ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਚਿਲਡਰਨ ਹੋਮ ਰਾਮ ਕਲੋਨੀ ਵਿਖੇ ਰਹਿ ਰਹੇ ਬੱਚਿਆਂ ਨੂੰ ਫੂਡ ਕਰਾਫ਼ਟ ਇੰਸਟੀਚਿਊਟ ਵਿੱਚ ਵਿਸ਼ੇਸ਼ ਤੌਰ ‘ਤੇ ਦੌਰਾ ਕਰਵਾਇਆ । ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇੰਸਟੀਚਿਊਟ ਵਿਖੇ ਚਲ ਰਹੇ ਕੋਰਸਾਂ ਸਬੰਧੀ ਬੱਚਿਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਇੰਸਟੀਚਿਊਟ ਵੱਲੋਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਖੁਆਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ•ਾਂ ਬੇ-ਸਹਾਰਾ ਬੱਚਿਆਂ ਨੂੰ ਚਿਲਡਰਨ ਹੋਮ ਵਿਖੇ ਰੱਖਿਆ ਗਿਆ ਹੈ। ਜਿਸ ਵਿੱਚ ਇਨ•ਾਂ ਨੂੰ ਮੁਫ਼ਤ ਰਿਹਾਇਸ਼ੀ ਸਹੂਲਤਾਂ ਤੋਂ ਇਲਾਵਾ ਹਰ ਤਰ•ਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਅੱਜ ਇਨ•ਾਂ ਬੱਚਿਆਂ ਨੂੰ ਫੂਡ ਕਰਾਫ਼ਟ ਇੰਸਟੀਚਿਊਟ ਦਾ ਦੌਰਾ ਕਰਾਇਆ ਗਿਆ ਹੈ ਤਾਂ ਕਿ ਇਨ•ਾਂ ਦਾ ਮਾਨਸਿਕ ਮਨੋਬਲ ਉਚਾ ਹੋ ਸਕੇ ਅਤੇ ਇਨ•ਾਂ ਬੱਚਿਆਂ ਨੂੰ ਵੀ ਪਤਾ ਲਗ ਸਕੇ ਕਿ ਆਪਣੇ ਪੈਰ•ਾਂ ‘ਤੇ ਖੜ•ੇ ਹੋਣ ਲਈ ਕਿਸ ਤਰ•ਾਂ ਨਾਲ ਟਰੇਨਿੰਗ ਲੈ ਕੇ ਆਰਥਿਕ ਪੱਧਰ ਉਚਾ ਕੀਤਾ ਜਾ ਸਕਦਾ ਹੈ।
ਇਸ ਇੰਸਟੀਚਿਊਟ ਵਿਖੇ ਪਹੁੰਚਣ ‘ਤੇ ਇਨ•ਾਂ ਬੱਚਿਆਂ ਨੂੰ ਇੰਸਟੀਚਿਊਟ ਹਾਲ, ਰਸੋਈ ਘਰ, ਟਰੇਨਿੰਗ ਵਰਕਸ਼ਾਪ ਦਾ ਦੌਰਾ ਕਰਵਾ ਕੇ ਵਿਸਥਾਰ ਨਾਲ ਕੋਰਸਾਂ ਸਬੰਧੀ ਜਾਣੂ ਕਰਵਾਇਆ ਗਿਆ। ਇੰਸਟੀਚਿਊਟ ਦੇ ਪ੍ਰਿੰਸੀਪਲ ਨਵਦੀਪ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਸਮੇਂ-ਸਮੇਂ ਸਿਰ ਇਸ ਇੰਸਟੀਚਿਊਟ ਦਾ ਦੌਰਾ ਕਰਾਉਣਾ ਚਾਹੀਦਾ ਹੈ ਤਾਂ ਜੋ ਉਨ•ਾਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਟਰੇਨਿੰਗ ਹਾਸਲ ਕਰਕੇ ਰੋਜ਼ਗਾਰ ਹਾਸਲ ਕਰਨ ਦੀ ਇੱਛਾ ਪ੍ਰਗਟ ਹੋ ਸਕੇ।
++