ਹੁਸ਼ਿਆਰਪੁਰ, 15 ਸੰਤਬਰ 2015
ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦਾ ਨਿਰੀਖਣ ਜਿਲ੍ਹਾ ਟੀਕਾਕਰਣ ਅਫਸਰ ਡਾ.ਗੁਰਦੀਪ ਸਿੰਘ ਕਪੂਰ ਵੱਲੋਂ ਕੀਤਾ ਗਿਆ। ਆਪਣੇ ਜਾਇਜੇ ਦੌਰਾਨ ਡਾ. ਕਪੂਰ ਨੇ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿਖੇ ਕੁਸ਼ਟ ਆਸ਼ਰਮ ਨੇੜੇ ਆਦਮਵਾਲ ਝੁੱਗੀ ਝੋਪੜੀ ਖੇਤਰ ਦਾ ਦੌਰਾ ਕੀਤਾ ਤੇ ਪਲਸ ਪੋਲੀਓ ਮੁਹਿੰਮ ਦਾ ਜਾਇਜਾ ਲਿਆ ਗਿਆ।
ਇਸ ਮੌਕੇ ਡਾ.ਗੁਰਦੀਪ ਸਿੰਘ ਕਪੂਰ ਨੇ ਪ੍ਰਵਾਸੀ ਪਰਿਵਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਇੱਕ ਬੱਚੇ ਲਈ ਰੂਟੀਨ ਟੀਕਾਕਰਣ ਤੋਂ ਇਲਾਵਾ ਹਰੇਕ ਪਲਸ ਪੋਲੀਓ ਮੁਹਿੰਮ ਦੌਰਾਨ ਪੋਲੀਓ ਵੈਕਸੀਨ ਲੈਣਾ ਬਹੁਤ ਜਰੂਰੀ ਹੈ। ਭਾਵੇਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਹਾਸਿਲ ਹੋ ਚੁੱਕਾ ਹੈ ਪਰ ਵੱਖ-ਵੱਖ ਮੁਲਕਾਂ ਵਿਚਲੇ ਲੋਕਾਂ ਦੀ ਆਪਸੀ ਆਵਾਜਾਈ ਕਾਰਣ ਪੋਲੀਓ ਦਾ ਵਾਇਰਸ ਵੀ ਵਾਤਾਵਰਣ ਵਿੱਚ ਸੰਚਾਰ ਕਰਦਾ ਰਹਿੰਦਾ ਹੈ ਅਤੇ ਕਿਸੇ ਵੇਲੇ ਵੀ ਬੱਚੇ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ। ਇਸ ਲਈ ਬੱਚਿਆਂ ਦੇ ਭਵਿੱਖ ਨੂੰ ਪੋਲੀਓ ਵਰਗੀ ਨਾਮੁਰਾਦ ਬੀਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰੇਕ ਬੱਚੇ ਨੂੰ ਹਰ ਪਲਸ ਪੋਲੀਓ ਮੁਹਿੰਮ ਦੌਰਾਨ ਖੁਰਾਕ ਪਿਲਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਆਬਾਦੀ ਵਾਲੇ ਸਮੂਹ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੇਣ ਲਈ ਸਬੰਧਤ ਖੇਤਰਾਂ ਵਿੱਚ ਘਰ-ਘਰ ਜਾਣ ਤੋਂ ਇਲਾਵਾ ਭੱਠਿਆਂ, ਝੁੱਗੀ ਝੋਪੜੀਂ ਖੇਤਰਾਂ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਦੀ ਖੁਰਾਕ ਦਿੱਤੀ ਜਾ ਰਹੀ ਹੈ। ਆਪਣੇ ਮੁਲਕ ਭਾਰਤ ਨੂੰ ਹਮੇਸ਼ਾ ਪੋਲੀਓ ਮੁਕਤ ਬਣਾਏ ਰੱਖਣ ਲਈ ਅਤੇ ਇਸ ਮੁਹਿੰਮ ਨੂੰ ਕਾਮਯਾਬੀ ਨਾਲ ਨੇਪਰੇ ਚਾੜਨ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਇੱਕ ਵੀ ਬੱਚਾ ਪੋਲੀਓ ਵੈਕਸੀਨ ਦੀ ਖੁਰਾਕ ਤੋਂ ਵਾਂਝਾ ਨਾ ਰਹੇ।
ਆਪਣੇ ਜਾਇਜੇ ਦੌਰਾਨ ਡਾ.ਕਪੂਰ ਵੱਲੋਂ ਬੱਚਿਆਂ ਦੀ ਵੈਕਸੀਨੇਸ਼ਨ, ਵੈਕਸੀਨੇਸ਼ਨ ਉਪਰੰਤ ਉਂਗਲੀ ਤੇ ਲਗਾਏ ਨਿਸ਼ਾਨ ਦੀ ਨਿਸ਼ਾਨਦੇਹੀ ਅਤੇ ਬੱਚਿਆਂ ਸਬੰਧੀ ਦਰਜ ਕੀਤੇ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਪ੍ਰਦੀਪ ਭਾਟੀਆ, ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਜ਼ਿਲ੍ਹਾ ਕੋਲਡ ਚੇਨ ਅਫਸਰ ਪ੍ਰਦੀਪ ਕੁਮਾਰ, ਕੋਲਡ ਚੇਨ ਤਕਨੀਸ਼ੀਅਨ ਭੁਪਿੰਦਰ ਸਿੰਘ, ਮਨਜੀਤ ਕੌਰ ਤੋਂ ਇਲਾਵਾ ਸਬੰਧਤ ਖੋਤਰ ਦਾ ਪੈਰਾਮੈਡੀਕਲ ਸਟਾਫ ਹਾਜਰ ਸੀ।
ਮਾਸ ਮੀਡੀਆ ਅਫਸਰ ਹੁਸ਼ਿਆਰਪੁਰ।