December 2, 2015 admin

ਭਾਰਤ ਵਿੱਚ ਸੋਇਆਬੀਨ ਦੀ ਗਾਥਾ : ਇਕ ਅਣਗੌਲੀ ਕ੍ਰਾਂਤੀ

ਬੀ ਐਸ ਢਿੱਲੋਂ* ਅਤੇ ਬੀ ਐਸ ਗਿੱਲ **
*ਵਾਈਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, **ਸੋਇਆਬੀਨ ਬਰੀਡਰ

ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ) ਤੋਂ ਲਿਆਂਦੇ ਕਣਕ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਪੀ ਵੀ 18, ਕਲਿਆਣ ਸੋਨਾ, ਸੋਨਾਲੀਕਾ) ਦੇ ਆਉਣ ਨਾਲ ਸਾਡੇ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਮੁੱਢ ਬੱਝਿਆ, ਜਿਸ ਨੂੰ ਅੰਤਰਰਾਸ਼ਟਰੀ ਝੋਨਾ ਖੋਜ ਅਦਾਰੇ (ਆਈ ਆਰ ਆਰ ਆਈ, ਫਿਲਪਾਈਨਜ਼) ਤੋਂ ਅਯਾਤ ਕੀਤੇ ਝੋਨੇ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਆਈ ਆਰ 8, ਜਯਾ) ਨਾਲ ਬਲ ਮਿਲਿਆ। ਦੇਸ਼ ਵਿੱਚ ਹਰੀ ਕ੍ਰਾਂਤੀ ਦੇ ਆਉਣ ਨਾਲ ਨਿਸ਼ਚੈ ਹੀ ਅਸੀਂ ਸਮੂਹ ਭਾਰਤ ਵਾਸੀਆਂ ਨੇ ਮਾਣ ਮਹਿਸੂਸ ਕੀਤਾ ਅਤੇ ਸਾਡੇ ਵਿਗਿਆਨੀਆਂ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਹਰੀ ਕ੍ਰਾਂਤੀ ਨੂੰ ਸੰਭਵ ਬਣਾਇਆ, ਨੇ ਵੀ ਖੂਬ ਨਾਮਣਾ ਖੱਟਿਆ । ਲੇਕਿਨ ਸਾਡੇ ਦੇਸ਼ ਦੀ ਖੇਤੀਬਾੜੀ ਨੂੰ ਇਨਕਲਾਬ ਦੇ ਰਸਤੇ ਤੇ ਤੋਰਨ ਵਿ¤ਚ ਕੁਝ ਹੋਰ ਫ਼ਸਲਾਂ ਦੀ ਵੀ ਅਹਿਮ ਭੂਮਿਕਾ ਹੈ ਜਿਨ੍ਹਾਂ ਨਾਲ ਸਮੱਚੇ ਭਾਰਤ ਦੀ ਖੇਤੀਬਾੜੀ ਉਤੇ ਕਣਕ-ਝੋਨੇ ਵਰਗਾ ਹੀ ਪ੍ਰਭਾਵ ਪਿਆ। ਭਾਰਤ ਵਿੱਚ ਜਿਨ੍ਹਾਂ ਦੋ ਪ੍ਰਮੁੱਖ ਫ਼ਸਲਾਂ ਦੀਆਂ ਉਦਾਹਰਨਾਂ ਸਾਡੇ ਸਨਮੁੱਖ ਹਨ, ਉਨ੍ਹਾਂ ਵਿ¤ਚ ਕਮਾਦ ਅਤੇ ਸੋਇਆਬੀਨ ਨੂੰ ਸ਼ਾਮਲ ਕਰਨਾ ਬਣਦਾ ਹੈ । ਲੇਕਿਨ ਹਰੀ ਕ੍ਰਾਂਤੀ ਦੀ ਤਰ੍ਹਾਂ ਨਾ ਤਾਂ ਇਨਕਲਾਬ ਲਿਆਉਣ ਵਾਲੀਆਂ ਇਨ੍ਹਾਂ ਫ਼ਸਲਾਂ ਦੀ ਸ਼ਲਾਘਾ ਹੋਈ ਅਤੇ ਨਾ ਹੀ ਉਹ ਵਿਗਿਆਨੀ ਜਿਨ੍ਹਾਂ ਨੇ ਇਨ੍ਹਾਂ ਦੀਆਂ ਕਿਸਮਾਂ ਪੈਦਾ ਕੀਤੀਆਂ, ਨੂੰ ਕੋਈ ਨਾਮਣਾ ਮਿਲਿਆ। ਇਸਦਾ ਸ਼ਾਇਦ ਇਕ ਕਾਰਨ ਇਹ ਹੈ ਕਿ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਉਸ ਵੇਲੇ ਮਹਿਸੂਸ ਹੋਇਆ, ਜਦੋਂ ਸਾਨੂੰ ਹੋਰਾਂ ਨੇ ਇਸ ਬਾਰੇ ਸੁਚੇਤ ਕੀਤਾ। ਹਰੀ ਕ੍ਰਾਂਤੀ ਦਾ ਮੁੱਢ ਦਰਅਸਲ ਭਾਰਤ ਤੋਂ ਬਾਹਰ ਪਹਿਲਾਂ ਹੀ ਬੱਝਿਆ ਹੋਇਆ ਸੀ ਅਤੇ ਇਸ ਨੂੰ ਇਹ ਨਾਂ ਵੀ ਵਿਲੀਅਮ ਗੌਡ ਨਾਂ ਦੇ ਇਕ ਅਮਰੀਕਨ ਨੇ 1968 ਵਿੱਚ ਦਿ¤ਤਾ ।

ਸੋਇਆਬੀਨ ਦੀ ਕਾਸ਼ਤ ਛੋਟੇ ਪੱਧਰ ਤੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੂਰਬੀ ਬੰਗਾਲ, ਖਾਸੀ ਹਿਲਜ਼, ਨਾਗਾ ਹਿ¤ਲਜ਼ ਅਤੇ ਮੱਧ ਪ੍ਰਦੇਸ਼ ਵਿੱਚ ਕੀਤੀ ਜਾਂਦੀ ਸੀ ਲੇਕਿਨ 1970 ਤੱਕ ਇਸ ਫ਼ਸਲ ਦੀ ਵਪਾਰਕ ਪੱਧਰ ਤੇ ਕਾਸ਼ਤ ਨਹੀਂ ਕੀਤੀ ਜਾਂਦੀ ਸੀ । ਭਾਰਤ ਵਿ¤ਚ ਉਗਾਈ ਜਾਂਦੀ ਸੋਇਆਬੀਨ ਦੀ ਕਿਸਮ ਕਾਲੇ ਬੀਜਾਂ ਵਾਲੀ, ਘ¤ਟ ਝਾੜ ਦੇਣ ਵਾਲੀ ਅਤੇ ਪ¤ਛੜ ਕੇ ਪ¤ਕਣ ਵਾਲੀ ਸੀ । ਕਾਲੇ ਬੀਜਾਂ ਵਾਲੀ ਸੋਇਆਬੀਨ ਦੀ ਕਿਸਮ ਤੇਲ ਕ¤ਢਣ ਵਾਸਤੇ ਉਚਿਤ ਨਹੀਂ ਹੈ ਜਦੋਂ ਕਿ ਵਿਸ਼ਵ ਭਰ ਵਿ¤ਚ ਵਪਾਰਕ ਪ¤ਧਰ ਤੇ ਕਾਸ਼ਤ ਕੀਤੀ ਜਾਂਦੀ ਸੋਇਆਬੀਨ ਪੀਲੇ ਬੀਜਾਂ ਵਾਲੀ ਹੈ । 1970 ਉਪਰੰਤ ਸੋਇਆਬੀਨ ਦੀ ਕਾਸ਼ਤ ਅਧੀਨ ਆਉਂਦੇ ਰਕਬੇ ਅਤੇ ਉਤਪਾਦਨ ਵਿ¤ਚ ਅਥਾਹ ਵਾਧਾ ਹੋਇਆ । ਸਾਲ 1970-71 ਵਿ¤ਚ ਇਹ ਰਕਬਾ 30,000 ਹੈਕਟੇਅਰ ਸੀ ਜੋ ਕਿ ਸਾਲ 2014-15 ਤ¤ਕ ਵ¤ਧ ਕੇ 109 ਲ¤ਖ ਹੈਕਟੇਅਰ ਹੋ ਗਿਆ ਅਤੇ ਇਸ ਤਰ੍ਹਾਂ ਕਣਕ, ਝੋਨੇ ਅਤੇ ਨਰਮੇ ਤੋਂ ਬਾਅਦ ਸੋਇਆਬੀਨ ਚੌਥੀ ਪ੍ਰਮੁ¤ਖ ਫ਼ਸਲ ਵਜੋਂ ਉਭਰ ਕੇ ਸਾਹਮਣੇ ਆਈ । ਪਿਛਲੇ 44 ਸਾਲਾਂ ਦੌਰਾਨ ਸੋਇਆਬੀਨ ਦੀ ਕਾਸ਼ਤ ਹੇਠਲੇ ਰਕਬੇ ਅਤੇ ਉਤਪਾਦਨ ਵਿ¤ਚ ਕ੍ਰਮਵਾਰ 14.3% ਅਤੇ 15.9% ਦਾ ਸਲਾਨਾ ਵਾਧਾ ਦੇਖਣ ਨੂੰ ਮਿਲਿਆ । ਦੂਜੇ ਪਾਸੇ ਸਾਲ 1961-2014 ਦੌਰਾਨ ਦੇਸ਼ ਭਰ ਵਿ¤ਚ ਕਣਕ ਦੀ ਕਾਸ਼ਤ ਹੇਠਲੇ ਰਕਬੇ ਵਿ¤ਚ ਸਲਾਨਾ 1.1% ਅਤੇ ਉਤਪਾਦਨ ਵਿਚ 3.4% ਦਾ ਵਾਧਾ ਹੋਇਆ ਅਤੇ ਇਸੇ ਤਰ੍ਹਾਂ ਝੋਨੇ ਦੀ ਫ਼ਸਲ ਵਿ¤ਚ ਇਹ ਵਾਧਾ ਕ੍ਰਮਵਾਰ 0.4% ਅਤੇ 2.3% ਹੈ ।
ਹਰੀ ਕ੍ਰਾਂਤੀ ਦਾ ਸਭ ਤੋਂ ਵ¤ਧ ਪ੍ਰਭਾਵ ਪੰਜਾਬ ਉਪਰ ਪਿਆ । ਇਸ ਰਾਜ ਵਿ¤ਚ ਸਾਲ 1965-1985 ਦੌਰਾਨ ਝੋਨੇ ਦੀ ਕਾਸ਼ਤ ਅਧੀਨ ਰਕਬਾ 6.0 ਗੁਣਾ ਅਤੇ ਉਤਪਾਦਨ 19.0 ਗੁਣਾ ਵਧਿਆ । ਇਸੇ ਸਮੇਂ (1965-1985) ਦੌਰਾਨ ਕਣਕ ਦੀ ਕਾਸ਼ਤ ਅਧੀਨ ਰਕਬੇ ਵਿ¤ਚ 2.0 ਗੁਣਾ ਅਤੇ ਉਤਪਾਦਨ ਵਿ¤ਚ 5.7 ਗੁਣਾ ਵਾਧਾ ਹੋਇਆ । ਲੇਕਿਨ ਇਸਦੇ ਮੁਕਾਬਲਤਨ ਮ¤ਧ ਪ੍ਰਦੇਸ਼ ਜਿਸਨੂੰ ਸੋਇਆਬੀਨ ਕ੍ਰਾਂਤੀ ਦਾ ਧੁਰਾ ਮੰਨਿਆ ਜਾਂਦਾ ਹੈ, ਵਿ¤ਚ ਸਾਲ 1970 ਤੋਂ 1980 ਦੌਰਾਨ ਸੋਇਆਬੀਨ ਦੀ ਕਾਸ਼ਤ ਅਧੀਨ ਰਕਬੇ ਵਿ¤ਚ 60 ਗੁਣਾ ਵਾਧਾ ਵੇਖਣ ਨੂੰ ਮਿਲਿਆ, ਜਿਸ ਸਦਕਾ ਮ¤ਧ  ਪ੍ਰਦੇਸ਼ ਭਾਰਤ ਦੇ ਸੋਇਆ ਰਾਜ ਵਜੋਂ ਉਭਰ ਕੇ ਸਾਹਮਣੇ ਆਇਆ । ਕੀ ਅਸੀਂ ਇਸ ਨੂੰ ਭਾਰਤ ਦੀ ਖੇਤੀਬਾੜੀ ਦੇ ਇਤਿਹਾਸ ਦਾ ਇਕ ਨਿਵੇਕਲਾ ਨਿਸ਼ਾਨ ਚਿੰਨ ਨਹੀਂ ਕਹਾਂਗੇ ?
ਭਾਰਤ ਵਿ¤ਚ ਸੋਇਆਬੀਨ ਦੀ ਇਹ ਕ੍ਰਾਂਤੀ ਪ੍ਰਤਿਬ¤ਧ ਵਿਅਕਤੀਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਨੀਤੀਗਤ ਫੈਸਲਿਆਂ ਦੇ ਸਾਂਝੇ ਅਤੇ ਜ¤ਥੇਬੰਦਕ ਯਤਨਾ ਸਦਕਾ ਹੀ ਸੰਭਵ ਹੋ ਸਕੀ । ਸਾਲ 1960ਵਿਆਂ ਦੇ ਅਖੀਰ ਵਿ¤ਚ ਜਦੋਂ ਭਾਰਤ ਵਿ¤ਚ ਖਾਣ ਵਾਲੇ ਤੇਲ ਦੀ ਬਹੁਤ ਘਾਟ ਸੀ ਤਾਂ ਭਾਰਤ ਸਰਕਾਰ ਨੇ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ । ਅਮਰੀਕਾ ਤੋਂ ਸੋਇਆਬੀਨ ਦੀਆਂ ਚਾਰ ਕਿਸਮਾਂ, ਬਰੈਗ, ਕਲਾਰਕ, ਲੀ ਅਤੇ ਹਾਰਡੀ ਨੂੰ ਲਿਆਂਦਾ ਗਿਆ ਅਤੇ ਪੰਤਨਗਰ ਅਤੇ ਜਬਲਪੁਰ ਵਿਖੇ ਇਨ੍ਹਾਂ ਕਿਸਮਾਂ ਨੂੰ ਪਰਖਿਆ ਗਿਆ । ਸੋਇਆਬੀਨ ਦੀਆਂ ਇਨ੍ਹਾਂ ਕਿਸਮਾਂ ਵਿਚੋਂ ਬਰੈਗ ਵਧੀਆ ਸਾਬਤ ਹੋਈ ਅਤੇ ਇਸ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਗਈ । ਅਮਰੀਕਾ ਤੋਂ ਬਰੈਗ ਕਿਸਮ ਦਾ ਬੀਜ ਕਾਫੀ ਮਾਤਰਾ ਵਿ¤ਚ ਲਿਆਂਦਾ ਗਿਆ ਅਤੇ ਜੀ ਬੀ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਤਕਨਾਲੌਜੀ (ਜਿਸ ਨੂੰ ਉਸ ਸਮੇਂ ਯੂ ਪੀ ਐਗਰੀਕਲਚਰ ਯੂਨੀਵਰਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਵ¤ਲੋਂ 1969 ਵਿ¤ਚ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਵੰਡਿਆ ਗਿਆ । ਸ਼ੁਰੂਆਤੀ ਦੌਰ ਵਿ¤ਚ ਉਤਰਾਖੰਡ ਵਿ¤ਚ ਹੋਏ ਵਾਧੇ ਉਪਰੰਤ ਸੋਇਆਬੀਨ ਉਮੀਦ ਮੁਤਾਬਕ ਪ੍ਰਭਾਵ ਨਾ ਪਾ ਸਕੀ । ਲੇਕਿਨ ਬਾਅਦ ਦੇ ਸਾਲਾਂ ਵਿ¤ਚ ਸਰਕਾਰ ਵ¤ਲੋਂ ਭਾਰਤ ਵਿ¤ਚ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਲਏ ਗਏ ਨੀਤੀਗਤ ਫੈਸਲਿਆਂ ਕਰਕੇ ਮ¤ਧ ਪ੍ਰਦੇਸ਼ ਵਿ¤ਚ ਸੋਇਆਬੀਨ ਨੂੰ ਵ¤ਡਾ ਹੁਲਾਰਾ ਮਿਲਿਆ । ਡਾ.ਜੀ ਐਸ ਕਾਲਕਟ ਜੋ ਕਿ ਸਾਲ 1973-78 ਦੌਰਾਨ ਖੇਤੀਬਾੜੀ ਉਤਪਾਦਨ ਕਮਿਸ਼ਨਰ, ਭਾਰਤ ਸਰਕਾਰ ਵਜੋਂ ਸੇਵਾ ਨਿਭਾਅ ਰਹੇ ਸਨ, ਨੇ ਇਸ ਕ੍ਰਾਂਤੀ ਨੂੰ ਲਿਆਉਣ ਵਿ¤ਚ ਅਹਿਮ ਯੋਗਦਾਨ ਪਾਇਆ । ਉਨ੍ਹਾਂ ਦੇ ਕਾਰਜਕਾਲ ਦੌਰਾਨ ਸੋਇਆਬੀਨ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਉਤਮ ਕਿਸਮ ਦੇ ਬੀਜ, ਰਾਈਜੋਬੀਅਮ ਕਲਚਰ ਅਤੇ ਕੀਟਨਾਸ਼ਕ ਮੁਹ¤ਈਆ ਕਰਨ ਲਈ ਵਿਕਾਸਮਈ ਨੀਤੀ ਨਿਰਧਾਰਤ ਕੀਤੀ ਗਈ, ਜਿਸਨੂੰ ਭਾਰਤ ਸਰਕਾਰ ਦਾ ਵੀ ਸਮਰਥਨ ਸੀ । ਇਸ ਸਕੀਮ ਦੇ ਤਹਿਤ ਸਾਰੀਆਂ ਲਾਗਤਾਂ ਉਤੇ 25 ਪ੍ਰਤੀਸ਼ਤ ਦੀ ਸਬਸਿਡੀ ਦਿ¤ਤੀ ਗਈ । ਇਸ ਫ਼ਸਲ ਦੀ ਹਰਮਨ ਪਿਆਰਤਾ ਵਧਾਉਣ ਲਈ ਕਿਸਾਨਾਂ ਦੇ ਖੇਤਾਂ ਵਿ¤ਚ ਵ¤ਡੇ ਪ¤ਧਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ । ਦੂਜਾ ਵ¤ਡਾ ਫੈਸਲਾ ਜੋ ਇਸ ਸਮੇਂ ਲਿਆ ਗਿਆ, ਉਹ ਸੀ ਸੋਇਆਬੀਨ ਦਾ ਘ¤ਟੋ ਘ¤ਟ ਸਮਰਥਨ ਮੁ¤ਲ ਨਿਸ਼ਚਤ ਕਰਨਾ ਅਤੇ ਉਸ ਮੁ¤ਲ ਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵ¤ਲੋਂ ਸੋਇਆਬੀਨ ਦੀ ਖਰੀਦ ਕਰਨਾ । ਇਸ ਉਪਰੰਤ ਸਾਲ 1977 ਵਿ¤ਚ ਸੋਇਆਬੀਨ ਦੇ ਮੰਡੀਕਰਣ ਦਾ ਕਾਰਜ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ (ਐਨ ਏ ਐਫ ਈ ਡੀ) ਨੂੰ ਸੌਂਪ ਦਿ¤ਤਾ ਗਿਆ । ਟਰਾਪੀਕਲ (ਤਪਤ ਖੰਡੀ) ਹਾਲਤਾਂ ਅਧੀਨ ਸੋਇਆਬੀਨ ਦੇ ਬੀਜ ਦੀ ਪੁੰਗਰਨ ਸਮਰ¤ਥਾ ਘ¤ਟ ਸੀ ਜਿਸ ਕਰਕੇ ਸਰਕਾਰ ਨੇ ਕੋਲਡ ਸਟੋਰੇਜ਼ ਦੀਆਂ ਸਹੂਲਤਾਂ ਮੁਹ¤ਈਆ ਕੀਤੀਆਂ ਤਾਂ ਜੋ ਬੀਜ ਦੀ ਉਗਣ ਸ਼ਕਤੀ ਬਣੀ ਰਹਿ ਸਕੇ । ਸਰਕਾਰ ਵ¤ਲੋਂ ਇਨ੍ਹਾਂ ਪਹਿਲਕਦਮੀਆਂ ਸਦਕਾ ਦੇਸ਼ ਭਰ ਵਿ¤ਚ ਸੋਇਆਬੀਨ ਦੀ ਕਾਸ਼ਤ ਅਧੀਨ ਰਕਬੇ ਵਿ¤ਚ ਵਾਧਾ ਹੋਣ ਲ¤ਗਾ । ਇਸ ਸਮੇਂ ਦੌਰਾਨ ਅਮਰੀਕਾ ਤੋਂ ਲਿਆਂਦੀ ਪੀਲੀ ਸੋਇਆਬੀਨ ਦੇ ਕਾਸ਼ਤ ਅਧੀਨ ਰਕਬੇ ਵਿ¤ਚ ਰਾਸ਼ਟਰੀ ਪ¤ਧਰ ਤੇ ਵਾਧਾ ਹੋਇਆ ਲੇਕਿਨ ਮ¤ਧ ਪ੍ਰਦੇਸ਼ ਵਿ¤ਚ ਕਾਲੇ ਰੰਗ ਦੀ ਸੋਇਆਬੀਨ ਅਧੀਨ ਰਕਬਾ ਵ¤ਧ ਰਿਹਾ ਸੀ ਅਤੇ ਕਾਲੇ ਦਾਣਿਆਂ ਵਾਲੀ ਸੋਇਆਬੀਨ ਦਾ ਹਿ¤ਸਾ ਸਾਲ 1971 ਵਿ¤ਚ 35 ਪ੍ਰਤੀਸ਼ਤ ਤੋਂ ਵ¤ਧ ਕੇ ਸਾਲ 1976 ਵਿ¤ਚ 90 ਪ੍ਰਤੀਸ਼ਤ ਹੋ ਗਿਆ । ਲੇਕਿਨ ਕਾਲੇ ਰੰਗ ਦੀ ਸੋਇਆਬੀਨ ਤੇਲ ਕ¤ਢਣ ਵਾਸਤੇ ਉਚਿਤ ਨਾ ਹੋਣ ਕਰਕੇ ਸਰਕਾਰ ਨੇ ਪੀਲੇ ਰੰਗ ਦੀ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਅਤੇ ਕਾਲੇ ਰੰਗ ਦੀ ਸੋਇਆਬੀਨ ਨਾਲੋਂ ਇਸ ਦੇ ਘ¤ਟੋ ਘ¤ਟ ਸਮਰਥਨ ਮੁ¤ਲ ਵਿ¤ਚ ਵੀ 10 ਪ੍ਰਤੀਸ਼ਤ ਦਾ ਵਾਧਾ ਕਰ ਦਿ¤ਤਾ । ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦਾ ਰੁਝਾਨ ਪੀਲੀ ਸੋਇਆਬੀਨ ਵ¤ਲ ਵ¤ਧ ਗਿਆ । ਪੀਲੇ ਰੰਗ ਦੀ ਸੋਇਆਬੀਨ ਦੀ ਕਿਸਮ ਪੰਜਾਬ ਸੋਇਆਬੀਨ ਨੰਬਰ 1 ਨੂੰ ਉਤਰੀ ਪਹਾੜੀ ਅਤੇ ਉਤਰੀ ਮੈਦਾਨੀ ਇਲਾਕਿਆਂ ਲਈ ਸਾਲ 1958 ਵਿ¤ਚ ਸਿਫ਼ਾਰਸ਼ ਕੀਤਾ ਗਿਆ ਸੀ ਅਤੇ ਸਾਲ 1972 ਵਿ¤ਚ ਇਸ ਨੂੰ ਪੀ ਏ ਯੂ ਵ¤ਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਪੈਕੇਜ਼ ਆਫ਼ ਪ੍ਰੈਕਟਸਿਸ (ਫ਼ਸਲਾਂ ਦੀਆਂ ਸਿਫ਼ਾਰਸ਼ਾਂ) ਵਿ¤ਚ ਵੀ ਸ਼ਾਮਲ ਕੀਤਾ ਗਿਆ । ਡਾ. ਕਾਲਕਟ ਨੇ ਇਸ ਕਿਸਮ ਨੂੰ ਮ¤ਧ ਪ੍ਰਦੇਸ਼ ਵਿ¤ਚ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਾਲ 1975 ਵਿ¤ਚ ਇਹ ਕਿਸਮ ਮ¤ਧ ਪ੍ਰਦੇਸ਼ ਵਿ¤ਚ ਸਿਫ਼ਾਰਸ਼ ਕਰ ਦਿ¤ਤੀ ਗਈ । ਇਹ ਕਿਸਮ ਕੇਂਦਰੀ ਭਾਰਤ ਵਿ¤ਚ ਸੋਇਆਬੀਨ ਦੀ ਪ੍ਰਮੁ¤ਖ ਕਿਸਮ ਵਜੋਂ ਉਭਰੀ ਅਤੇ ਇਸ ਕਿਸਮ ਦੇ ਬੀਜ ਦਾ ਉਤਪਾਦਨ ਸਾਲ 1999 ਤ¤ਕ ਚ¤ਲਦਾ ਰਿਹਾ । ਸੋ, ਮ¤ਧ ਪ੍ਰਦੇਸ਼ ਵਿ¤ਚ ਪੰਜਾਬ ਸੋਇਆਬੀਨ ਨੰਬਰ 1 ਨੂੰ ਸਿਫ਼ਾਰਸ਼ ਕਰਨਾ ਅਤੇ ਕਾਲੇ ਰੰਗ ਦੀ ਸੋਇਆਬੀਨ ਨਾਲੋਂ ਪੀਲੇ ਰੰਗ ਦੀ ਸੋਇਆਬੀਨ ਦਾ ਘ¤ਟੋ ਘ¤ਟ ਸਮਰਥਨ ਮੁ¤ਲ ਵਧਾਉਣ ਵਰਗੀਆਂ ਪਹਿਲ ਕਦਮੀਆਂ ਸਦਕਾ ਪੀਲੇ ਰੰਗ ਦੀ ਸੋਇਆਬੀਨ ਨੂੰ ਵ¤ਡੀ ਪ¤ਧਰ ਤੇ ਕਾਸ਼ਤ ਕੀਤਾ ਜਾਣ ਲ¤ਗਾ ਅਤੇ ਮੌਜੂਦਾ ਸਮੇਂ ਸਾਰੇ ਮ¤ਧ ਪ੍ਰਦੇਸ਼ ਵਿਚ ਪੀਲੀ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਰਹੀ ਹੈ ।
ਡਾ. ਕਾਲਕਟ ਜਿਨ੍ਹਾਂ ਨੇ ਖੇਤੀਬਾੜੀ ਉਤਪਾਦਨ ਕਮਿਸ਼ਨਰ ਵਜੋਂ ਮ¤ਧ ਪ੍ਰਦੇਸ਼ ਵਿ¤ਚ ਸੋਇਆਬੀਨ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਵਿ¤ਚ ਅਹਿਮ ਯੋਗਦਾਨ ਪਾਇਆ, ਮੌਜੂਦਾ ਸਮੇਂ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਵਜੋਂ ਪੰਜਾਬ ਵਿ¤ਚ ਵੀ ਇਸ ਕ੍ਰਾਂਤੀ ਨੂੰ ਲਿਆਉਣ ਲਈ ਅਣਥ¤ਕ ਯਤਨ ਕਰ ਰਹੇ ਹਨ ਤਾਂ ਜੋ ਪੰਜਾਬ ਦੀ ਖੇਤੀਬਾੜੀ ਵਿ¤ਚ ਵੰਨ-ਸੁਵੰਨਤਾ ਨੂੰ ਲਿਆਂਦਾ ਜਾ ਸਕੇ ਅਤੇ ਦੇਸ਼ ਦੀਆਂ ਖਾਣ ਵਾਲੇ ਤੇਲ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ।
 

Translate »