December 13, 2022 admin

ਪਰਕਸ ਵਲੋਂ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 13 ਦਸੰਬਰ 2022 :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵਲੋਂ ਸ਼੍ਰੋਮਣੀ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ, ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਅਤੇ ਡਾ. ਜੀਤ ਸਿੰਘ ਜੋਸ਼ੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਅੱਜ ਭੰਵਰ ਸਾਹਿਬ ਸਾਡੇ ਵਿਚ ਨਹੀਂ ਰਹੇੇ, ਪਰ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਕਾਰਜ ਤੇ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਪੰਜਾਬ ਦਾ ਲੋਕ-ਨਾਇਕ, ਸਾਕਾ ਨੀਲਾ ਤਾਰਾ ਬਾਰੇ ਡਾਇਰੀ ਦੇ ਪੰਨੇ, ਨਾਰੀਅਲ ਦੀ ਧਰਤੀ ‘ਤੇ, ਸੋਭਾ ਸਿੰਘ (ਜੀਵਨ ਤੇ ਕਲਾ) , ‘ਮੇਰੀ ਕੈਨੇਡਾ ਫੇਰੀ’ ਆਦਿ ਉਨ੍ਹਾਂ ਦੇ ਨਾਂ ਨੂੰ ਹਮੇਸ਼ਾਂ ਕਾਇਮ ਰਖਣਗੀਆਂ।

HS Bhanwarਉਨ੍ਹਾਂ ਦੇ ਚਲੰਤ ਮਾਮਲਿਆ ਤੇ ਸਿੱਖ ਧਰਮ ਬਾਰੇ ਲੇਖ ਅਕਸਰ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਸਨ। ਉਨ੍ਹਾਂ ਪ੍ਰੋ: ਪੁਰਦਮਨ ਸਿੰਘ ਬੇਦੀ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਮਿਲ ਕੇ ਸੰਨ 2003 ਵਿਚ ਸ਼ੋਭਾ ਸਿੰਘ ਚਿੱਤਰਕਾਰ ਸਿਮਰਤੀ ਗ੍ਰੰਥ ਸੰਪਾਦਿਤ ਕੀਤਾ। ਉਨ੍ਹਾਂ ਨੇ ਦਿ ਟ੍ਰਿਬਿਊਨ, ਬੀ.ਬੀ.ਸੀ., ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਅਖ਼ਬਾਰਾਂ ਲਈ ਕੰਮ ਕੀਤਾ। ੳਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਮੀਡੀਆ ਸਲਾਹਕਾਰ ਨੌਕਰੀ ਕੀਤੀ।

ਉਹ ਦੇਸ਼-ਵਿਦੇਸ਼ ਘੁੰਮੇ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ ਦੇ ਜੀਵਨ ਮੈਂਬਰ ਸਨ। ਪ੍ਰੈਸ ਕਲੱਬ ਪਟਿਆਲਾ ਤੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਵੀ ਰਹੇ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ “ਇਨਸਾਈਕਲੋਪੀਡੀਆ ਆਫ ਸਿਖ਼ਿਜ਼ਮ” ਦੀ ਨਵੀਂ ਐਡੀਸ਼ਨ ਲਈ “ਅਪਰੇਸ਼ਨ ਬਲਿਊ ਸਟਾਰ” ਬਾਰੇ ਐਂਟਰੀ ਲਿਖ ਕੇ ਦਿਤੀ। ਉਨ੍ਹਾਂ ਨੂੰ ਦੋ ਦਰਜਨ ਤੋਂ ਵੱਧ ਸਾਹਿੱਤਕ, ਧਾਰਮਿਕ, ਅਤੇ ਪੱਤਰਕਾਰਤਾ ਨਾਲ ਜੁੜੀਆਂ ਜੱਥੇਬੰਦੀਆਂ ਵਲੋਂ ਸਮੇਂ-ਸਮੇਂ ਸਨਮਾਨਿਤ ਕੀਤਾ ਗਿਆ। ਇੰਡੀਅਨ ਮੀਡੀਆ ਸ਼ੈਂਟਰ ਲੁਧਿਆਣਾ ਵਲੋਂ ਆਪ ਨੰ ਲਾਇਫ਼ ਟਾਇਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ।

Translate »