November 17, 2011 admin

ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ

ਹੁਸ਼ਿਆਰਪੁਰ, 17 ਨਵਬਰ –  ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮ§ਤਰੀ ਪੰਜਾਬ ਸ੍ਰੀ ਤੀਸ਼ਕਨ ਸੂਦ ਨੇ ਪਿੰਡ ਬਹਾਦਰਪੁਰ ਬਾਹੀਆਂ ਵਿਖੇ  ਸਰਵ ਸਿੱਖਿਅ ਅਭਿਆਨ ਤਹਿਤ 13 ਲੱਖ 5 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ  3 ਕਮਰਿਆਂ ਦਾ ਨੀਂਹ ਪੱਥਰ ਰੱਖਣ ਉਪਰ§ਤ ਸਮਾਗਮ ਨੂ§ ਸ§ਬੋਧਨ ਕਰਦਿਆਂ ਕੀਤਾ । ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਚਾਰ-ਦੀਵਾਰੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ þ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ, ਪੀਣ ਵਾਲਾ ਪਾਣੀ ਅਤੇ ਪਖਾਨੈ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਨ ਲਈ ਆਉਣ ਵਾਲੇ ਬੱਚਿਆਂ ਨੂ§ ਮਾਡਲ ਸਕੂਲਾਂ ਵਾਂਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਬਣਾਉਣ ਲਈ 1 ਲੱਖ ਰੁਪਏ ਦਾ ਚੈਕ, ਸ਼ਮਸ਼ਾਨਘਾਟ ਲਈ 2 ਲੱਖ ਅਤੇ ਪਿੰਡ ਦੇ 10 ਗਰੀਬ ਪ੍ਰੀਵਾਰਾਂ ਨੁ§ ਪਖਾਨੈ ਬਣਾਉਣ ਲਈ 1|50 ਲੱਖ ਰੁਪਏ ਦਾ ਚੈਕ ਦਿੱਤਾ ਅਤੇ ਪਿੰਡ ਦੇ ਨੌਜਵਾਨਾਂ ਨੂ§ ਜਿ§ਮ ਦਾ ਸਮਾਨ ਵੀ ਦਿੱਤਾ।

        ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿ§ਘ, ਦਿਹਾਤੀ ਮ§ਡਲ ਪ੍ਰਧਾਨ ਵਿਜੇ ਪਠਾਨੀਆ, ਸਕੱਤਰ ਭਾਜਪਾ ਗੁਰਦਿਆਲ ਸਿ§ਘ, ਚੇਅਰਮੈਨ ਪਸਵਕ ਅਤੇ ਨ§ਬਰਦਾਰ ਜੀਤ ਸਿ§ਘ ਅਤੇ ਸਰਕਲ ਜਥੇਦਾਰ ਸਤਨਾਮ ਸਿ§ਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿ§ਘ ਬੈਂਸ, ਯਸ਼ਪਾਲ ਸ਼ਰਮਾ, ਪਿੰਡ ਦੀ ਸਰਪੰਚ ਗੁਰਦੇਵ ਕੌਰ, þਡਮਾਸਟਰ ਮਿਰਦਲਾ ਸ਼ਰਮਾ, ਮਾਸਟਰ ਮਹਿ§ਦਰ ਸਿ§ਘ, ਡਾ| ਕੁਲਦੀਪ ਸਿ§ਘ, ਐਸ ਐਚ ਓ ਸਦਰ ਅਤੇ ਹੋਰ ਪਤਵ§ਤੇ ਹਾਜ਼ਰ ਸਨ।

 

Translate »