ਯੂਥ ਪ੍ਰਧਾਨ ਅਤੇ ਉਸ ਦੀ ਟੀਮ ਨੇ ਲਿਆ ਕੈਪਟਨ ਤੋਂ ਆਸ਼ੀਰਵਾਦ
ਪਟਿਆਲਾ, 15 ਸਤੰਬਰ ()- 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਇਕ ਵੱਡਾ ਰੋਲ ਅਦਾ ਕਰੇਗੀ ਅਤੇ ਯੂਥ ਨੂੰ ਜ਼ਮੀਨੀ ਪੱਧਰ ‘ਤੇ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਨਵ ਨਿਯੁਕਤ ਪ੍ਰਧਾਨ ਸੰਦੀਪ ਮਲਹੋਤਰਾ ਅਤੇ ਉਸ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੋਤੀ ਬਾਗ ਪੈਲੇਸ ਵਿਖੇ ਇਕ ਰਸਮੀ ਮੁਲਾਕਾਤ ਦੌਰਾਨ ਕੀਤਾ। ਇਸ ਮੌਕੇ ਯੂਥ ਪ੍ਰਧਾਨ ਅਤੇ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੁੱਲਾਂ ਦੇ ਬੁੱਕੇ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਪਟਿਆਲਾ ਸ਼ਹਿਰ ਵਿਚ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਅਤੇ ਜਗ੍ਹਾ ਜਗ੍ਹਾ ‘ਤੇ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਲਗਾਏ ਜਾ ਰਹੇ ਧਰਨਿਆਂ ਅਤੇ ਪਟਿਆਲਾ ਦੇ ਸਿਆਸੀ ਹਾਲਾਤਾਂ ‘ਤੇ ਚਰਚਾ ਵੀ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੰਦੀਪ ਮਲਹੋਤਰਾ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਉਹ ਬਹੁਤ ਹੀ ਛੇਤੀ ਹੀ ਰਸਮੀ ਸਮਾਗਮ ਦੌਰਾਨ ਉਨ੍ਹਾਂ ਦੀ ਜਿੱਤੀ ਹੋਈ ਟੀਮ ਅਤੇ ਯੂਥ ਕਾਂਗਰਸੀਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਇਕ ਅਹਿਮ ਜ਼ਿੰਮੇਵਾਰੀ ਨਾਲ ਵੀ ਨਿਵਾਜਿਆ ਜਾਵੇਗਾ ਤਾਂ ਜੋ 2017 ਦੀਆਂ ਚੋਣਾਂ ਵਿਚ ਯੂਥ ਕਾਂਗਰਸ ਨੂੰ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇ। ਇਸ ਮੌਕੇ ਸੰਦੀਪ ਮਲਹੋਤਰਾ, ਅਨੁਜ ਖੋਸਲਾ ਜਨਰਲ ਸਕੱਤਰ, ਸਿਕੰਦਰ ਸੈਤ, ਜਿੰਮੀ ਗੁਪਤਾ, ਸਚਿਨ ਢੰਡ, ਅਮਿਤ ਕਾਂਸਲ ਗੋਲੂ, ਅਸ਼ੀਸ਼ ਵਰਮਾ, ਚਿਰਾਗ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਆਦਿ ਕਾਂਗਰਸੀ ਅਹੁਦੇਦਾਰ ਮੌਕੇ ‘ਤੇ ਹਾਜ਼ਰ ਸਨ।