January 18, 2016 admin

ਹਾੜੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਡਾ: ਮਨਦੀਪ ਪੁਜਾਰਾ
ਪ੍ਰਾਜੈਕਟ ਡਾਇਰੈਕਟਰ- ਖੇਤੀਬਾੜੀ ਟੈਕਨਾਲੋਜੀ ਪ੍ਰਬੰਧਨ ਏਜੰਸੀ
ਖੇਤੀਬਾੜੀ ਵਿਭਾਗ ਪੰਜਾਬ, ਅੰਮ੍ਰਿਤਸਰ

ਹਾੜੀ ਦੇ ਮੌਸਮ ਲਈ ਨਹਿਰੀ ਪਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਸਿੰਚਾਈ ਵਿਭਾਗ  ਦੇ ਬੁਲਾਰੇ ਨੇ ਦੱਸਿਆ ਕਿ 20 ਤੋਂ 27 ਜਨਵਰੀ, 2016 ਤੱਕ ਰੋਪੜ ਹੈਡ ਵਰਕਸ ਤੋਂ ਨਿਕਲਣ ਵਾਲੀ ਨਹਿਰਾਂ /ਸਰਹਿੰਦ ਕੈਨਾਲ ਸਿਸਟਮ ਅਤੇ ਬਰਾਂਚਾਂ ਜਿਵੇਂ ਬਠਿੰਡਾ ਬ੍ਰਾਂਚ, ਬਿਸਤ ਦੁਆਬ ਕੈਨਾਲ, ਸਿਧਵਾਂ ਬ੍ਰਾਂਚ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫੀਡਰ ਕਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ ਉੱਤੇ ਚਲਣਗਿਆਂ।

ਬੁਲਾਰੇ ਨੇ ਪਰੋਗਰਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀ ਨਹਿਰਾਂ ਜੋਕਿ ਗਰੁਪ ਏ ਵਿੱਚ ਹਨ ,  ਨੂੰ ਪਹਿਲੀ ਤਰਜੀਹ ਦੇ ਆਧਾਰ ਉੱਤੇ ਪੂਰਾ ਪਾਣੀ ਮਿਲੇਗਾ ਜਦਕਿ ਘੱਗਰ ਲਿੰਕ ਅਤੇ ਪਟਿਆਲਾ ਮਾਈਨਰ ਜੋ ਕਿ ਗਰੁਪ ਬੀ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ਉੱਤੇ ਬਾਕੀ ਬਚਦਾ ਪਾਣੀ ਮਿਲੇਗਾ।

ਪ੍ਰਵਕਤਾ ਨੇ ਦੱਸਿਆ ਕਿ ਹਰਿਕੇ ਅਤੇ ਫਿਰੋਜਪੁਰ ਹੈਡ ਵਰਕਸ ਵਿੱਚੋਂ ਨਿਕਲਦੀ ਨਹਿਰਾਂ ਅਤੇ ਬ੍ਰਾਂਚਾਂ ਜਿਵੇਂ ਕਿ ਸਰਹਿੰਦ ਫੀਡਰ ਵਿੱਚੋਂ ਨਿਕਲਦੇ ਸਾਰੇ ਰਜਵਾਹੇ ਜੋਕਿ ਗਰੁਪ ਏ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ਉੱਤੇ ਪੂਰਾ ਪਾਣੀ ਮਿਲੇਗਾ ਜਦਕਿ ਸਰਹਿੰਦ ਫੀਡਰ ਵਿੱਚ ਨਿਕਲਦੀ ਅਬੋਹਰ ਬ੍ਰਾਂਚ ਅਤੇ ਇਸਦੇ ਸਾਰੇ ਰਜਬਾਹੇਆਂ ਜੋਕਿ ਗਰੁਪ ਬੀ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ਉੱਤੇ ਬਾਕੀ ਬਚਦਾ ਪਾਣੀ ਮਿਲੇਗਾ।

ਪ੍ਰਵਕਤਾ ਨੇ ਅੱਗੇ ਦੱਸਿਆ ਕਿ ਅੱਪਰ ਵਾਰੀ ਦੁਆਬ ਕੈਨਾਲ ਵਿੱਚੋਂ ਨਿਕਲਦੀ ਨਹਿਰਾਂ, ਕਸੂਰ ਬ੍ਰਾਂਚ ਲੋਅਰ ਤੇ ਇਨ੍ਹਾਂ ਦੇ ਰਜਵਾਹੀਆਂ ਨੂੰ ਪਹਿਲੀ ਤਰਜੀਹ  ਦੇ ਆਧਾਰ ਉੱਤੇ ਪੂਰਾ ਪਾਣੀ ਮਿਲੇਗਾ, ਜਦਕਿ ਸਭਰਾਓ ਬ੍ਰਾਂਚ, ਲਾਹੌਰ ਬ੍ਰਾਂਚ ਅਤੇ ਮੇਨ ਬ੍ਰਾਂਚ ਲੋਅਰ ਅਤੇ ਇਸਦੇ ਰਜਵਾਹੀਆਂ ਨੂੰ ਕਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।

Translate »