ਹੁਸ਼ਿਆਰਪੁਰ, 12 ਸਤੰਬਰ:
ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ (ਲਿਮ:) ਵੱਲੋਂ ਸਰਵਿਸ ਕਲੱਬ ਹੁਸ਼ਿਆਰਪੁਰ ਨੂੰ ਜਨਰੇਟਰ ਮੁਹੱਈਆ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਬਟਨ ਦਬਾ ਕੇ ਜਨਰੇਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਸੋਨਾਲੀਕਾ ਵੱਲੋਂ ਚੀਫ਼ ਓਪਰੇਟਿੰਗ ਆਫਿਸਰ ਅਕਸ਼ੇ ਸਾਗਵਾਨ, ਜੀ ਐਮ ਐਚ ਆਰ ਬੀ ਕੇ ਸਿੰਘ, ਵੀ ਪੀ ਜੇ ਐਸ ਚੋਹਾਨ, ਜੀ ਐਮ ਅਤੁਲ ਸ਼ਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜਿਲ•ਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਐਸ ਡੀ ਐਮ ਹੁਸਿਆਰਪੁਰ ਅਨੰਦ ਸਾਗਰ ਸ਼ਰਮਾ, ਐਸ ਡੀ ਐਮ ਗੜ•ਸ਼ੰਕਰ ਅਮਰਜੀਤ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ ਵੀ ਹਾਜ਼ਰ ਸਨ।
”