September 15, 2015 admin

ਤਰਕਸ਼ੀਲ ਲੇਖਕ ਕੁਲਬਰਗੀ ਦੇ ਕਾਤਲਾਂ ਦੀ ਗ੍ਰਿਫਤਾਰ ਦੀ ਮੰਗ

ਤਰਕਸ਼ੀਲ ਲੇਖਕ ਕੁਲਬਰਗੀ ਦੇ ਕਾਤਲਾਂ ਦੀ ਗ੍ਰਿਫਤਾਰ ਦੀ ਮੰਗ

ਬਰਨਾਲਾ (15 ਸਤੰਬਰ): ਅੱਜ ਇਲਾਕੇ ਦੀਆਂ ਲੋਕ ਪੱਖੀ ਤੇ ਜਮਹੂਰੀ ਜੰਥੇਬੰਦੀਆਂ ਵੱਲੋਂ ਕਰਨਾਟਕ ਵਿੱਚ ਫਾਸ਼ੀਵਾਦੀ ਤਾਕਤਾਂ ਵੱਲੋਂ ਕਤਲ ਕਿੱਤੇ ਗਏ ਪ੍ਰਸਿੱਧ ਤਰਕਸ਼ੀਲ ਲੇਖਕ ਐਮ. ਐਮ. ਕਲਬੁਰਗੀ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਸੰਬੰਧੀ ਇੱਕ ਮੰਗ ਪੱਤਰ ਰਾਜਪਾਲ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ ਨੂੰ ਦਿੱਤਾ ਗਿਆ। ਨੌਜਵਾਨ ਭਾਰਤ ਸਭਾ, ਡੀਈਐਫ਼, ਤਰਕਸ਼ੀਲ ਸੁਸਾਇਟੀ ਭਾਰਤ, ਐਸ.ਐਸ.ਏ ਰਮਸਾ ਯੂਨੀਅਨ, 3442 ਅਧਿਆਪਕ ਯੂਨੀਅਨ, ਵੈਟਰਨੀਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਡੀਟੀਐਫ਼ ਦੇ ਕਈ ਦਰਜਨ ਨੁਮਾਇੰਦਿਆਂ ਵੱਲੋਂ ਇਹ ਮੰਗ ਪੱਤਰ ਦੇਣ ਤੋਂ ਪਹਿਲਾਂ ਸਥਾਨਕ ਕਚਿਹਰੀ ਵਿੱਚ ਇੱਕ ਰੋਹ ਭਰਪੂਰ ਮੁਜ਼ਾਹਰਾ ਕੱਢਕੇ ਕਲਬੁਰਗੀ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਨਵਕਿਰਣ ਪੱਤੀ ਨੇ ਸੰਬੋਧਨ ਕਰਦਿਆਂ ਭਾਰਤ ਸਰਕਾਰ ਤੇ ਦੋਸ਼ ਲਾਇਆ ਕਿ ਉਹ ਲੇਖਕ ਬੁੱਧਜੀਵੀਆਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰੇ। ਉਨ•ਾਂ ਕਿਹਾ ਦਭੋਲਕਰ, ਗੋਬਿੰਦ ਪਾਂਨਸਰੇ ਤੋਂ ਬਾਅਦ ਸਾਬਕਾ ਕੁਲਪੱਤੀ ਐਮ.ਐਮ. ਕਲਬੁਰਗੀ ਦਾ ਕਤਲ ਇਹ ਸਿੱਧ ਕਰਦਾ ਹੈ ਕਿ ਹਿੰਦੂ ਫਾਸ਼ੀਵਾਦੀ ਤਾਕਤਾਂ ਵੱਲੋਂ ਜਾਣਬੁੱਝ ਕੇ ਤਰਕਸ਼ੀਲ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਭਾਰਤ ਦੇ ਆਗੂ ਜਗਰਾਜ ਟੱਲੇਵਾਲ ਕਾਤਲਾਂ ਦੀ ਜਲਦੀ ਗ੍ਰਿਫਤਾਰੀ ਮੰਗ ਕਰਦਿਆਂ ਕਿਹਾ ਭਾਰਤੀ ਸੰਵਿਧਾਨ ਦੀ ਧਾਰਾ 25 ਅਨੁਸਾਰ ਹਰ ਕਿਸੇ ਨੂੰ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ, ਪਰ ਕੁਝ ਫਾਸ਼ੀਵਾਦੀ ਤਾਕਤਾਂ ਜੋ ਕਿ ਵਿਚਾਰਧਾਰਾ ਦੇ ਪੱਖੋ ਸਾਹਮਣਾ ਨਹੀਂ ਕਰ ਸਕਦੀਆਂ ਅੱਤਵਾਦੀ ਕਰਾਵਾਈਆਂ ਉੱਤੇ ਉਤਾਰੂ ਹਨ। ਟੱਲੇਵਾਲ ਨੇ ਕਿਹਾ ਕਲਬੁਰਗੀ ਦਾ ਕਤਲ ਸਾਡੇ ਸਾਰਿਆਂ ਲਈ ਇੱਕ ਚਣੌਤੀ ਹੈ, ਜੇ ਭਾਰਤ ਸਰਕਾਰ ਉਸ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਨਹੀਂ ਕਰਦੀ ਤਾਂ ਇਹ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਖੜ•ਾ ਹੋ ਸਕਦਾ ਹੈ। ਡੀਟੀਐਫ਼ ਦੇ ਜ਼ਿਲਾ ਜਨਰਲ ਸਕੱਤਰ ਰਜੀਵ ਕੁਮਾਰ, ਐਸ.ਐਸ.ਏ.ਰਮਸਾ ਦੇ ਸੁਖਦੀਪ ਤਪਾ, ਨਿਰਮਲ ਸਿੰਘ, 3442 ਅਧਿਆਪਕ ਯੂਨੀਅਨ ਦੇ ਆਗੂ ਰਘਵੀਰ ਚੰਦ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੁਲਵੰਤ ਠੀਕਰੀਵਾਲਾ, ਵੈਟਰਨਰੀ ਇੰਸਪੈਕਟਰ ਯੂਨੀਅਨ ਦੇ ਸੁਖਜੀਤ ਸਿੰਘ ਅਤੇ ਰੰਗਕਰਮੀ ਹਰਵਿੰਦਰ ਦੀਵਾਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੋਪੀ ਰਾਏਸਰ, ਅਮਿੱਤ ਮਿੱਤਰ, ਸੁਖਵਿੰਦਰ ਢਿੱਲਵਾਂ, ਸੋਹਨ ਸਿੰਘ, ਮਾਸਟਰ ਬਲਵੀਰ ਸਿੰਘ ਅਤੇ ਵੱਡੀ ਗਿਣਤੀ ਜਮਹੂਰੀ ਕਾਰਕੁੰਨ ਹਾਜ਼ਰ ਸਨ।
 

Translate »