September 14, 2015 admin

ਜਿੰਲਾਂ ਕਾਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਹਲਕਾ ਅਟਾਰੀ

 ਜਿੰਲਾਂ ਕਾਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਹਲਕਾ ਅਟਾਰੀ ਦੇ ਪਿੰਡ ਕਾਂਉਕੇ  ਵਿਖੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਦਾ ਪਤਾ ਲੈਣ ਗਏ; ਜਿਨ੍ਹਾਂ ਦੀ ਲਗਭਗ ਸਵਾ ਮਹੀਨੇ ਪਹਿਲਾਂ ਅਕਾਲੀ ਦਲ ਦੀ ਸ਼ਹਿ ਤੇ ਇੱਟ ਮਾਰ ਕੇ ਲੱਤ ਤੋੜ ਦਿੱਤੀ ਗਈ ਸੀ।ਉਨਹਾਂ ਨੇ ਕਿਹਾ ਕਿ ਪੁਲਿਸ ਨੇ ਸਬੰਧਿਤ ਦੌਸ਼ੀ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ।ਧਾਰਾ ੨੬ ਦਾ ਜਾਅਲੀ ਰਿਜਲਟ ਲਿਆ ਕੇ ਬਲਵਿੰਦਰ ਸਿੰਘ ਤੇ ਹੀ ਪਰਚਾ ਦਰਜ ਕਰਨ ਦੀਆ ਧਮਕੀਆ ਦੇ ਰਹੇ ਹਨ।ਥਾਣਾ ਘਰਿੰਡਾ ਦਾ ਮੁਨਸ਼ੀ ਵਿਜੇ ਕੁਮਾਰ ਪਿਛਲੇ ੧੫ ਸਾਲ ਤੋ ਬਤੋਰ ਮੁਨਸ਼ੀ ਦੀ ਡਿਊਟੀ ਨਿਭਾ ਰਿਹਾ ਹੈ।ਵਿਜੇ ਕੁਮਾਰ ਬਲਵਿੰਦਰ ਸਿੰਘ ਤੇ ਰਾਜੀਨਾਵੇ ਦਾ ਦਬਾਅ ਵੀ ਬਣਾ ਰਿਹਾ ਹੈ ਅਤੇ ਕੋਈ ਵੀ ਉੱਚ –ਅਧਿਕਾਰੀ  ਮੋਕਾ ਤੇ ਨਹੀ ਪੁੱਜਿਆ।ਉਨ੍ਹਾ ਨੇ ਕਿਹਾ ਕਿ ਉਹ ੨੦੧੨ ਤੋਂ ਹੀ ਕਾਂਗਰਸ ਦੀ ਮਦਦ ਕਰਨ ਦਾ ਖਮਿਆਜਾ ਭੁਗਤ ਰਿਹਾ ਹੈ।ਪਿਛਲੇ ੫ ਪਰਚੇ ਉਸਤੇ ਅਤੇ ਉਸਦੇ ਚਾਚੇ ਦੇ ਪਰਿਵਾਰ ਤੇ ਨਿਜਾਇਜ ਦਰਜ ਕੀਤੇ ਗਏ ਹਨ।ਉਨਾਂ ਨੇ ਕਿਹਾ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਬਕਾ ਸਰਪੰਚ ਤੇ ਮੋਟਰ ਚੋਰੀ,ਲੈਪਟੋਪ ਚੋਰੀ ਦਾ ਜਾਹਲੀ ਪਰਚਾ ਪਾਇਆ ਜਾਵੇ ।ਇਹ ਸਾਰੇ ਪਰਚੇ ਵਿਜੇ ਮੁਨਸ਼ੀ ਦੀ ਸਹਿ ਤੇ ਦਰਜ ਹੋਏ ਹਨ।

ਉਨ੍ਹਾਂ ਨੇ ਮੰਗ ਕੀਤੀ ਕੇ ਮੁਨਸ਼ੀ ਵਿਜੇ ਕੁਮਰ ਦੇ ਵਿਰੁੱਧ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਲਾਕੇ ਵਿਚ ਜੋ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ ਉਸਦੀ ਨਿਰਪੱਖ ਜਾਂਚ ਹੋ ਸਕੇ। ਉਹਨਾ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿਚ ਵਿਜੇ ਦੀ ੧੦੦% ਮਿਲੀ ਭੁਗਤ ਪਾਈ ਜਾਵੇਗੀ। ੧੭ ਤਰੀਕ ਤੱਕ ਨਿਆ ਨਾ ਮਿਲਿਆ ਤਾਂ ਥਾਣਾ ਘਰਿੰਡਾ ਦਾ ਘਿਰਾਉ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਾਈ ਕੋਰਟ ਵਿਚ ਰਿਟ ਪਾਈ ਜਾਵੇਗੀ।

ਇਸ ਮੋਕੇ ਬਲਦੇਵ ਸਿੰਘ ,ਸੰਤੋਖ ਸਿੰਘ ,ਕੰਵਲਜੀਤ ਸਿੰਘ,ਜਸਬੀਰ ਸਿੰਘ ,ਗੁਰਮੇਜ ਸਿੰਘ,ਸਰਬਜੀਤ ਸਿੰਘ,ਰਾਜਬੀਰ ਸਿੰਘ,ਲਾਲੀ ਕਾਂਉਕੇ,ਦੇਸਾ ਸਿੰਘ,ਫਤਿਹ ਸਿੰਘ,ਗੁਰਦੀਪ ਸਿੰਘ,ਇਦਰਜੀਤ ਸਿੰਘ,ਤੇ ਸਰਵਨ ਸਿੰਘ ਆਦਿ ਮੋਜੂਦ ਸਨ।

Translate »