ਅੰਮ੍ਰਿਤਸਰ 12 ਅਪ੍ਰੈਲ 2022 (ਭਾਰਤ ਸੰਦੇਸ਼ ਬਿਊਰੋ):- ਇਨਟੈਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਅੰਮ੍ਰਿਤਸਰ ਦੇ ਸਕੂਲ ਹੈਰੀਟੇਜ ਕਲੱਬਾਂ ਦੇ ਵਿਦਿਆਰਥੀਆਂ ਨੂੰ ਜਲਿਆਂ ਵਾਲਾ ਬਾਗ਼ ਦੀ ਵਿਰਾਸਤੀ ਫੇਰੀ ਕਰਵਾਈ ਗਈ ।
ਕਲੱਬਾਂ ਦੇ ਕੋਆਰਡੀਨੇਟਰ ਇੰਜ ਸਵਿੰਦਰ ਸਿੰਘ ਨੇ ਪੈ੍ਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਕਿਸ਼ਨ ਪਬਲਿਕ ਸਕੂਲ ਲਿੰਕ ਰੋਡ ਸੁਲਤਾਨਵਿੰਡ,ਹੋਲੀਹਰਟ ਪਬਲਿਕ ਸਕੂਲ, ਸਰਕਾਰੀਆ ਮੌਡਲ ਸੀਨੀਅਰ ਸੈਕੰਡਰੀ ਸਕੂਲ ਮੂਧਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ।
ਇਸ ਮੌਕੇ ਤੇ ਪੰਜਾਬ ਦੇ ਸਟੇਟ ਕਨਵੀਨਰ ਡਾਕਟਰ ਸੁਖਦੇਵ ਸਿੰਘ, ਸਾਬਕਾ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਅਤੇ ਹੋਰ ਇਨਟੈਕ ਮੈਂਬਰ ਵੀ ਸ਼ਾਮਲ ਹੋਏ ।ਵਿਦਿਆਰਥੀਆਂ ਨੇ ਜਲਿਆਂ ਵਾਲੇ ਬਾਗ ਦਾ ਆਜ਼ਾਦੀ ਸੰਗਰਾਮ ਵਿੱਚ ਜੋ ਮਹੱਤਵ ਹੈ,ਉਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਫੋਟੋ ਕੈਪਸ਼ਨ: ਜਲਿਆਂ ਵਾਲਾ ਬਾਗ਼ ਦੀ ਵਿਰਾਸਤੀ ਫੇਰੀ ਦੌਰਾਨ ਇਨਟੈਕ ਸਕੂਲ ਹੈਰੀਟੇਜ ਕਲੱਬਾਂ ਦੇ ਵਿਦਿਆਰਥੀਆਂ ਨਾਲ ਸਟੇਟ ਕਨਵੀਨਰ ਡਾਕਟਰ ਸੁਖਦੇਵ ਸਿੰਘ, ਕੋਆਰਡੀਨੇਟਰ ਇੰਜ ਸਵਿੰਦਰ ਸਿੰਘ, ਅੰਮ੍ਰਿਤ ਲਾਲ ਮੰਨਣ,ਬੀ ਐਸ ਸਰਕਾਰੀਆ ਅਤੇ ਸਕੂਲਾਂ ਦੇ ਅਧਿਆਪਕ