ਸ੍ਰੀ ਹਰਮੰਦਿਰ ਸਾਹਿਬ ਦੇ ਚਫੇਰੇ ਬਣਿਆਂ ਗਲਿਆਰਾ ਜੇਬ ਕਤਰਿਆਂ, ਵਿਹੜਾਂ, ਭਿਖਾਰੀਆਂ, ਅਵਾਰਾ ਕੁਤਿੱਆਂ ਤੇ ਗੰਦਗੀ ਦਾ ਬਣਿਆਂ ਅੱਡਾ। ਮਨਮੋਹਨ ਸਿੰਘ ਟੀਟੂ ਵਲੋਂ ਡਿਪਟੀ ਮੁੱਖ ਮੰਤਰੀ ਨੂੰ ਇਨ੍ਹਾਂ ਖ਼ਾਮੀਆਂ ਤੋਂ ਕਰਵਾਇਆ ਜਾਣੂ
ਅੰਮ੍ਰਿਤਸਰ, 15 ਸਤੰਬਰ – ਸਿੱਖਾਂ ਦੇ ਮੁੱਖ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਗਲਿਆਰਾ ਪ੍ਰੋਜੈਕਟ ਤਹਿਤ ਕੇਂਦਰ ਸਰਕਾਰ ਵਲੋਂ ਅਰਬਾਂ ਰੁਪਏ ਦੀ ਲਾਗਤ ਨਾਲ ਇਸ ਇਲਾਕੇ ਦਾ ਸੁੰਦਰੀ ਕਰਨ ਕੀਤਾ ਗਿਆ। ਜਿਸ ਵਿਚ ਅਨੇਕਾਂ ਪਾਰਕ, ਦਰਜਨਾਂ ਬਿਜਲਈ ਫੁਹਾਰੇ, ਸੈਰ ਕਰਨ ਲਈ ਫੁੱਟਪਾਥ, ਮਿਉਜੀਕਲ ਫੁਹਾਰੇ ਤੇ ਅਨੇਕਾਂ ਸਾਜੋ ਸਮਾਨ ਨਾਲ ਇਸ ਪੂਰੇ ਇਲਾਕੇ ਨੂੰ ਸ਼ਿਗਾਰਿਆ ਤੇ ਸਵਾਰਿਆ ਗਿਆ ਤੇ ਇਸ ਦੇ ਰੱਖ ਰਖਾਓ ਦੀ ਜਿੰਮੇਵਾਰੀ ਪੁਡਾ ਨੂੰ ਸੌਂਪੀ ਗਈ ਹੈ।ਪ੍ਰੰਤੂ ਇਹ ਗਲਿਆਰਾ ਅੱਜ ਕੱਲ ਨਸ਼ੇੜੀਆਂ, ਅਵਾਰਾ ਕੁੱਤਿਆਂ, ਭਿਖਾਰੀਆਂ ਤੇ ਵਿਹਲੜਾਂ ਦਾ ਟਿਕਾਣਾ ਬਣਿਆ ਹੋਇਆ ਹੈ। ਇਹ ਵਿਚਾਰ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਜਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸ:ਉਪਕਾਰ ਸਿੰਘ ਸੰਧੂ ਨਾਲ ਗਲਿਆਰੇ ਦਾ ਦੌਰਾ ਕਰਨ ਮੌਕੇ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਕ ਪਾਸੇ ਅੰਮ੍ਰਿਤਸਰ ਦਾ ਕੰਪਨੀ ਬਾਗ ਜਿਸ ਦੀ ਖੂਬਸੂਰਤੀ ਤੇ ਰੱਖ ਰਖਾਓ ਲਈ ਕਰੋੜਾਂ ਰੁਪਏ ਦਾ ਬਜਟ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਖੂਬਸੂਰਤੀ ਲਈ ਬਣਾਏ ਗਏ ਗਲਿਆਰਾ ਪ੍ਰੋਜੈਕਟ ਦਾ ਸਫਾਈ ਤੇ ਹੋਰ ਸਹੂਲਤਾਂ ਪੱਖੋਂ ਬਹੁਤ ਹੀ ਮੰਦਾ ਹਾਲ ਹੋ ਚੁੱਕਾ ਹੈ। ਸ:ਟੀਟੂ ਨੇ ਦੱਸਿਆ ਕਿ ਗਲਿਆਰਾ ਪ੍ਰੋਜੈਕਟ ਬਣਨ ਵੇਲੇ ਇਸ ਵਿਚ ਲਗਾਏ ਮਿਉਜੀਕਲ ਫੁਹਾਰੇ, ਹਾਈਟੈਕ ਲਾਈਟਾਂ ਖਰਾਬ ਹੋ ਚੁੱਕੀਆਂ ਹਨ ਤੇ ਫੁੱਟ ਪਾਥ ਤੇ ਲੱਗੀਆਂ ਸੰਗਲੀਆਂ ਤੇ ਗਰਿੰਲਾਂ ਦੀ ਥਾਂ ਰੱਸੀਆਂ ਦੇ ਟੋਟੇ ਬਾਂਸਾਂ ਨਾਲ ਬੰਨੇ ਹੋਏ ਹਨ ਤੇ ਪਾਰਕਾਂ ਨਜ਼ਦੀਕ ਗੰਦਗੀ ਦੇ ਢੇਰ ਜੋ ਕਿ ਪਾਰਕਾਂ ਦੀ ਖੁਬਸੁਰਤੀ ਤੇ ਗ੍ਰਿਹਣ ਵਾਂਗ ਹਨ। ਉਨ੍ਹਾਂ ਦੱਸਿਆ ਕਿ ਗਲਿਆਰੇ ਦੇ ਸਾਰੇ ਪਾਰਕਾਂ ਵਿਚ ਭਿਖਾਰੀ ਤੇ ਨਸ਼ੇੜੀ ਸਾਰਾ ਦਿਨ ਬੈਠੇ ਰਹਿੰਦੇ ਹਨ ਤੇ ਗੰਦਗੀ ਫੈਲਾਉਂਦੇ ਰਹਿੰਦੇ ਹਨ ਜਿਸ ਕਰਕੇ ਔਰਤਾਂ ਇਕੱਲੀਆਂ ਇਸ ਪਾਰਕ ਵਿਚ ਜਾਣ ਤੋਂ ਝਿਜਕਦੀਆਂ ਹਨ ਤੇ ਇਸ ਤੋਂ ਇਲਾਵਾ ਕਰੋੜਾਂ ਅਰਬਾਂ ਰੁਪਈਆਂ ਦੀ ਇਸ ਜਗਾ ਤੇ ਸ਼ਰੇਆਮ ਨਜਾਇਜ ਕਬਜ਼ੇ ਕੀਤੇ ਜਾ ਰਹੇ ਹਨ ਤੇ ਗਲਿਆਰਾ ਪ੍ਰੋਜੈਕਟ ਵਿਚ ਮੁਆਵਜ਼ਾ ਲੈ ਚੁੱਕੇ ਕੁਝ ਲੋਕਾਂ ਵਲੋਂ ਸਰਕਾਰੀ ਬਾਬੂਆਂ ਦੀ ਮਿਲੀ ਭੁਗਤ ਨਾਲ ਸ਼ਰੇਆਮ ਗਲਿਆਰਾ ਤਰਫ ਰਸਤੇ ਕੱਢ ਲਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਵੇਖਦੇ ਹੋਏ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।ਸ:ਮਨਮੋਹਨ ਸਿੰਘ ਟੀਟੂ ਨੇ ਦੱਸਿਆ ਕਿ ਹੋਲੀ ਸਿੱਟੀ ਟਰੱਸਟ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਕੱਲੇ ਦੀ ਖੂਬਸੂਰਤੀ ਲਈ ਮੁਹਿੰਮ ਵਿੱਢੀ ਹੋਈ ਹੈ ਤੇ ਗਲਿਆਰਾ ਪ੍ਰੋਜੈਕਟ ਵਿਚ ਪ੍ਰਕਾਸ਼ਨ ਦੀ ਇਸ ਲਾਪਰਵਾਹੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਪ੍ਰੋਜੈਕਟ ਵਿਚ ਭਰਿਸ਼ਟ ਅਧਿਕਾਰੀਆਂ ਦਾ ਪਰਦਾ ਫਾਸ਼ ਕੀਤਾ ਜਾਵੇਗਾ।ਸ:ਟੀਟੂ ਨੇ ਦੱਸਿਆ ਕਿ ਬੀਤੇ ਦਿਨੀਂ ਡਿਪਟੀ ਮੁੱਖ ਮੰਤਰੀ ਪੰਜਾਬ ਸ:ਸੁਖਬੀਰ ਸਿੰਘ ਬਾਦਲ ਦੇ ਅੰਮ੍ਰਿਤਸਰ ਦੌਰਾਨ ਉਨ੍ਹਾਂ ਨੂੰ ਇਨ੍ਹਾਂ ਉਕਤ ਖ਼ਾਮੀਆਂ ਸਬੰਧੀ ਜਾਣੂ ਕਰਵਾਇਆ ਜਿਸ ਤੇ ਸ:ਬਾਦਲ ਵਲੋਂ ਭਰੋਸਾ ਦਵਾਇਆ ਕਿ ਇਸ ਪੁਰੇ ਇਲਾਕੇ ਦੀ ਖੂਬਸੂਰਤੀ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਆਉਣ ਦਿੱਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰੋਜੈਕਟ ਵਿਚ ਭਰਿਸ਼ਟ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤੇਵਾਲ, ਪ੍ਰਿਤਪਾਲ ਸਿੰਘ ਲਾਲੀ ਕੌਸਲਰ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਚੇਅਰਮੈਨ ਹਰਿੰਦਰ ਸਿੰਘ, ਗਰਸ਼ਰਨ ਸਿੰਘ ਨਾਮਧਾਰੀ, ਰਜਿੰਦਰ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿਚ ਮੋਹਤਬਰ ਮੌਜੂਦ ਸਨ।
ਸਬੰਧਿਤ ਤਸਵੀਰਾਂ:
ਕੈਪਸ਼ਨ: ਗਲਿਆਰੇ ਵਿਚ ਸਾਲਾਂ ਤੋਂ ਖਰਾਬ ਪਏ ਮਿਉਜਿਕਲ ਫੁਹਾਰੇ ਤੇ ਹੋਰਨਾ ਖ਼ਾਮੀਆਂ ਬਾਰੇ ਸ:ਉਪਕਾਰ ਸਿੰਘ ਸੰਧੂ ਨੂੰ ਜਾਣਕਾਰੀ ਦਿੰਦੇ ਹੋਏ ਸ:ਮਨਮੋਹਨ ਸਿੰਘ ਟੀਟੂ ਤੇ ਨਾਲ ਖੜੇ ਮੋਹਤਬਰ।