂਲ ਦੇ ਨਜਦੀਕ ਦੇ ਆਈ.ਈ.ਵਲੰਟੀਅਰ ਅਤੇ ਬਲਾਕ ਦੇ ਆਈ.ਈ.ਆਰ.ਟੀ ਦੀ ਮਦਦ ਲਈ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਬੱਚੇ ਰਿਹਾਇਸ਼ੀ ਪਤਾ, ਘੱਟ ਆਮਦਨ ਦਾ ਸਰਟੀਫਿਕੇਟ (ਜੋ ਪਿੰਡ ਦੇ ਸਰਪੰਚ ਜਾਂ ਸਕੂਲ ਮੁੱਖੀ ਤੋਂ ਲਿਆ ਜਾਵੇ), ਡਿਸਏਬਿਲਟੀ ਸਰਟੀਫਿਕੇਟ ਜਾਂ ਪੀ.ਐਸ.ਸੀ/ਸੀ.ਐਚ.ਸੀ ਲੈਵਲ ਤੋਂ ਲਿਆ ਜਾ ਸਕਦਾ ਹੈ ਜੇਕਰ ਇਹ ਵੀ ਸੰਭਵ ਨਾ ਹੋਵੇ ਤਾਂ ਸਕੂਲ ਮੁੱਖੀ ਦਾ ਲਿਖਿਆ ਹੋ ਸਕਦਾ ਹੈ ਕਿ ਇਹ ਬੱਚਾ ਡਿਸਏਬਲ ਹੈ ਲੈ ਕੇ ਆਉਣ, ਇਨਾਂ ਪਰੂਫਾਂ ਦੀ ਫੋਟੋ ਕਾਪੀ ਬੱਚੇ ਤੋਂ ਲਈ ਜਾਵੇਗੀ।
————-
ਕੈਪਸ਼ਨ—01–ਸ੍ਰੀ ਸਲਵਿੰਦਰ ਸਿੰਘ ਸਮਰਾ ਜ਼ਿਲ•ਾ ਸਿੱਖਿਆ ਅਫਸਰ (ਪ), ਗੁਰਦਾਸਪੁਰ।                                                

Translate »