ਕਾਂਗਰਸੀਆਂ ਨੇ ਦਿੱਤੀਆਂ ਰਾਜ ਮਾਤਾ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ
ਪਟਿਆਲਾ – ਪਟਿਆਲਾ ਸ਼ਾਹੀ ਘਰਾਣੇ ਦੀ ਰਾਜ ਮਾਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਜੀ ਅੱਜ ਆਪਣੇ ਜੀਵਨ ਕਾਲ ਦੇ 93 ਵਰ•ੇ ਪੂਰੇ ਕਰਦੇ ਹੋਏ 94 ਸਾਲ ਵਿਚ ਪ੍ਰਵੇਸ਼ ਕਰ ਗਏ ਹਨ। ਇਸ ਮੌਕੇ ਅੱਜ ਕਾਂਗਰਸੀ ਅਹੁਦੇਦਾਰਾਂ ਨੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਠੇਕੇਦਾਰ ਸਾਬਕਾ ਐਮ. ਸੀ. ਦੀ ਅਗਵਾਈ ਹੇਠ ਕਾਂਗਰਸੀਆਂ ਦੇ ਇਕ ਵਫ਼ਦ ਜਿਸ ਵਿਚ ਸਾਬਕਾ ਐਮ. ਸੀ. ਕ੍ਰਿਸ਼ਨਂ ਚੰਦ ਬੁੱਧੂ, ਕਾਂਗਰਸੀ ਆਗੂ ਸਿਕੰਦਰ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਨੇ ਵਿਸ਼ੇਸ਼ ‘ਤੇ ਮੋਤੀ ਮਹਿਲ ਵਿਖੇ ਪਹੁੰਚ ਕੇ ਰਾਜ ਮਾਤਾ ਮਹਿੰਦਰ ਕੌਰ ਜੀ ਨੂੰ ਇਸ ਸ਼ੁਭ ਮੌਕੇ ਵਧਾਈਆਂ ਦਿੱਤੀਆਂ। ਇਸ ਮੌਕੇ ਉਨ•ਾਂ ਵੱਲੋਂ ਉਨ•ਾਂ ਦੀ ਪੋਤੀ ਬੀਬਾ ਜੈ ਇੰਦਰ ਕੌਰ ਨੇ ਕਾਂਗਰਸੀ ਅਹੁਦੇਦਾਰਾਂ ਵੱਲੋਂ ਦਿੱਤੀਆਂ ਗਈਆ ਵਧਾਈਆਂ ਅਤੇ ਫੁੱਲਾਂ ਦੇ ਗੁਲਦਸਤਿਆਂ ਨੂੰ ਉਚੇਚੇ ਤੌਰ ‘ਤੇ ਪਹੁੰਚ ਕੇ ਕਬੂਲ ਕੀਤਾ ਅਤੇ ਸਮੂਹ ਕਾਂਗਰਸੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਸਮੂਹ ਕਾਂਗਰਸੀ ਅਹੁਦੇਦਾਰਾਂ ਨੇ ਰਾਜ ਮਾਤਾ ਜੀ ਦਾ ਹਾਲਚਾਲ ਪੁੱਛਦੇ ਹੋਏ ਤਕਰੀਬਨ ਇਕ ਘੰਟਾ ਬੀਬਾ ਜੈ ਇੰਦਰ ਜੀ ਕੌਰ ਨਾਲ ਮੁਲਾਕਾਤ ਕੀਤੀ ਅਤੇ ਸਿਆਸੀ ਵਿਚਾਰ ਵਟਾਂਦਰਿਆਂ ਨੂੰ ਵੀ ਸਾਂਝਾ ਕੀਤਾ।