ਐਸ.ਪੀ ਸਿੰਘ ਓਬਰਾਏ ਸਤਲੁਜ ਕਲੱਬ ਲੁਧਿਆਣਾ ਵਿਖੇ “ਪੰਜਾਬ ਰਤਨ” ਅਵਾਰਡ ਨਾਲ ਲੁਧਿਆਣਾ ਫੱਸਟ ਕਲੱਬ ਵੱਲੋਂ ਸਨਮਾਨਿਤ
ਸਤਲੁਜ ਕਲੱਬ ਲੁਧਿਆਣਾ ਵਿਖੇ ਲੁਧਿਆਣਾ ਫੱਸਟ ਕਲੱਬ ਵੱਲੋਂ ਕੀਤੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਸਮਾਜ ਸੇਵੀ, ਉਦਯੋਗਪਤੀਅਤੇ ਸਰਬੋਗਾ ਦੇਸ਼ ਦੇ ਭਾਰਤ ਵਿੱਚ ਰਾਜਪੂਤ ਐਸ.ਪੀ ਸਿੰਘ ਓਬਰਾਏ ਨੂੰ ਪੰਜਾਬ ਰਤਨ ਐਵਾਰਡ ਦੇ ਕੇ ਸਨਮਤਨਿਤ ਕੀਤਾ ਗਿਆ। ਇਸ ਸਮੇਂ ਕਲੱਬ ਦੇ ਸਰਪ੍ਰਸਤ ਕ੍ਰਿਸ਼ਨ ਕੁਮਾਰਬਾਵਾ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ, ਐਸ.ਕੇ ਗੁਪਤਾ, ਪ੍ਰਸਿੱਧ ਪੰਜਾਬੀ ਗੀਤਕਾਰ ਜਗਦੇਵ ਸਿੰਘ ਸੇਖਦੌਲਤ, ਮਹਿੰਦਰ ਸਿੰਘ Âੌਰੋਜ, ਕਰਨੈਲ ਸਿੰਘ ਗਿੱਲ, ਪਵਨਗਰਗ, ਚੌਧਰੀ ਦਸੌਂਧੀ ਰਾਮ, ਮੇਜਰ ਆਈ.ਐਸ ਸੰਧੂ, ਕਾਕੂ ਚੌਧਰੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ। ਇਸ ਸਮੇਂ ਸ. ਓਬਰਾਏ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਲੁਧਿਆਣਾ ਦੇਪ੍ਰਧਾਨ ਜਸਵੰਤ ਸਿੰਘ ਛਾਪਾ, ਟਰੱਸਟ ਦੇ ਪੀ.ਆਰ.ਓ ਰਵਿੰਦਰ ਸਿੰਘ ਕੁੱਕੂ ਅਤੇ ਡਾ. ਰਜਿੰਦਰ ਤ੍ਰੇਹਨ ਸਨ।
ਇਸ ਸਮੇਂ ਐਸ.ਪੀ ਸਿੰਘ ਓਬਾਰਾਏ ਵੱਲੋਂ ਵਿਸ਼ਵ ਪੱਧਰ ‘ਤੇ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਬਾਰੇ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਰੱਖੇ। ਉਨ•ਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਕੇ ਸ. ਓਬਰਾਏ ਲੱਖਾਂ ਲੋਕਾਂ ਦਾ ਸਹਾਰਾ ਬਣ ਰਹੇ ਹਨ। ਉਨ•ਾਂ ਕਿਹਾ ਕਿ ਟਰੱਸਟ (ਸਰਬੱਤ ਦਾ ਭਲਾ ਟਰੱਸਟ) ਨਾਮ ਹੀ ਉਨ•ਾਂਦੀਆਂ ਸਮਾਜਸੇਵਾ ਪ੍ਰਤੀ ਭਾਵਨਾਵਾਂ ਦਾ ਪ੍ਰਤੀਕ ਹੈ ਜੋ ਉਨ•ਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਬਿਠਾਕੇ ਸੇਵਾ ਅਰੰਭੀ ਹੈ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਗੁਰੂਆਂ, ਭਗਤਾਂ ਅਤੇ ਭੱਟਾਂ ਦੇਚਿੱਤਰਾਂ ਅਤੇ ਗੁਰਬਾਣੀ ਦੇ ਸ਼ਬਦਾਂ ਨਾਲ ਸ਼ੁਸ਼ੋਭਿਤ ਮਿਊਜੀਅਮ ਬਣਾਕੇ ਸ. ਓਬਰਾਏ ਨੇ ਸਿੱਖ ਇਤਿਹਾਸ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ ਜਿਸ ਲਈ ਬਾਬਾ ਬੰਦਾ ਸਿੰਘਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਮੇਸ਼ਾਂ ਸ. ਓਬਰਾਏ ਦੀ ਧੰਨਵਾਦੀ ਰਹੇਗੀ।
ਇਸ ਸਮੇਂ ਬੋਲਦੇ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ ਭੂਚਾਲ ਪੀੜਤ ਨੇਪਾਲ ਦੇ ਲੋਕਾਂ ਲਈ 2500 ਮਕਾਨ ਬਣਕੇ ਤਿਆਰ ਹੋ ਗਏ ਹਨ ਅਤੇ ਸ਼੍ਰੀਨਗਰਵਿੱਚ ਹੜਪੀੜਤਾਂ ਲਈ ਬਣਾਏ ਜਾ ਰਹੇ ਮਕਾਨਾਂ ਦੀ ਉਸਾਰੀ ਚੱਲ ਰਹੀ ਹੈ।
ਇਸ ਸਮੇਂ ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਜੋ ਵੀ ਸੇਵਾ ਹੋ ਰਹੀ ਹੈ ਉਹ ਸਭ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਹੀ ਹੈ।