February 24, 2016 admin

ਆਤਮਾ ਅੰਮ੍ਰਿਤਸਰ -ਕੰਮਾਂ ਦਾ ਵੇਰਵਾ

ਆਤਮਾ ਕੰਮਾਂ ਦਾ ਵੇਰਵਾ
ਖੇਤੀ ਅਤੇ ਸਹਾਇਕ  ਧੰਦਿਆ ਨਾਲ ਸਬੰਧਿਤ ਵਿਸਥਾਰ ਸੇਵਾਵਾਂ ਨੂੰ ਕਿਸਾਨਾਂ ਤੱਕ ਸੁਚੱਜੇ ਢੰਗ ਨਾਲ ਪਹੁੰਚਾਉਣ ਲਈ ਸਾਲ 2005 ਦੋਰਾਨ ਜਿਲ੍ਹਾ ਅੰਮ੍ਰਿਤਸਰ ਵਿੱਚ ਆਤਮਾ ਦੀ ਸਥਾਪਨਾ ਕੀਤੀ ਗਈ ਸੀ।ਆਤਮਾ ਅੰਮ੍ਰਿਤਸਰ ਸ਼ੁਰੂ ਤੋਂ ਹੀ ਖੇਤੀ ਪਸਾਰ ਸੇਵਾਵਾਂ ਲਈ ਆਪਣਾ ਮਹੱਤਵਪੂਰਨ ਰੋਲ ਨਿਭਾ ਰਹੀ ਹੈ।

   ਕਿਸਾਨਾਂ ਨੂੰ ਆਪਣੇ ਕਿੱਤੇ ਵਿੱਚ ਮੁਹਾਰਤ ਹਾਸਿਲ ਕਰਨ ਲਈ ਉਸ ਕਿੱਤੇ ਦੀ ਸੁਚੱਜੀ ਟ੍ਰੇਨਿੰਗ ਦੀ ਜਰੂਰਤ ਹੁੰਦੀ ਹੈ।ਇਸ ਲਈ ਆਤਮਾ ਅੰਮ੍ਰਿਤਸਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।ਇਸ ਲਈ ਆਤਮਾ ਵੱਲੋਂ ਕਿਸਾਨਾਂ ਦੀ ਜਰੂਰਤ ਅਨੁਸਾਰ ਦੇਸ਼ ਦੇ ਵੱਖ-ਵੱਖ ਹਿਸਿਆ ਵਿੱਚ ਸਬੰਧਤ ਯੂਨੀਵਰਸਿਟੀਆ ਦੇ ਮਾਹਿਰਾਂ ਤੋਂ ਟ੍ਰੇਨਿੰਗ ਦਵਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ।ਕਿਸਾਨਾਂ ਦੁਆਰਾ ਆਪਣੀ ਫਸਲਾਂ ਦਾ ਆਪ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੀ ਇੱਕ ਟ੍ਰੇਨਿੰਗ ਨਿਯਾਮ ਜੈਪੁਰ ਵਿਖੇ ਐਗਰੀਕਲਚਰ ਮਾਰਕਿਟਿੰਗ ਵਿਸ਼ੇ ਤੇ ਕਰਵਾਈ ਗਈ।ਜਿਸ ਤੋਂ ਬਹੁਤ ਸਾਰੇ ਕਿਸਾਨਾਂ ਨੇ ਪ੍ਰਭਾਵਿਤ ਹੋ ਕੇ ਆਪਣੀਆਂ ਫਸਲਾਂ ਦੇ ਉਤਪਾਦ ਬਣਾਕੇ ਆਪ ਮੰਡੀਕਰਨ ਕਰਨਾ ਸ਼ੁਰੂ ਕਰ ਦਿੱਤਾ।ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਬਹੁਤ ਜਿਆਦਾ ਵਾਧਾ ਹੋਇਆ।ਖੇਤੀਬਾੜੀ ਵਿਭਾਗ ਵੱਲੋਂ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਸਬੰਧੀ ਵੱਖ ਵੱਖ ਬਲਾਕਾ ਵਿੱਚ ਟ੍ਰੇਨਿੰਗ ਕੈਂਪ ਲਗਾ ਕੇ ਲੋੜੀਂਦੀ ਜਾਣਕਾਰੀ  ਕਿਸਾਨਾਂ ਨੁੰ ਮੁਹੱਈਆ ਕਰਵਾਈ ਜਾਂਦੀ ਹੈ। ਆਤਮਾ ਵੱਲੋਂ ਬਾਗਬਾਨੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਹਾਈਬ੍ਰਿਡ ਸਬਜੀਆਂ ਦੇ ਬੀਜ ਪੈਦਾ ਕਰਨ ਦੀ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ।ਇਸ ਨਾਲ ਬਹੁਤ ਸਾਰੇ ਕਿਸਾਨਾਂ ਨੇ ਹਾਈਬ੍ਰਿਡ ਸਬਜੀਆਂ ਦੇ ਆਪ ਬੀਜ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ।ਇਸ ਤੋਂ ਇਲਾਵਾ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

     ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਸਬੰਧੀ ਨਵੀਂ ਟੈਕਨੋਲੋਜੀ ਅਤੇ ਅਗਾਂਹਵਧੂ ਕਿਸਾਨਾਂ ਦੁਆਰਾ ਵਿਲੱਖਣ ਕੀਤੇ ਗਏ ਕੰਮਾਂ ਨੂੰ ਕਿਸਾਨਾਂ ਤੱਕ  ਪਹੁੰਚਾਉਣ ਲਈ ਵੱਖ-ਵੱਖ ਪੱਧਰ ਤੇ ਟੂਰ ਲਗਾਏ ਜਾਂਦੇ ਹਨ। ਇਹਨਾਂ ਟੂਰਾਂ ਵਿੱਚ ਕਿਸਾਨਾਂ ਨੂੰ ਪ੍ਰਗਤੀ ਮੈਦਾਨ ਵਿਖੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ, ਇੰਟਰਨੈਸ਼ਨਲ ਐਗਰੀਕਲਚਰ ਐਂਡ ਹੋਰਟੀਕਲਚਰ ਐਕਸਪੋ, ਕ੍ਰਿਸੀ ਬਸੰਤ , ਵਾਈਬ੍ਰੈਂਟ ਗੁਜਰਾਤ ਆਦਿ ਟੂਰਾਂ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਗਈ।ਇਹਨਾਂ ਟੂਰਾਂ ਵਿੱਚ ਕਿਸਾਨਾਂ ਨੇ ਖੇਤੀਬਾੜੀ ਵਿੱਚ ਆਈ ਨਵੀਂ ਤਕਨੋਲੋਜੀ ਅਤੇ ਨਵੀਆਂ ਖੋਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ।ਇਸ ਦੇ ਨਾਲ ਕਿਸਾਨਾਂ ਨੂੰ ਦੂਜੇ ਰਾਜਾਂ ਦੁਆਰਾ ਕੀਤੀ ਪ੍ਰਗਤੀ ਨੂੰ ਦੇਖਣ ਅਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੋਕਾ ਮਿਲਿਆ।ਕਿਸਾਨਾਂ ਨੂੰ ਸਬਜੀਆਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਕਿਸਾਨਾਂ ਦਾ ਇੱਕ ਟੂਰ ਸੈਂਟਰ ਆਫ ਐਕਸੀਲੈਂਸ ਕਰਤਾਰਪੁਰ ਵਿਖੇ ਲਿਜਾਇਆ ਗਿਆ। ਜਿੱਥੇ ਕਿਸਾਨਾਂ ਨੇ ਇਸ ਸੈਂਟਰ ਦੁਆਰਾ ਨਵੀਂਆ ਵਿਧੀ ਨਾਲ ਤਿਆਰ ਕੀਤੀ ਜਾਂਦੀ ਸਬਜੀਆਂ ਦੀ ਨਰਸਰੀ ਤੋਂ ਬਹੁਤ ਜਾਦਾ ਪ੍ਰਭਾਵਿਤ ਹੋਏ।ਇਸ ਤੋਂ ਇਲਾਵਾ ਪ੍ਰੋਗਰੈਸਿਵ ਕਿਸਾਨ ਖੇਤੀਬਾੜੀ ਸਮੇਲਨ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਗਈ।ਜਿਸ ਨਾਲ ਕਿਸਾਨਾਂ ਦੀ ਜਾਣਕਾਰੀ ਵਿੱਚ ਵਾਧਾ ਹੋਇਆ।ਕਿਸਾਨਾਂ ਨੂੰ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਲਈ ਜਾਗਰੂਕ ਕਰਨ ਦੇ ਨਾਲ-ਨਾਲ ਕੌਮੀ ਧੰਨ ਪਸ਼ੂ ਚੈਂਪਿਅਨਸ਼ਿਪ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਮੂਲੀਅਤ ਕਰਵਾਈ ਗਈ।

      ਕਿਸਾਨਾਂ ਦੇ ਖੇਤਾਂ ਤੱਕ ਨਵੀਂ ਤਕਨੋਲੋਜੀ ਪਹੁੰਚਾਉਣ ਲਈ ਪ੍ਰਦਰਸ਼ਨੀ ਪਲਾਟ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਇਸ ਲਈ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਫਸਲਾਂ ਦੇ ਪ੍ਰਦਰਸ਼ਨੀ ਪਲਾਟ ਬਿਜਵਾਏ ਗਏ।ਪਾਣੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਲੇਬਰ ਦੀ ਸਮਸਿੱਆ ਨੂੰ ਹੱਲ ਕਰਨ ਲਈ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਬਿਜਾਏ ਗਏ।ਜਿਸ ਤੋਂ ਬਹੁਤ ਸਾਰੇ ਕਿਸਾਨਾਂ ਨੇ ਉਤਸ਼ਾਹਿਤ ਹੋ ਕੇ ਝੋਨੇ ਦੀ ਸਿੱਧੀ ਬਿਜਾਈ ਆਪਣੇ ਖੇਤਾਂ ਵਿੱਚ ਕੀਤੀ।ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਘਟਾਉਣ ਲਈ ਬਾਇਓਫਰਟੀਲਾਈਜਰ ਦੇ ਵੱਖ-ਵੱਖ ਫਸਲਾਂ ਦੇ ਪ੍ਰਦਰਸ਼ਨੀ ਪਲਾਟ ਬਿਜਾਏ ਗਏ।ਜਿਸ ਨਾਲ ਇਹਨਾਂ ਫਸਲਾਂ ਤੇ ਲੱਗਣ ਵਾਲੇ ਕੀੜੇ ਮਕੋੜਿਆਂ ਅਤੇ ਬੀਮਾਰੀਆਂ ਵਿੱਚ ਕਮੀ ਦੇ ਨਾਲ-ਨਾਲ ਫਸਲਾਂ ਤੇ ਹੋਣ ਵਾਲੇ ਖਰਚੇ ਵਿੱਚ ਕਮੀ ਆਈ ਅਤੇ ਝਾੜ ਵਿੱਚ ਵਾਧਾ ਹੋਇਆ।ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਅਤੇ ਜਮੀਨ ਦੀ ਸਿਹਤ ਨੂੰ ਸੁਧਾਰਣ ਲਈ ਦਾਲਾਂ ਜਿਵੇਂ ਕਿ ਮੂੰਗੀ ਦੇ ਪ੍ਰਦਰਸ਼ਨੀ ਪਲਾਟ ਬਿਜਾਏ ਗਏ।

     ਖੇਤੀ ਵਿਸਥਾਰ ਸੇਵਾਵਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਹਰ ਦੋ ਪਿੰਡਾਂ ਪਿੱਛੇ ਇੱਕ ਕਿਸਾਨ ੱਿਮਤਰ ਦੀ ਚੋਣ ਕੀਤੀ ਗਈ ਹੈ। ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 396 ਕਿਸਾਨ ਮਿੱਤਰ ਨਿੱਯੁਕਤ ਕੀਤੇ ਗਏ ਹਨ।ਇਹ ਕਿਸਾਨ ਮਿੱਤਰ ਖੇਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਆਈ ਨਵੀਂ ਤਕਨੋਲੋਜੀ /ਜਾਣਕਾਰੀ ਨੂੰ ਤੁਰੰਤ ਕਿਸਾਨਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਫਸਲਾਂ ਉੱਪਰ ਕਿਸੇ ਵੀ ਤਰ੍ਹਾਂ ਦੇ ਕੀੜੇ ਮਕੋੜੇ/ਬੀਮਾਰੀ ਆ ਜਾਣ ਦੀ ਸੂਰਤ ਵਿੱਚ ਮਾਹਿਰਾਂ ਦੁਆਰਾ ਇਹਨਾਂ ਕਿਸਾਨ ਮਿੱਤਰਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ।ਇਹ ਕਿਸਾਨ ਮਿੱਤਰ ਬੀਮਾਰੀ ਸਬੰਧੀ ਜਾਣਕਾਰੀ ਨੂੰ ਤੁਰੰਤ ਹੋਰ ਕਿਸਾਨਾਂ ਤਕੱ ਪਹੁੰਚਾ ਦਿੰਦੇ ਹਨ।ਜਿਸ ਨਾਲ ਬੀਮਾਰੀ ਦੀ ਤੁਰੰਤ ਰੋਕਥਾਮ ਹੋ ਜਾਂਦੀ ਹੈ ੳਤੇ ਜਿਸ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ ਜਾਂਦਾ ਹੈ।ਇਹ ਕਿਸਾਨ ਮਿੱਤਰ ਕਿਸਾਨਾਂ ਦੀ ਮਿੱਟੀ ਦੇ ਨਮੂਨੇ ਲੈਣ ਵਿੱਚ ਕਿਸਾਨਾਂ ਦੀ ਮਦਦ ਕਰਦੇ ਹਨ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

     ਨਿਯਾਮ ਜੈਪੁਰ ਵਿਖੇ ਐਗਰੀਕਲਚਰ ਮਾਰਕਿਟਿੰਗ ਵਿਸ਼ੇ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਿਸਾਨਾਂ ਨੇ ਕਿਸਾਨ ਗਰੁੱਪ ਬਣਾਏ ਅਤੇ ਆਪਣੀਆਂ ਫਸਲਾਂ ਦਾ ਦੂਰ-ਦੂਰ ਦੇਸ਼ ਦੀਆਂ ਮੰਡੀਆਂ ਵਿੱਚ ਮੰਡੀਕਰਨ ਕਰਨ ਲੱਗੇ।ਇਹਨਾਂ ਕਿਸਾਨ ਗਰੁੱਪਾਂ ਨੇ ਆਪਣੀਆਂ ਫਸਲਾਂ ਤੋਂ ਹੋਰ ਉਤਪਾਦ ਬਨਾਉਣੇ ਸ਼ੁਰੂ ਕਰ ਦਿੱਤੇ।ਇਹਨਾਂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਆਤਮਾ ਅੰਮ੍ਰਿਤਸਰ ਵੱਲੋਂ ਖੇਤੀ ਭਵਨ ਅੰਮ੍ਰਿਤਸਰ ਵਿਖੇ ਆਤਮਾ ਕਿਸਾਨ ਹੱਟ ਖੋਲੀ ਗਈ।ਜਿਸ ਦਾ ਉਦਘਾਟਨ ਮਾਨਯੋਗ ਡਿੱਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਗਵਰਨਿੰਗ ਬੋਰਡ ਅੰਮ੍ਰਿਤਸਰ ਜੀ ਵੱਲੋਂ ਕੀਤਾ ਗਿਆ।ਇਹ ਕਿਸਾਨ ਗਰੁੱਪ ਇਸ ਕਿਸਾਨ ਹੱਟ ਰਾਹੀਂ ਆਪਣੇ ਉਤਪਾਦ ਵੇਚ ਰਹੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ।ਇਹ ਕਿਸਾਨ ਗਰੁੱਪ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ।     
ਆਤਮਾ ਅੰਮ੍ਰਿਤਸਰ ਸ਼ੁਰੂਆਤ ਤੋਂ ਹੀ ਕਿਸਾਨ ਹਿੱਤ ਲਈ ਖੇਤੀ ਨਾਲ ਸਬੰਧਤ ਸਾਰੇ ਵਿਭਾਗਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਸਿਉਂਕਿ ਕੰਟਰੋਲ ਕੰਮ ਵੀ ਮੋਹਰੀ ਹੋ ਕੇ ਆਤਮਾ ਅੰਮ੍ਰਿਤਸਰ ਨੇ ਨੇਪਰੇ ਚਾੜਿਆ ਸੀ।ਇਸੇ ਤਰ੍ਹਾਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਫਸਲਾਂ ਨੂੰ ਇਸ ਕਿੱਤੇ ਵਿੱਚ ਵਧਾਉਣ ਲਈ ਵੀ ਕੰਮ ਕੀਤਾ ਜਾਂਦਾ ਹੈ।ਇਸ ਦੀ ਉਦਾਹਰਨ ਅੰਮ੍ਰਿਤਸਰ ਪੰਜਾਬ ਵਿੱਚ ਰਾਜਮਾਂਹ ਦੀ ਸਫਲ ਖੇਤੀ ਹੈ।ਜਿਸ ਨਾਲ ਕਿਸਾਨ ਮੁਨਾਫਾ ਕਮਾ ਰਹੇ ਹਨ ਅਤੇ ਦਾਲਾਂ ਹੇਠ ਰਕਬਾ ਵੀ ਵਧਾਇਆ ਜਾ ਰਿਹਾ ਹੈ।ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਪਾਣੀ ਬਚਾਉ ਮੁਹਿਮ ਤਹਿਤ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਫਸਲਾਂ ਦੇ ਰਹਿੰਦ ਖੁਹੰਦ ਨੂੰ ਅੱਗ ਨਾ ਲਾਉਣ ਬਾਰੇ ਵੀ ਜਾਗਰੁਕਤਾ ਮੁਹਿਮ ਹਰ ਸਾਲ ਚਲਾਈ ਜਾ ਰਹੀ ਹੈ।
        ਖੇਤੀ ਸਹਿਤ ਕਿਸਾਨਾਂ ਦਾ ਸਫਲ ਖੇਤੀ ਕਰਨ ਵਿੱਚ ਸੱਚਾ ਮਿੱਤਰ ਹੈ।ਸਮੇਂ-ਸਮੇਂ ਤੇ ਲੋੜ ਅਨੁਸਾਰ ਖੇਤੀ ਸਹਿਤ ਛਪਵਾ ਕੇ ਵੰਡਿਆ ਜਾ ਰਿਹਾ ਹੈ।ਸਫਲ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਹੋਰਨਾਂ ਕਿਸਾਨਾਂ ਨੂੰ ਨਾਲ ਲੈ ਕੇ ਚਲਣ ਲਈ ਕਿਸਾਨ ਅਵਾਰਡ ਦਿੱਤੇ ਜਾਂਦੇ ਹਨ, ਤਾਂ ਜੋ ਹੋਰ ਕਿਸਾਨ ਵੀ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਲਾਹੇਵੰਦ ਬਣਾ ਸਕਣ।
        ਇਹਨਾਂ ਸਾਰੇ ਕੰਮਾਂ ਵਿੱਚ ਆਤਮਾ ਅਧੀਨ ਨਿੱਯੁਕਤ ਕੀਤੇ ਗਏ ਸਟਾਫ ਵੱਲੋੰ ਆਪਣਾ ਵੱਡਮੁਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।

Translate »