September 14, 2015 admin

ਪੰਜਾਬ ਸਰਕਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ’ਤੇ ਚਲੇ ,ਆਉਂਦੇ ਵਿਧਾਨ ਸਭਾ ਅਜਲਾਸ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ : ਗੁਮਟਾਲਾ

ਪੰਜਾਬ ਸਰਕਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ’ਤੇ ਚਲੇ ,ਆਉਂਦੇ ਵਿਧਾਨ ਸਭਾ ਅਜਲਾਸ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ : ਗੁਮਟਾਲਾ 

ਅੰਮ੍ਰਿਤਸਰ 14 ਸਤੰਬਰ 2015 ( ) ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦੀ ਅਪੀਲ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਵੀ ਇਸ ’ਤੇ ਅਮਲ ਕਰਦੇ ਹੋਏ, ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਉਂਦੇ ਵਿਧਾਨ ਸਭਾ ਅਜਲਾਸ ਵਿਚ ਸਖ਼ਤ ਕਾਨੂੰਨ ਬਣਾਏ, ਜਿਸ ਲਈ ਸ੍ਰੀ ਐਨਾ ਹਜਾਰਾ ਨੇ ਅੰਦੋਲਨ ਚਲਾਇਆ ਸੀ ਤੇ ਬਾਦਲ ਸਾਹਿਬ ਨੇ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ ਸੀ।ਯਾਦ ਰਹੇ ਕਿ ਬਾਦਲ ਸਾਹਿਬ ਨੇ 7 ਅਪ੍ਰੈਲ 2011 ਨੂੰ ਰੂਪ ਨਗਰ ਵਿਚ ਇਕ ਪ੍ਰੈਸ ਕਾਨਫ਼ੳਮਪ;ਰੰਸ ਵਿਚ ਕਿਹਾ ਸੀ ਕਿ ਮੇਰੀ ਪਾਰਟੀ ਅਸੂਲਨ ਤੌਰ ’ਤੇ ਰਿਸ਼ਵਤਖੋਰੀ ਦੇ ਵਿਰੁੱਧ ਹੈ ਅਤੇ ਜਿੰਨੀ ਦੇਰ ਤੀਕ ਰਿਸ਼ਵਤਖੋਰੀ ਨੂੰ ਨਥ ਨਹੀਂ ਪਾਈ ਜਾਂਦੀ ਤੇ ਕਾਲਾ ਧਨ ਬਾਹਰ ਨਹੀਂ ਲਿਆਂਦਾ ਜਾਂਦਾ ਓਨੀ ਦੇਰ ਤੀਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਐਨਾ ਹਜ਼ਾਰੇ ਦੀ ਮੰਗ ਨੂੰ ਮੁੱਖ ਰੱਖ ਕੇ ਸਰਬ ਪਾਰਟੀ ਮੀਟਿੰਗ ਬਲਾਉਣ ਦੀ ਅਪੀਲ ਕੀਤੀ ਸੀ। ਸ੍ਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਚੋਣ ਲੜੀ ਸੀ ਪਰ ਡੇਢ ਸਾਲ ਬੀਤ ਜਾਣ ’ਤੇ ਕੁਝ ਨਹੀਂ ਕੀਤਾ।? ਯਾਤਰੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ, ਟ੍ਰੈਫਿਕ ਪੁਲਿਸ ਉਨ੍ਹਾਂ ਨੂੰ ਥਾਂ ਥਾਂ ਖੜਾ ਕਰਕੇ ਪੈਸੇ ਬਟੋਰਦੀ ਹੈ ਦਾ ਜਦ ਕਿ ਗੈਰ ਕਾਨੂੰਨੀ ਟਰੈਕਟਰ ਟਰਾਲੀਆਂ, ਥਰੀਵੀਲਰਾਂ ਤੇ ਬੱਸਾਂ ਦੇ ਪ੍ਰੈਸ਼ਰ ਹਾਰਨਾਂ ਦੇ ਚਲਾਣ ਨਹੀਂ ਕਰਦੀ।ਸਰਕਾਰੀ ਦਫ਼ੳਮਪ;ਤਰਾਂ ਵਿਚ ਰਿਸ਼ਵਤਖੋਰੀ ਦਾ ਬੋਲ ਬਾਲਾ ਹੈ।

ਇਕੋ ਕੇਬਲ ਕੰਪਨੀ ਦਾ ਕਬਜਾ ਖਤਮ ਹੋਣਾ ਚਾਹੀਦਾ ਹੈ। ਗ੍ਰੀਬ ਲੋਕ ਛੋਟੀਆਂ ਛਟੀਆਂ ਕੇਬਲ ਕੰਪਨੀਆਂ ਬਣਾ ਕੇ ਆਪਣਾ ਕਾਰੋਬਾਰ ਕਰ ਰਹੇ ਸਨ। ਉਨ੍ਹਾਂ ਦਾ ਕਾਰੋਬਾਰ ਖੋਹਿਆ ਗਿਆ। ਕਈ ਪੰਜਾਬੀ ਚੈਨਲ ਜਿਵੇਂ ਏ ਬੀ ਪੀ ਪੰਜਾਬੀ, ਡੇ ਐਂਡ ਨਾਇਟ ,ਪੰਜਾਬ ਟੂ ਡੇ ਬੰਦ ਹੋ ਗਏ ਹਨ ਕਿਉਂਕਿ ਫਾਸਟਵੇਅ ਨੇ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ। ਹੁਣ ਪੰਜਾਬੀ ਚੈਨਲ ਜੇ ਪੰਜਾਬ ਵਿਚ ਨਹੀਂ ਚਲਣਗੇ ਤਾਂ ਕਿਥੇ ਚਲਣਗੇ? ਮੁੱਖ-ਮੰਤਰੀ ਨੂੰ ਸਰਕਾਰੀ ਬੱਸਾਂ ਦਾ ਧਿਆਨ ਰੱਖਣਾ । ਜੇ ਪ੍ਰਾਈਵੇਟ ਬੱਸਾਂ ਲਾਭ ਕਮਾ ਸਕਦੀਆਂ ਹਨ ਤਾਂ ਪੈਪਸੂ ਤੇ ਪੰਜਾਬ ਰੋਡਵੇਜ਼ ਕਿਉਂ ਘਾਟੇ ਵਿਚ ਹਨ?

Translate »