ਜਲੰਧਰ, 12 ਸਤੰਬਰ- ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-1-2016 ਦੇ ਅਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 15-9-15 ਤੋਂ ਸ਼ੁਰੂ ਹੋ ਰਿਹਾ ਹੈ।
ਉਨ•ਾਂ ਦੱਸਿਆ ਕਿ ਇਸ ਯੋਗਤਾ ਮਿਤੀ ਅਨੁਸਾਰ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ 15-9-2015 ਤੋਂ 14-10-2015 ਤੱਕ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ. 6, ਵੋਟ ਕੱਟਣ ਲਈ ਫਾਰਮ ਨੰ. 7, ਵੋਟ ਵਿੱਚ ਸੋਧ ਕਰਨ ਲਈ ਫਾਰਮ ਨੰ. 8, ਇੱਕ ਹੀ ਵਿਧਾਨ ਸਭਾ ਚੋਣ ਹਲਕੇ ਵਿੱਚ ਆਪਣੀ ਰਿਹਾਇਸ਼ ਦੀ ਤਬਦੀਲੀ ਲਈ ਫਾਰਮ ਨੰ. 8-À ਅਤੇ ਐਨ.ਆਰ.ਆਈ. ਵਿਅਕਤੀ ਆਪਣੇ ਵੋਟ ਬਣਾਉਣ ਲਈ ਫਾਰਮ ਨੰ. 6-À ਭਰਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਬੂਥ ਲੈਵਲ ਅਫਸਰ ਨੂੰ ਦੇ ਸਕਦਾ ਹੈ।
ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ 30-ਫਿਲੌਰ ਲਈ ਉਪ-ਮੰਡਲ ਮੈਜਿਸਟ੍ਰੇਟ ਫਿਲੌਰ, ਵਿਧਾਨ ਸਭਾ ਚੋਣ ਹਲਕਾ 31-ਨਕੋਦਰ ਲਈ ਉਪ-ਮੰਡਲ ਮੈਜਿਸਟ੍ਰੇਟ ਨਕੋਦਰ, ਵਿਧਾਨ ਸਭਾ ਚੋਣ ਹਲਕਾ 32-ਸ਼ਾਹਕੋਟ ਲਈ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ, ਵਿਧਾਨ ਸਭਾ ਚੋਣ ਹਲਕਾ 33-ਕਰਤਾਰਪੁਰ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਵਿਧਾਨ ਸਭਾ ਚੋਣ ਹਲਕਾ 34-ਜਲੰਧਰ ਪੱਛਮੀ ਲਈ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ, ਜਲੰਧਰ, ਵਿਧਾਨ ਸਭਾ ਚੋਣ ਹਲਕਾ 35-ਜਲੰਧਰ ਕੇਂਦਰੀ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-1, ਵਿਧਾਨ ਸਭਾ ਚੋਣ ਹਲਕਾ 36-ਜਲੰਧਰ ਉੱਤਰੀ ਲਈ ਰਿਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ, ਵਿਧਾਨ ਸਭਾ ਚੋਣ ਹਲਕਾ 37-ਜਲੰਧਰ ਕੈਂਟ ਲਈ ਸੈਕਟਰੀ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ, ਅਤੇ ਵਿਧਾਨ ਸਭਾ ਚੋਣ ਹਲਕਾ 38-ਆਦਮਪੁਰ ਲਈ ਜੁਆਇੰਟ ਕਮਿਸ਼ਨਰ, ਨਗਰ ਨਿਗਮ ਜਲੰਧਰ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਮਿਤੀ 20-9-2015 (ਐਤਵਾਰ) ਅਤੇ ਮਿਤੀ 4-10-2015 (ਐਤਵਾਰ) ਨੂੰ ਜ਼ਿਲ•ੇ ਦੇ ਸਾਰੇ ਬੂਥ ਲੈਵਲ ਅਫਸਰ ਆਪਣੇ-ਆਪਣੇ ਸਬੰਧਤ ਪੋਲਿੰਗ ਬੂਥਾਂ ਉੱਪਰ ਸਵੇਰੇ 9-00 ਵਜੇ ਤੋਂ ਲੈ ਕੇ ਸ਼ਾਮ 5-00 ਵਜੇ ਤੱਕ ਆਮ ਜਨਤਾ ਪਾਸੋਂ ਉਪਰੋਕਤ ਫਾਰਮ ਲੈਣ ਲਈ ਹਾਜ਼ਰ ਰਹਿਣਗੇ।