September 7, 2021 admin

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਹਰਨਾਮ ਸਿੰਘ ਗਿੱਲ ਦੇ ਅਕਾਲ ਚਲਾਣੇ `ਤੇ ਦੁਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ 6 ਸਤੰਬਰ 2021 : ਅੰਮ੍ਰਿਤਸਰ ਵਿਕਾਸ ਮੰਚ ਵਲੋੋਂ ਮੰਚ ਦੇ ਸਭ ਤੋਂ ਸੀਨੀਅਰ ਮੈਂਬਰ ਸ ਹਰਨਾਮ ਸਿੰਘ ਗਿੱਲ  ਦੇ ਅਕਾਲ ਚਲਾਣੇ `ਤੇ ਡੂੰਘੇ ਦੁਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ, ਇੰਜ. ਹਰਜਾਪ ਸਿੰਘ ਔਜਲਾ, ਡਾ. ਚਰਨਜੀਤ ਸਿੰਘ  ਗੁਮਟਾਲਾ,  ਮਨਮੋਹਨ ਸਿੰਘ ਬਰਾੜ, ਪ੍ਰਿਸੀਪਲ ਕੁਲਵੰਤ ਸਿੰਘ ਅਣਖੀ ਤੇ ਇੰਜ. ਦਲਜੀਤ ਸਿੰਘ ਕੋਹਲੀ,ਪ੍ਰਧਾਨ ਹਰਦੀਪ ਸਿੰਘ ਚਾਹਲ , ਸੀਨੀਅਰ ਮੀਤ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਸੁਰਿੰਦਰਜੀਤ ਸਿੰਘ ਬਿੱਟੂ, ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ ਤੇ ਸਮੂਹ ਕਾਰਜਕਾਰੀ ਮੈਂਬਰਾਂ ਕਿਹਾ ਸ. ਹਰਨਾਮ ਸਿੰਘ ਗਿੱਲ ਇਕ ਬਹੁਤ ਹੀ ਨੇਕ ਤੇ ਹਲੀਮੀ ਸੁਭਾਅ ਦੇ ਮਾਲਕ ਸਨ।

ਉਨ੍ਹਾਂ ਬਤੌਰ ਅਧਿਆਪਕ ਸ੍ਰੀ ਗੁਰੂੁ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ  ਅੰਮ੍ਰਿਤਸਰ ਤੇ ਹੋਰਨਾਂ ਸਰਕਾਰੀ ਸਕੂਲਾਂ ਵਿਚ ਸੇਵਾ ਕੀਤੀ।ਉਨ੍ਹਾਂ ਦੇ ਪੜ੍ਹੇ ਵਿਦਿਆਰਥੀ ਵੱਖ ਵੱਖ ਪੇਸ਼ਿਆਂ ਵਿਚ ਹਨ।ਉਹ ਭਾਵੇਂ ਇਸ ਸੰਸਾਰ ‘ਚੋਂ ਚਲੇ ਗਏ ਹਨ ਪਰ ਉਹ ਆਪਣੇ ਵਿਦਿਆਰਥੀਆਂ, ਦੋਸਤਾਂ ਮਿੱਤਰਾਂ ਸੁਨੇਹੀਆਂ ਦਾ ਮਨਾਂ ਵਿਚ ਹਮੇਸ਼ਾਂ ਵੱਸਦੇ ਰਹਿਣਗੇ।

 ਉਨ੍ਹਾਂ ਦੇ ਨਮਿਤ ਰਖੇ ਅਖੰਡ ਪਾਠ ਦਾ ਭੋਗ 8 ਸਤੰਬਰ 2021 ਦਿਨ ਬੁੱਧਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬੀ ਬਲਾਕ ਰਣਜੀਤ ਐਵੇਨਿਊ ,ਅੰਮ੍ਰਿਤਸਰ ਵਿਖੇ 1 ਤੋਂ 2 ਵੱਜੇ ਤੱਕ ਪਵੇਗਾ ਤੇ ਅੰਤਿਮ ਅਰਦਾਸ ਦੁਪਹਿਰ 1 ਤੋਂ 2 ਵਜੇ ਤੀਕ  ਅੰਮ੍ਰਿਤਸਰ ਵਿਖੇ ਹੋਏਗੀ। ਸਮੂੰਹ ਮੈਂਬਰਾਂ ਨੂੰ ਇਸ ਸੋਗ ਸਮਾਗਮ ਵਿਚ ਪੁਜਣ ਦੀ ਬੇਨਤੀ ਕੀਤੀ ਜਾਂਦੀ ਹੈ।

ਜਾਰੀ ਕਰਤਾ: ਹਰਦੀਪ ਸਿੰਘ ਚਾਹਲ,
ਪ੍ਰਧਾਨ, ਅੰਮ੍ਰਿਤਸਰ ਵਿਕਾਸ ਮੰਚ
ਮੋਬਾਇਲ 919814949456

Translate »