September 14, 2015 admin

ਮਾਇਗ੍ਰੇਟਰੀ ਪੱਲਸ ਪੋਲੀਓ ਮੁੰਹਿਮ ਦਾ ਤੀਜਾ ਰਾਉਂਡ

 ਮਾਇਗ੍ਰੇਟਰੀ ਪੱਲਸ ਪੋਲੀਓ ਮੁੰਹਿਮ ਦਾ ਤੀਜਾ ਰਾਉਂਡ



ਕਪੂਰਥਲਾ 13 ਸਤੰਬਰ,14 15 ਸਤੰਬਰ,2015 ਨੂੰ ਮਾਇਗ੍ਰੇਟਰੀ ਪੱਲਸ ਪੋਲੀਓ ਮੁੰਹਿਮ ਦੇ ਤਹਿਤ ਪ੍ਰਵਾਸੀ ਮਜਦੂਰਾਂ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ.ਵਰਿੰਦਰਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨ੍ਹਾਂ ਵਿੱਚ 0-5 ਸਾਲ ਦੇ ਕਪੂਰਥਲਾ ਜਿਲ੍ਹੇ ਦੇ 21389 ਬੱਚਿਆ ਨੂੰ ਪੋਲੀਓ ਰੋਕੂ ਬੰਦਾਂ ਪਿਲਾਉਣ ਦਾ ਟੀਚਾ ਹੈ।ਇਸ ਦੇ ਤਹਿਤ 1ਲੱਖ 85ਹਜ਼ਾਰ 496ਸ਼ਹਿਰੀ ਆਬਾਦੀ ਅਤੇ 29ਹਜ਼ਾਰ617ਪੇਂਡੂ ਆਬਾਦੀ ਨੂੰ ਕਵਰ ਕੀਤਾ ਜਾਣਾ ਹੈ ਜਿਲ੍ਹਾ ਟੀਕਾਕਰਨ ਅਫਸਰ ਡਾ.ਗੁਲਸ਼ਨ ਕੁਮਾਰ ਨ ੇਦੱਸਿਆ ਕਿ ਇਸ ਪ੍ਰੋਗਰਾਮ ਨੂੰ ਨੇਪਰ ਚਾੜਨ ਲਈ ਕੁੱਲ 318 ਟੀਮ ਮੈਬਰ ਲਾÂ ੇਗÂ ੇਹਨ।ਜਿਨ੍ਹਾਂ ਵਿੱਚ ਮੋਬਾਈਲ ਟੀਮਾਂ ਦੀ ਗਿਣਤੀ 15, 2 ਟ੍ਰਾਂਜਿਟ ਟੀਮਾ ਅਤੇ 31 ਸੁਪਰਵਾਈਜਰ, ਇਨ੍ਹਾਂ ਟੀਮਾਂ ਦੇ ਕੰਮਾਂ ਦੀ ਨਿਗਰਾਨੀ ਕਰਨਗੇ।।ਇਸ ਮੁਹਿੰਮ ਦੌਰਾਨ 382 ਹਾਈਰਿਸਕ ਏਰੀਆ,12 ਨਿਰਮਾਣ ਅਧੀਨ ਇਮਾਰਤਾ ,73 ਟਪਰੀਵਾਸਾਂ,164 ਝੂਗੀਆਂ ,52 ਭੱਠਿਆਂ ਅਤੇ ਫਗਵਾੜਾ ਸ਼ਹਿਰ ਵਿੱਚ ਰਾਉਂਡ ਕੀਤਾ ਜਾ ਰਿਹਾ ਹੈ।ਸਭ ਲੋਕਾਂ ਨੂੰ,ਐਨ.ਜੀ.ਓ ਅਤ ਪ੍ਰੈਸ ਨੂੰ ਆਪਣਾ ਸਹਿਯੋਗ ਦੇ ਕੇ ਭਾਰਤ ਨੂੰ ਪੋਲੀਓ ਮੁੱਕਤ ਦੇਸ਼ ਰੱਖਣ ਵਾਸਤੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪਰਗਟ ਸਿੰਘ ਜਿਲ੍ਹਾ ਮਾਸ ਮੀਡੀਆਂ ਅਫਸਰ ਨੇ ਦੱਸਿਆਂ ਕਿ ਭਾਰਤ ਪੋਲੀਓ ਮੁਕਤ ਦੇਸ਼ ਬਣ ਚੁੱਕਾ ਹੈ ਪਰ ਗੁਆਂਢੀ ਮੁਲਕਾਂ ਤੋ ਂਪੋਲੀਓ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਲਈ ਜਾਗਰੂਕ ਰਹਿਣ ਅਤੇ ਸਮੇ ਂਸਮੇ ਂਤੇ ਬੱਚਿਆ ਨੂੰ ਬੂੰਦਾ ਪਿਲਾਉਣ ਲਈ ਸਹਿਯੋਗ ਦੀ ਲੋੜ ਹੈ।

Translate »