ਦੁਸਹਿਰਾ ਕਮੇਟੀ ਅੰਮ੍ਰਿਤਸਰ ਨੋਰਥ ਦੀ ਬੈਠਕਦਾ ਹੋਇਆ ਆਯੋਜਨ
* ਇਸ ਵਾਰ ਦਾ ਦੁਸਹਿਰਾ ਪ੍ਰੋਗਰਾਮ ਹੋਵੇਗਾ ਇਤਿਹਾਸਿਕ : ਅਨਿਲ ਜੋਸ਼ੀ
ਦੁਸਹਿਰਾ ਕਮੇਟੀ ਅੰਮ੍ਰਿਤਸਰ ਨੋਰਥ ਦੀ ਬੈਠਕ ਦਾ ਆਯੋਜਨ ਸਥਾਨਕ ਸਰਕਾਰ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਜੀ ਦੀ ਅਗੁਵਾਈ ਵਿਚ ਹੋਇਆ ਙ ਬੈਠਕ ਦੋਰਾਨ 22 ਅਕਤੂਬਰ ਨੂੰ ਹੋਣ ਜਾ ਰਹੇ ਹਰ ਸਾਲ ਦੀ ਤਰ੍ਹਾ ਦੁਸਹਿਰਾ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਦੁਸਹਿਰਾ ਕਮੇਟੀ ਅੰਮ੍ਰਿਤਸਰ ਨੋਰਥ ਦੇ ਮੈਬਰਾਂ ਨਾਲ ਵਿਚਾਰ ਚਰਚਾ ਕੀਤੀ ਗਈ ਙ ਬੈਠਕ ਦੋਰਾਨ ਕਮੇਟੀ ਮੈਬਰਾਂ ਦੀਆਂ ਵੱਖ- ਵੱਖ ਡਿਊਟੀਆਂ ਲਈ ਟੀਮਾਂ ਬਨਾਈਆਂ ਗਈਆਂ ਅਤੇ ਮੈਬਰਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਦਸਿਆ ਗਿਆ ਲ ਸ਼੍ਰੀ ਜੋਸ਼ੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਕਮੇਟੀ ਅੰਮ੍ਰਿਤਸਰ ਨੋਰਥ ਵੱਲੋਂ ਦੁਸਹਿਰਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਙ ਹਰ ਸਾਲ ਦਰਸ਼ਕਾਂ ਦੀ ਸੰਖਿਆ ਵਧਣ ਕਰਕੇ ਇਸ ਵਾਰ ਪ੍ਰੋਗਰਾਮ ਦਾ ਸਥਾਨ ਹੋਰ ਵੱਡਾ ਨਿਯਮਿਤ ਕੀਤਾ ਗਿਆ ਹੈ ਙ
ਇਸ ਵਾਰ ਦਰਸ਼ਕਾਂ ਲਈ 15 ਹਜਾਰ ਕੁਰਸੀਆਂ, 125 ਫੁੱਟ ਉਚੇ ਪੁਤਲੇ, ਝਾਕੀਆਂ, ਬੱਚਿਆਂ ਲਈ ਝੂਟੇ, ਸ੍ਟੇਜ ਸ਼ੋ, ਖਾਣ- ਪੀਣ ਦੇ ਸਟਾਲ, ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਅਤੇ ਲੋਕਾਂ ਦੇ ਸੁਆਗਤ ਦਾ ਬੈਨਰ, ਆਤਿਸ਼ਬਾਜੀ, ਵੈਲੇ ਪਾਰਕਿੰਗ, ਮੇਲਾ ਬਾਜਾਰ, ਆਦਿ ਦਾ ਇੰਤਿਜ਼ਾਮ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਦੇਖਣ ਲਈ ਪੂਰੇ ਪੰਜਾਬ ਦੇ ਨਾਲ ਹੀ ਪੂਰੇ ਭਾਰਤ ਅਤੇ ਬਾਹਰ ਦੇ ਦੇਸ਼ਾਂ ਤੋਂ ਵੀ ਦਰਸ਼ਕ ਆ ਰਹੇ ਹਨ ਙ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਟੀ. ਵੀ. ਰਾਹੀ ਸਿੱਧਾ ਪ੍ਰਸਾਰਨ ਵੀ ਕੀਤਾ ਜਾਵੇਗਾ ਙ ਉਹਨਾਂ ਨੇ ਕਿਹਾ ਕਿ ਇਸ ਵਾਰ ਦਾ ਸਮਾਗਮ ਇਤਿਹਾਸਿਕ ਹੋਵੇਗਾ ਅਤੇ ਜਿਸ ਤਰ੍ਹਾਂ ਕੁੱਲੂ ਦਾ ਦੁਸਹਿਰਾ ਮਸ਼ਹੂਰ ਹੈ ਉਸ ਤਰ੍ਹਾਂ ਹੀ ਸਮੇਂ ਦੇ ਨਾਲ ਅੰਮ੍ਰਿਤਸਰ ਨੋਰਥ ਦਾ ਦੁਸਹਿਰਾ ਪੂਰੇ ਵਿਸ਼ਵ ਵਿਚ ਪ੍ਰਸਿਧ ਹੋਵੇਗਾ ਙ ਸ਼੍ਰੀ ਜੋਸ਼ੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿਚ ਆ ਕੇ ਇਸ ਦਾ ਆਨੰਦ ਮਾਨਣ ਅਤੇ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਙ
ਇਸ ਮੋਕੇ ਤੇ ਸ਼੍ਰੀ ਰਾਜੇਸ਼ ਮਿੱਤਲ, ਸ਼੍ਰੀ ਪ੍ਰਵੀਨ ਸੁਨੇਜਾ, ਅਨਿਲ ਮਹਿਰਾ, ਕਮਲ ਡਾਲਮੀਆ, ਰਿੱਕੀ ਨਈਅਰ, ਰਵੀ ਮੋਦੀ, ਡਾ. ਯੋਗੇਸ਼ ਅਰੋੜਾ, ਅਜੇ ਮਹਿਰਾ, ਮਾਨਵ ਤਨੇਜਾ, ਸੌਰਵ ਕੱਕੜ, ਕਮਲ ਸ਼ਰਮਾ, ਅਮਿਤ ਸ਼ਰਮਾ, ਵਿਜੇ ਸ਼ਰਮਾ, ਪਾਰਸ ਜੋਸ਼ੀ, ਮੋਹਿੰਦਰ ਸਿੰਘ ਕੋਚਰ, ਸੰਜੇ ਗਲਹੋਤਰਾ, ਮੁਕੇਸ਼ ਨੰਦਾ, ਅਨਿਲ ਅੱਗਰਵਾਲ, ਅਯੋਦਿਆ ਜੋਸ਼ੀ ਆਦਿ ਹਾਜਰ ਸਨ ਙ