September 14, 2015 admin

ਸ੍ਰ: ਠੰਡਲ ਨੇ 15 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ

 ਸ੍ਰ: ਠੰਡਲ ਨੇ 15 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾਹੁਸ਼ਿਆਰਪੁਰ, 14 ਸਤੰਬਰ;                  ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਮਹਿਮਦਵਾਲ ਕਲਾਂ ਵਿਖੇ ‘ਬੇਟੀ ਬਚਾਓ ਤੇ ਬੇਟੀ ਪੜਾਓ ਅਭਿਆਨ’ ਤਹਿਤ ਲਿੰਗ ਅਨੁਪਾਤ ਵਿਚਲੇ ਪਾੜ੍ਹੇ ਨੂੰ ਖਤਮ ਕਰਨ ਅਤੇ ਧੀਆਂ ਲਈ ਹੋਰ ਉਸਾਰੂ ਸਮਾਜਿਕ ਮਾਹੌਲ ਸਿਰਜਣ ਦੇ ਉਦੇਸ਼ ਨਾਲ ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਕੀਤਾ। ਸਮਾਗਮ ਵਿੱਚ ਰਵਿੰਦਰ ਠੰਡਲ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।                  ਸ੍ਰ: ਠੰਡਲ ਨੇ ਪਿੰਡ ਵਿੱਚ 15 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਤੇ ਪਰਿਵਾਰਾਂ ਨੂੰ ਇੱਕ-ਇੱਕ ਫਰਾਕ, ਮੱਗ, ਪਿੱਗੀ ਬੈਂਕ, ਬੇਬੀ ਕਿੱਟ ਅਤੇ ਬੱਚੀਆਂ ਦੀਆਂ ਮਾਵਾਂ ‘ਤੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਚਾਂਦੀ ਦੀਆਂ ਪੰਜੇਬਾਂ ਅਤੇ ਪੂਰੇ ਪਰਿਵਾਰ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਚਿੰਨ੍ਹ ਦਿੱਤੇ ।                  ਇਸ ਸਬੰਧੀ ਪਿੰਡ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਠੰਡਲ ਨੇ ਕਿਹਾ ਕਿ ਸਮਾਜ ਵਿੱਚ ਮੁੰਡਿਆਂ ਤੇ ਕੂੜੀਆਂ ਦਾ ਸੰਤੁਲਨ ਬਣਾਏ ਰੱਖਣਾ ਬਹੁਤ ਜ਼ਰੂਰੀ  ਹੈ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਰੈਡ ਕਰਾਸ, ਸਮਾਜਿਕ ਸੁਰੱਖਿਆ,  ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਲਿੰਗ ਅਨੁਪਾਤ ਸੁਧਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਵਧੀਆ ਢੰਗ ਨਾਲ ਪੜਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰ੍ਹਾਂ ‘ਤੇ ਖੜੇ ਹੋ ਕੇ ਆਪਣੇ ਮਾਂ-ਬਾਪ ਅਤੇ ਸਮਾਜ ਦਾ ਨਾਂ ਰੌਸ਼ਨ ਕਰਨ। ਹੁਣ ਸਮਾਂ ਬਦਲ ਗਿਆ ਹੈ ਮੁੰਡੇ ਤੇ ਕੁੜੀਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ। ਜ਼ਰੂਰਤ ਤਾਂ ਸਿਰਫ਼ ਆਪਣੀ ਸੋਚ ਨੂੰ ਬਦਲਣ ਦੀ ਹੈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਮਹਿਮਦਵਾਲ ਕਲਾਂ ਅਤੇ ਮਹਿਮਦਵਾਲ ਖੁਰਦ ਨੂੰ ਪਿੰਡ ਵਿੱਚ ਵਿਕਾਸ ਕਾਰਜਾਂ ਲਈ 5-5 ਲੱਖ ਰੁਪਏ ਦੇਣ ਦੀ ਘੋਸ਼ਣ ਕੀਤੀ। ਅੰਤ ਵਿੱਚ ਸ੍ਰ: ਠੰਡਲ ਨੇ 15 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਨਿੱਕੀਆਂ ਕਰੂੰਬਲਾਂ ਦੇ ਨਵੇਂ ਅੰਕ ਨੂੰ ਜਾਰੀ ਕੀਤਾ।                  ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਸ੍ਰੀਮਤੀ ਆਸ਼ਾ ਚੌਧਰੀ ਮੈਮੋਰੀਅਲ ਰੈਡ ਕਰਾਸ ਅਵਾਰਡ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ 10ਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਵਿੱਚੋਂ ਜ਼ਿਲ੍ਹੇ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਟੋਪਰ ਕੂੜੀ ਨੂੰ ਆਜਾਦੀ ਦਿਵਸ 15 ਅਗਸਤ ‘ਤੇ 10,000 ਰੁਪਏ ਦੀ ਨਕਦ ਰਾਸ਼ੀ,  ਮੈਡਲ, ਸਰਟੀਫਿਕੇਟ ਅਤੇ ਉਘੀ ਸਖਸ਼ੀਅਤ ਮਾਹਿਲਾ ਦੀ ਜੀਵਨੀ ਸਬੰਧੀ ਕਿਤਾਬ ਦੇ ਨਾਲ ਸਨਮਾਨ ਕੀਤਾ ਜਾਏਗਾ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ‘ਬੇਟੀ ਬਚਾਓ ਤੇ ਬੇਟੀ ਪੜਾਓ ਅਭਿਆਨ’ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਮੈਂਬਰ ਜਨਰਲ ਕੌਂਸਲ ਇਕਬਾਲ ਸਿੰਘ ਖੇੜਾ, ਸੀ ਡੀ ਪੀ ਓ ਗੜ੍ਹਸ਼ੰਕਰ ਪਰਮਜੀਤ ਕੌਰ, ਸਰਪੰਚ ਮਹਿਮਦਵਾਲ ਕਲਾਂ ਨਰਿੰਜਣ ਸਿੰਘ ਅਤੇ ਸੁਪਰਵਾਈਜ਼ਰ ਪਰਮਜੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।                  ਇਸ ਦੌਰਾਨ ਮਾਸਟਰ ਰਸ਼ਪਾਲ ਸਿੰਘ, ਬਲਾਕ ਸੰਮਤੀ ਮਾਹਿਲਪੁਰ ਦੇ ਚੇਅਰਮੈਨ ਸਰਵਨ ਸਿੰਘ ਰਸੂਲਪੁਰ, ਵਾਈਸ ਚੇਅਰਮੈਨ ਬਲਾਕ ਸੰਮਤੀ ਲਸ਼ਕਰ ਸਿੰਘ, ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਪਰਮਜੀਤ ਸਿੰਘ ਪੰਜੌੜ, ਸਰਕਲ ਪ੍ਰਧਾਨ ਐਸ ਸੀ ਵਿੰਗ ਕੁੰਦਨ ਸਿੰਘ, ਅਵਤਾਰ ਸਿੰਘ ਈਸਪੁਰ, ਪ੍ਰਭਦੀਪ ਸਿੰਘ ਭਾਮ, ਸੰਪਾਦਕ ਨਿੱਕੀਆਂ ਕਰੂੰਬਲਾਂ ਬਲਜਿੰਦਰ ਮਾਨ, ਪੰਚ ਹਰਭਜਨ ਲਾਲ, ਗੁਰਬਚਨ ਦਾਸ, ਬਲਬੀਰ ਕੌਰ, ਜੋਗਿੰਦਰ ਕੌਰ, ਸਰਬਜੀਤ, ਰਣਬੀਰ ਸਿੰਘ, ਰਮੇਸ਼ ਪਾਲ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਹਾਜ਼ਰ ਸਨ। 

Translate »