October 20, 2016 admin

ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵਲੋਂ

ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵਲੋਂ  ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ

 ਡਾ.ਚਰਨਜੀਤ ਸਿੰਘ ਗੁਮਟਾਲਾ

ਡੇਟਨ (ਅਮਰੀਕਾ) 17 ਅਕਤੂਬਰ 2016 : ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵਲੋਂ ਗੁਰਦੁਵਾਰਾ ਮਾਤਾ ਤ੍ਰਿਪਤਾ ਜੀ ਪਲਿਮਥ ਵਿਖੇ ਦੁਪਹਿਰ ਦੇ ਦੀਵਾਨ ਉਪਰੰਤ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਆਲ ਇੰਡੀਆ ਰੇਡੀਉ ਜਲੰਧਰ ਦੇ ਬਹੁਤ ਸਮਾਂ ਪਹਿਲਾਂ ਪੰਜਾਬੀ ਖ਼ਬਰਾਂ ਪੜ੍ਹਨ  ਵਾਲੇ  ਸ. ਸੁਖਵੰਤ ਸਿੰਘ ਢਿਲੋਂ, ਚੰਨ ਪ੍ਰਦੇਸੀ ਰੇਡਓ ਦੇ ਗੁਰਬਚਨ ਮਾਨ ਤੇ ਸੰਚਾਈ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ  ਮਨਜੀਤ ਸਿੰਘ ਗਿੱਲ ਨੇ ਕੀਤੀ।

       ਸਭ ਤੋਂ ਪਹਿਲਾਂ ਸੁਖਵੰਤ ਸਿੰਘ ਢਿੱਲੋਂ ਨੇ ਆਪਣੇ ਲਿਖੇ ਗੀਤ, “ ਮੈਂ ਇੱਕ ਬੋਲ ਵਿਹੁਣਾਂ ਗੀਤਾ ਅਣਸੁਣਿਆਂ ਅਣਗਾਇਆ.. “ ਗਾ ਕੇ ਪੇਸ਼ ਕੀਤਾ ਤਾਂ ਸਭ ਸਰੋਤੇ ਅੱਛ ਅੱਛ ਕਰ ੳੁੱਠੇ । ਮੰਚ ਸੰਚਾਲਕ ਸੁਰਜੀਤ ਸਿੰਘ ਗਿੱਲ ਨੇ ਸ਼ਿਅਰ ਪੜ੍ਹਿਆ, ਬੋਲ ਸਨ “ਪਿਆਰ ਤਾਂ ਕਮਲਾ ਕਰ ਜਾਂਦਾ ਏ, ਜਿੱਤਿਆ ਬੰਦਾ ਹਰ ਜਾਂਦਾ ਏ ਜਿਹੜੀ ਗੱਲ ਲਕੋਈ ਹੋਵੇ, ਅੱਥਰੂ ਉਹ ਗੱਲ ਕਰ ਜਾਂਦਾ ਏ ।" ਹਾਇਕੂ ਕਵੀ ਗੁਰਮੀਤ ਸਿੰਘ ਸੰਧੂ ਦਾ ਹਾਇਕੂ ਸੀ," ਭਾਦੋਂ ਸਵੇਰੇ ਤਣਿਆਂ, ਸੈਰ ਕਰੇਂਦਿਆਂ, ਕਾਲਾ ਬੱਦਲ "। ਮਨਜੀਤ ਸਿੰਘ ਗਿੱਲ ਨੇ 1999 ਦੇ 300 ਸਾਲਾ ਵਿਸਾਖੀ ਤੇ ਲਿਖੀ ਕਵਿਤਾ, “ ਆਨੰਦਪੁਰ ਦੀ ਧਰਤੀ” ਪੂਰੇ ਤਰੰਨੁਮ ਵਿੱਚ ਗਾ ਕੇ ਪੇਸ਼ ਕੀਤੀ, ਬੋਲ ਸਨ," ਭਾਗਾਂ ਵਾਲੀਏ ਆਨੰਦਪੁਰੀ ਧਰਤੀਏ ਨੀ, ਇੱਕ ਇੱਕ ਜ਼ਰੇ੍ਹ ਨੂੰ ਲੱਖ ਲੱਖ ਵਾਰ ਚੁੰਮਾਂ ।"

           ਤਿਲਕ ਸ਼ਰਮਾ, ਇਕਬਾਲ ਸਿੰਘ ਬਾਲੀ ਭਾਨ, ਪ੍ਰੋਫੈਸਰ ਸਤਪਾਲ ਗੋਇਲ ਤੇ ਪੋ੍ਰਫੈਸਰ ਰੇਸ਼ਮ ਸਿੰਘ ਸੈਣੀ  ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਗੁਰਮੀਤ ਸਿੰਘ ਸੰਧੂ  ਨੇ ਆਪਣਾ ਹਾਇਗਾ ਸੰਗ੍ਰਹਿ ੱਰੰਗ-ਹਰਫ਼ੀੱ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਪ੍ਰੇਮ ਭੇਟਾ ਕੀਤਾ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬੀ ਭਾਸ਼ਾ ਲਈ ਉਚੇਚੇ ੳਪਰਾਲੇ ਕਰਨ ਲਈ ਕਈ ਕੀਮਤੀ ਸੁਝਾਓ ਦਿੱਤੇ । ਨਵੰਬਰ ਦੇ ਤੀਸਰੇ ਐਤਵਾਰ ਅਗਲਾ ਕਵੀ ਦਰਬਾਰ ਦਰਬਾਰ ਕਰਾਉਣ ਦਾ ਐਲਾਨ ਕੀਤਾ ਗਿਆ।

Translate »